Htv Punjabi
Punjab Video

ਐਂਵੇ ਨੀ ਪੰਦਰਾਂ- ਪੰਦਰਾਂ ਘੰਟੇ ਡਿਊਟੀ ਹੁੰਦੀ ਪੁਲਿਸੀਏ ਨਾਕਿਆਂ ‘ਤੇ ਹੀ ਪੀ ਰਹੇ ਨੇ ਸ਼ਰੇਆਮ ਆਹ, ਅਸੀਂ ਤਾਂ ਪਹਿਲਾਂ ਹੀ ਦੱਸ ਦਿੱਤਾ ਸੀ ਆਹ ਫਾਰਮੂਲਾ!

ਫਰੀਦਕੋਟ (ਗੁਰਜੀਤ ਰੋਮਾਣਾ) : WHO ਵੱਲੋਂ ਕੀਤੇ ਸਰਵੇ ਅਤੇ ਖਬਰਾ ਅਨੁਸਾਰ ਕਹਿੰਦੇ ਨੇ ਕਿ ਆਉਣ ਵਾਲੇ ਸਮੇਂ ‘ਚ ਦੇਸ਼ ਅਤੇ ਸੂਬੇ ‘ਚ ਕੋਰੋਨਾ ਪੀੜਿਤਾਂ ਦੀ ਗਿਣਤੀ ਲਗਾਤਾਰਾ ਵਧੇਗੀ, ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲਾਕਡਾਊਨ ਦਾ ਸਮਾਂ ਵੀ ਵਧਾ ਦਿੱਤਾ ਜਾਵੇਗਾ, ਅਜਿਹੇ ‘ਚ ਘਰਾਂ ਅੰਦਰ ਅੱਕੇ ਬੈਠੇ ਲੋਕ ਸੜਕਾਂ ‘ਤੇ ਆ ਵੀ ਆ ਸਕਦੇ ਨੇ। ਜਿਸਨੂੰ ਧਿਆਨ ‘ਚ ਰੱਖਦੇ ਹੋਏ ਪੰਜਾਬ ਪੁਲਿਸ ਨੇ ਆਪੇ ਜਵਾਨਾਂ ਨੂੰ ਘੋੜਿਆਂ ਵਾਂਗ ਤਕੜੇ ਕਰਨ ਲਈ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ। ਜੀ  ਬਿਲਕੁਲ ਸੱਚ ਐ ਕਿਉਂਕਿ ਫਰੀਦਕੋਟ ਦੇ ਐੱਸਐੱਸਪੀ ਮਨਜੀਤ ਸਿੰਘ ਢੇਸੀ, ਸਮੇਤ ਬਾਕੀ ਪੁਲਿਸ ਮੁਲਾਜ਼ਮ ਅੱਜਕਲ੍ਹ ਇੱਕ ਅਜਿਹੀ ਚੀਜ਼ ਪੀ ਕਿ ਜਿਸਨੂੰ ਪੀ ਕੇ ਪੁਲਿਸੀਆਂ ‘ਚ ਘੋੜੇ ਜਿੰਨੀ ਤਾਕਤ ਆਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਜੋਕਿ ਕਰਫਿਊ ਦੌਰਾਨ ਘਰਾਂ ‘ਤੋਂ ਬਾਹਰ ਨਿਕਲਣ ਵਾਲੇ ਲੋਕਾਂ ਦਾ ਪਹਿਲਾਂ ਵਾਂਗ ਡੰਡੇ ਮਾਰ ਤੇ ਬੈਠਕਾਂ ਕਢਵਾਉਣ ਨਾਲੋਂ ਵੀ ਭੈੜਾ ਹਾਲ ਕਰਨ ਦੀ ਤਿਆਰੀ ਖਿੱਚ ਰਹੇ ਨੇ। ਗਿਲਾਸਾਂ ‘ਚ ਪਾ ਕੇ ਪਿਲਾਈ ਜਾ ਰਹੀ ਕੋਕਾਕੋਲਾ ਵਰਗੀ ਇਸ ਚੀਜ਼ ਬਾਰੇ ਜਾਣਕਾਰੀ ਦਿੰਦਿਆਂ ਵਣ ਵਿਭਾਗ ਦੇ ਅਧਿਕਾਰੀਆਂ ਅਤੇ ਬੀੜ੍ਹ ਸੁਸਾਇਟੀ ਦੇ ਮੈਂਬਰਾਂ ਨੇ ਦੱਸਿਆ ਕਿ ਹ ਕਾਹੜ੍ਹਾ ਜੜੀਆਂ ਬੂਟੀਆਂ ਪਾ ਕੇ ਬਣਾਇਆ ਜਾਂਦਾ ਹੈ ਤਾਂਕਿ ਕੋਰੋਨਾ ਮਹਾਂਮਾਰੀ ਦੌਰਾਨ ਮੂਹਰਲੀ ਕਤਾਰ ਵਿੱਚ ਡਿਊਟੀ ਦੇ ਰਹੇ ਪੁਲਿਸ ਵਾਲਿਆਂ ਅੰਦਰ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਪਹਿਲਾਂ ਨਾਲ ਵੀ ਵੱਧ ਜਾਈ ਤੇ ਉਨ੍ਹਾਂ ‘ਤੇ ਕੋਰੋਨਾ ਦੀ ਲੱਗ ਦਾ ਕੋਈ ਅਸਰ ਨਾ ਹੋਵੇ

ਦੱਸ ਦੇਈਏ ਕਿ ਸੂਬੇ ‘ਚ ਲਗਾਤਾਰ ਕੋਰੋਨਾ ਪੀੜਿਤਾਂ ਦੀ ਗਿਣਤੀ ‘ਚ ਵਾਧਾ ਹੋ ਰਿਹੈ। ਜਿਸਨੂੰ ਧਿਆਨ ਰੱਖਦੇ ਹੋਏ ਤੀਹ ਅਪ੍ਰੈਲ ਨੂੰ ਮੁੱਖ ਮੰਤਰੀ ਕੈਪਟਨ ਅੰਰਿੰਦਰ ਸਿੰਘ ਵੱਲੋਂ ਆਪਣੇ ਮੰਤਰੀਆਂ ਨਾਲ ਵੀਡੀਓ ਕਾਂਨਫ੍ਰਾਸਿੰਗ ਰਾਹੀਂ ਮੀਟਿੰਗ ਕੀਤੀ ਜਾਵੇਗੀ ਜਿਸ ‘ਚ ਸੂਬੇ ਅੰਦਰ ਕਰਫਿਊ ਦਾ ਸਮਾਂ ਹੋਰ ਵਧਾਉਣ ‘ਤੇ ਫੈਸਲਾ ਲਿਆ ਜਾ ਸਕਦੈ।

ਇਸ ਖ਼ਬਰ ਨੂੰ ਵੀਡੀਓ ਰੂਪ ‘ਚ ਦੇਖਣ ਲਈ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ ਪੂਰਾ ਮਾਮਲਾ ਲਾਈਵ ਤਸਵੀਰਾਂ ਦੇ ਰੂਪ ‘ਚ ,…

Related posts

ਸ੍ਰੀ ਕਰਤਾਰਪੁਰ ਸਾਹਿਬ ਦੀ ਹਦੂਦ ਅੰਦਰ ਮਰਿਆਦਾ ਦੀ ਉਲੰਘਣਾ

htvteam

ਆਹ ਦੇਖੋ ਵਿਧਵਾ ਔਰਤ ਨਾਲ ਕੀ ਕਰਗੇ ?

htvteam

ਭੈਣ ਬਣਾ ਕੇ ਸਾਧ ਨੇ ਭਾਣਜੀ ਨਾਲ ਦੇਖੋ ਆਹ ਕੀ ਕਰ’ਤਾ

htvteam

Leave a Comment