ਚੰਡੀਗੜ੍ਹ : ਪੰਜਾਬ ਸਰਕਾਰ ਨੇ ਮੰਗਲਵਾਰ ਨੂੰ ਇੱਕ ਫੈਸਲੇ ਦੇ ਤਹਿਤ ਉਨ੍ਹਾਂ ਲੋਕਾਂ ਦੇ ਇਲਾਜ ਦਾ ਭੁਗਤਾਨ ਕਰਲ ਤੋਂ ਪੱਲਾ ਝਾੜ ਲਿਆ, ਜਿਹੜੇ ਪ੍ਰਾਈਵੇਟ ਹਸਪਤਾਲਾਂ ਵਿੱਚ ਕੋਰੋਨਾ ਦਾ ਇਲਾਜ ਕਰਵਾਉਣ ਖੁਦ ਹੀ ਪਹੁੰਚ ਜਾਣਗੇ l ਸਿਹਤ ਵਿਭਾਗ ਦੇ ਮਰੀਜ਼ ਜੇਕਰ ਪ੍ਰਾਈਵੇਟ ਹਸਪਤਾਲਾਂ ਵਿੱਚ ਆਪਣਾ ਇਲਾਜ ਕਰਵਾਉਂਦੇ ਹਨ ਤਾਂ ਸਾਰਾ ਖਰਚ ਖੁਦ ਹੀ ਕਰਨਗੇ l
ਇਨ੍ਹਾਂ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਪ੍ਰਾਈਵੇਟ ਹਸਪਤਾਲ ਵੀ ਕੋਰੋਨਾ ਸੰਬੰਧੀ ਇਲਾਜ ਦਾ ਖਰਚ ਦਿੱਲੀ ਐਨਸੀਆਰ ਵਿੱਚ ਪ੍ਰਾਈਵੇਟ ਹਸਪਤਾਲਾਂ ਦੇ ਲਈ ਲਾਗੂ ਦਰਾਂ ਜਿੰਨਾ ਹੀ ਲੈਣਗੇ l ਦੱਸ ਦਈਏ ਕਿ ਰਾਜ ਸਰਕਾਰ ਨੇ ਕੋਵਿਡ-19 ਦੇ ਇਲਾਜ ਦੇ ਲਈ ਸੂਬੇ ਦੇ ਕਈ ਪ੍ਰਾਈਵੇਟ ਹਸਪਤਾਲਾਂ ਦੀ ਸੇਵਾਵਾਂ ਵੀ ਟੇਕਓਵਰ ਕੀਤਾ ਹੈ l ਹੁਣ ਤੱਕ ਇਨ੍ਹਾਂ ਹਸਪਤਾਲਾਂ ਵਿੱਚ ਕੋਰੋਨਾ ਮਰੀਜ਼ਾਂ ਦਾ ਇਲਾਜ ਸਰਕਾਰ ਦੀ ਦੇਖਰੇਖ ਵਿੱਚ ਹੀ ਹੋ ਰਿਹਾ ਸੀ l ਪਰ ਹੁਣ ਜੇਕਰ ਕੋਈ ਕੋਰੋਨਾ ਪੀੜਿਤ ਸਿੱਧੇ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਦੇ ਲਈ ਜਾਂਦਾ ਹੈ ਤਾਂ ਉਸ ਨੂੰ ਆਪਣਾ ਖਰਚਾ ਖੁਦ ਹੀ ਚੁੱਕਣਾ ਪਵੇਗਾ l