ਜਲੰਧਰ : ਜਲੰਧਰ ਦੇ ਕਾਕੀ ਪਿੰਡ ਦੇ ਕੋਲ ਫਾਂਸੀ ਲਾ ਕੇ ਇੱਕ ਬਜ਼ੁਰਗ ਨੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ l 72 ਸਾਲਾ ਅਮਰਜੀਤ ਸਿੰਘ ਪੁੱਤਰ ਕਰਨੈਲ ਸਿੰਘ ਨਾਮ ਇਹ ਸ਼ਖ਼ਸ਼ ਇੰਗਲੈਂਡਤੋਂ ਆਇਆ ਸੀ ਅਤੇ ਉਸ ਨੇ ਵਾਪਸ ਜਾਣ ਦੇ ਲਈ ਟਿਕਟ ਨ ਮਿਲਣ ਦੇ ਕਾਰਨ ਡਿਪਰੈਸ਼ਨ ਵਿੱਚ ਆ ਕੇ ਉਸ ਨੇ ਘਰ ਵਿੱਚ ਹੀ ਫਾਂਸੀ ਲਾ ਲਈ l ਸੂਚਨਾ ਦੇ ਬਾਅਦ ਥਾਣਾ ਰਾਮਾਮੰਡੀ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ l
ਮਿਲੀ ਜਾਣਕਾਰੀ ਅਨਸਾਰ, ਰਾਮਾ ਮੰਡੀ ਥਾਣਾ ਖੇਤਰ ਦੇ ਤਹਿਤ ਕਾਕੀ ਪਿੰਡ ਦਾ ਰਹਿਣ ਵਾਲਾ ਅਮਰਜੀਤ ਫਰਵਰੀ ਵਿੱਚ ਇੰਗਲੈਂਡ ਤੋਂ ਜਲੰਧਰ ਆਇਆ ਸੀ l ਬੱਚੇ ਇੰਗਲੈਂਡ ਵਿੱਚ ਹੀ ਰਹਿ ਰਹੇ ਹਨ l ਪੰਜਾਬ ਵਿੱਚ ਕਰਫਿਊ ਅਤੇ ਲਾਕਡਾਊਨ ਲੱਗਣ ਦੇ ਕਾਰਨ ਉਹ ਵਾਪਸ ਇੱਗਲੈਂਡ ਨਹੀਂ ਜਾ ਸਕਿਆ l ਉਹ ਆਪਣੇ ਬੱਚਿਆਂ ਦੇ ਕੋਲ ਜਾਣਾ ਚਾਹੁੰਦਾ ਸੀ, ਜਿਸ ਦੀ ਵਜ੍ਹਾ ਕਾਰਨ ਪਰੇਸ਼ਾਨ ਰਹਿਣ ਲੱਗਿਆ l ਬੱਚਿਆਂ ਤੋਂ ਦੂਰ ਰਹਿਣ ਦੇ ਗਮ ਨੂੰ ਬਜ਼ੁਰਗ ਜ਼ਿਆਦਾ ਦਿਨ ਤੱਕ ਸਹਿਣ ਨਹੀਂ ਕਰ ਪਾਇਆ ਅਤੇ ਮੰਗਲਵਾਰ ਸਵੇਰੇ ਫਾਂਸੀ ਲਾ ਕੇ ਆਪਣੀ ਜਾਨ ਦੇ ਦਿੱਤੀ.ਸੂਚਨਾ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚੀ l
ਥਾਣਾ ਰਾਮਾਮੰਡੀ ਦੇ ਐਸਐਚਓ ਸੁਲਖਨ ਸਿੰਘ ਨੇ ਦੱਸਿਆ ਕਿ ਅਮਰਜੀਤ ਆਪਣੇ ਬੱਚਿਆਂ ਦੇ ਕੋਲ ਇੰਗਲੈਂਡ ਮੁੜਨਾ ਚਾਹੁੰਦਾ ਸੀ ਪਰ ਕੋਵਿਡ-19 ਨੂੰ ਰੋਕਣ ਦੇ ਲਾਏ ਗਏ ਕਰਫਿਊ ਅਤੇ ਲਾਕਡਾਊਨ ਦੇ ਕਾਰਨ ਇਹ ਮੁਮਕਿਨ ਨਹੀਂ ਹੋ ਰਿਹਾ ਸੀ l ਜਿਸ ਕਾਰਨ ਮਿ੍ਰਤਕ ਪਿਛਲੇ ਬਹੁਤ ਦਿਨਾਂ ਤੋਂ ਪਰੇਸ਼ਾਨ ਰਹਿਣ ਲੱਗਾ ਸੀ, ਜਿਸ ਕਾਰਨ ਉਸ ਨੇ ਮੰਗਲਵਾਰ ਸਵੇਰੇ ਆਤਮਹੱਤਿਆ ਕਰ ਲਈ l ਫਿਲਹਾਲ ਪੁਲਿਸ ਨੇ ਮਿ੍ਰਤਕ ਦੀ ਪਤਨੀ ਦੇ ਬਿਆਨ ਦਰਜ ਕਰ ਕੇ ਲਾਸ਼ ਪੋਸਟਮਾਰਟਮ ਦੇ ਲਈ ਸਿਵਿਲ ਹਸਪਤਾਲ ਭੇਜ ਦਿੱਤੀ ਹੈ l ਪੋਸਟਮਾਰਟਮ ਰਿਪੋਰਟ ਆਉਣ ਦੇ ਬਾਅਦ ਪੁਲਿਸ ਇਸ ਮਾਮਲੇ ਵਿੱਚ ਅੱਗੇ ਦੀ ਕਾਰਵਾਈ ਕਰੇਗੀ l ਹੁਣ ਤੱਕ ਆਤਮਹੱਤਿਆ ਦੀ ਕੋਈ ਹੋਰ ਵਜ੍ਹਾ ਸਾਹਮਣੇ ਨਹੀਂ ਆਈ ਹੈ l