ਬਟਾਲਾ : ਇੱਥੋਂ ਦੇ ਕਾਹਨੂਵਾਨ ਰੋਡ ਤੇ ਰਹਿਣ ਵਾਲੇ ਇੱਕ 60 ਸਾਲ ਦੇ ਬਜ਼ੁਰਗ ਦੀ ਹਾਲਤ ਵਿਗੜਨ ਦੇ ਬਾਅਦ ਉਸ ਨੂੰ ਅੰਮਿ੍ਰਤਸਰ ਰੈਫਰ ਕਰ ਦਿੱਤਾ ਗਿਆ l ਬੁੱਧਵਾਰ ਨੂੰ ਬਜ਼ੁਰਗ ਦੇ ਇਲਾਜ ਦੇ ਦੌਰਾਨ ਅੰਮਿ਼ਤਸਰ ਵਿੱਚ ਹੀ ਮੌਤ ਹੋ ਗਈ l ਬਜ਼ੁਰਗ ਦੀ ਮੌਤ ਦੇ ਬਾਅਦ ਕੋਰੋਨਾ ਟੈਸਟ ਦੇ ਲਈ ਉਸ ਦਾ ਸੈਂਪਲ ਲਿਆ ਗਿਆ ਹੈ, ਜਿਸ ਦੀ ਰਿਪੋਰਟ ਦਾ ਇੰਤਜ਼ਾਰ ਹੈ l
ਬਜ਼ੁਰਗ ਦੀ ਮੌਤ ਦੇ ਬਾਅਦ ਬਜ਼ੁਰਗ ਦੀ ਕੋਰੋਨਾ ਰਿਪੋਰਟ ਨਾ ਆਉਣ ਤੱਕ ਪਾਰਿਵਾਰਿਕ ਮੈਂਬਰਾਂ ਨੂੰ ਹੋਮ ਕੁਆਰੰਟਾਈਨ ਕਰ ਦਿੱਤਾ ਗਿਆ ਹੈ l ਇਸ ਸੰਬੰਧ ਵਿੱਚ ਬਟਾਲਾ ਦੇ ਸਿਵਿਲ ਹਸਪਤਾਲ ਦੇ ਐਸਐਮਓ ਡਾਕਟਰ ਸੰਜੀਵ ਭੱਲਾ ਨੇ ਦੱਸਿਆ ਕਿ ਮੰਗਲਵਾਰ ਨੂੰ ਉਨ੍ਹਾਂ ਦੇ ਕੋਲ ਕਾਹਨੂੰਵਾਨ ਰੋਡ ਦਾ ਰਹਿਣ ਵਾਲਾ ਇੱਕ ਬਜ਼ੁਰਗ ਆਇਆ ਸੀ l ਉਕਤ ਬਜ਼ੁਰਗ ਦੀ ਹਾਲਤ ਦੇਖ ਕੇ ਲੱਗ ਰਿਹਾ ਸੀ ਕਿ ਉਹ ਨਿਮੋਨੀਆ ਦਾ ਮਰੀਜ਼ ਹੈ l
ਮਿ੍ਰਤਕ ਬਜ਼ੁਰਗ ਦੇ ਕੁਝ ਲੱਛਣਾਂ ਨੂੰ ਦੇਖਦੇ ਹੋਏ ਵੁਸ ਦਾ ਬਟਾਲਾ ਦੇ ਸਿਵਿਲ ਹਸਪਤਾਲ ਵਿੱਚ ਕੋਰੋਨਾ ਟੈਸਟ ਕੀਤਾ ਗਿਆ ਪਰ ਟੈਸਟ ਦੀ ਰਿਪੋਰਟ ਨੇਗੇਟਿਵ ਪਾਈ ਗਈ ਸੀ l ਇਸ ਦੇ ਬਾਅਦ ਬਜ਼ੁਰਗ ਦੀ ਹਾਲਤ ਨੂੰ ਦੇਖਦੇ ਉਸ ਨੂੰ ਅੰਮਿ੍ਰਤਸਰ ਰੈਫਰ ਕਰ ਦਿੱਤਾ ਗਿਆ ਸੀ ਪਰ ਬੁੱਧਵਾਰ ਨੂੰ ਉਸ ਦੀ ਅੰਮਿ਼ਤਸਰ ਵਿੱਚ ਹੀ ਇਲਾਜ ਦੇ ਦੌਰਾਨ ਮੌਤ ਹੋ ਗਈ l ਮੌਤ ਦੇ ਬਾਅਦ ਬਜ਼ੁਰਗ ਦਾ ਸੈਂਪਲ ਲਿਆ ਗਿਆ ਜਿਸ ਦੀ ਰਿਪੋਰਟ ਹੁਣ ਤੱਕ ਨਹੀਂ ਆਈ ਹੈ l ਫਿਲਹਾਲ ਬਜ਼ੁਰਗ ਦ ਪਰਿਵਾਰ ਨੂੰ ਹੋਮ ਕੁਆਰੰਨਟਾਈਨ ਕਰ ਦਿੱਤਾ ਗਿਆ ਹੈ ਅਤੇ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ l