Htv Punjabi
Punjab

ਪੰਜਾਬੀ ਬੰਦੇ ਨੇ ਤਿਆਰ ਕੀਤਾ ਕੋਰੋਨਾ ਤੋਂ ਬਚਆ ਲਈ ਬੀ ਫਾਰਮੂਲਾ, ਦੁਨੀਆਂ ਨੂੰ ਕੀਤਾ ਓਪਨ ਚੈਲੰਜ

ਮਲੇਰਕੋਟਲਾ : ਦੇਸ਼ ਭਰ ‘ਚ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਮਾਮਲੇ ਜਿਓਂ ਜਿਓਂ ਵੱਧਦੇ ਜਾ ਰਹੇ ਨੇ, ਤਿਓਂ ਤਿਓਂ ਜਨਤਾ ਅੰਦਰ ਡਰ ਤੇ ਸਹਿਮ ਦਾ ਮਾਹੌਲ ਹੋਰ ਭਿਆਨਕ ਰੂਪ ਧਾਰਨ ਕਰਦਾ ਜਾ ਰਿਹਾ ਹੈ l ਅਜਿਹੇ ਵਿੱਚ ਲੋਕਾਂ ਨੂੰ ਘਰ ਬੈਠੇ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖ ਕੇ ਕੋਰੋਨਾ ਵਾਇਰਸ ਮਹਾਂਮਾਰੀ ਤੋਂ ਖੁਦ ਅਤੇ ਆਪਣੇ ਪਰਿਵਾਰ ਨੂੰ ਬਚਾਇਆ ਜਾ ਸਕਦਾ ਹੈ l ਏਸ ਸੰਬੰਧੀ ਡਾਕਟਰ ਤੇ ਸਰਕਾਰਾਂ ਸਾਨੂੰ ਲਗਾਤਾਰ ਦੱਸ ਦੱਸ ਕੇ ਜਾਗਰੂਕ ਕਰਦੀਆਂ ਆ ਰਹੀਆਂ ਨੇ l ਅਜਿਹੇ ਮਾਹੌਲ ਵਿੱਚ ਮਲੇਰਕੋਟਲਾ ਵਿੱਚ ਹਰਫ ਚੈਰੀਟੇਬਲ ਟਰੱਸਟ ਦੇ ਨੁਮਾਇੰਦੇ ਅਮਜਦ ਸ਼ੋਹਰਾਬ ਨੇ ਕੋਰੋਨਾ ਵਾਇਰਸ ਤੋਂ ਬਚਣ ਲਈ ਇੱਕ ਅਜਿਹਾ ਫਾਰਮੂਲਾ ਤਿਆਰ ਕੀਤਾ ਹੈ, ਜਿਸ ਨੂੰ ਉਹ ਬੀ ਫਾਰਮੂਲੇ ਦਾ ਨਾਮ ਦਿੰਦੇ ਨੇ l ਸ਼ੋਹਰਾਬ ਦਾ ਦਾਅਵਾ ਹੈ ਕਿ ਜੇਕਰ ਲੋਕ ਇਸ ਬੀ ਫਾਰਮੂਲੇ ਨੂੰ ਸਹੀ ਢੰਗ ਨਾਲ ਅਪਣਾ ਲੈਣ ਤਾਂ ਕੋਰੋਨਾ ਮਹਾਂਮਾਰੀ ਨਾਲ ਜ਼ਾਰੀ ਇਸ ਜੰਗ ਨੂੰ ਹਰ ਹਾਲਤ ਵਿੱਚ ਜਿੱਤਿਆ ਜਾ ਸਕਦਾ ਹੈ l ਏਸ ਸੰਬੰਧ ਵਿੱਚ ਹਕੀਕਤ ਟੀਵੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਸਮਾਜਸੇਵੀ ਅਤੇ ਵੱਡੇ ਸਿੱਖਿਅਕ ਅਦਾਰਿਆਂ ਦੇ ਸਰਪ੍ਰਸਤ ਅਮਜਦ ਸ਼ੋਹਰਾਬ ਨੇ ਦੱਸਿਆ ਕਿ ਨਾਂ ਤਾਂ ਉਹ ਕੋਈ ਵਿਗਿਆਨਿਕ ਹਨ ਤੇ ਨਾ ਹੀ ਕੋਈ ਡਾਕਟਰ ਪਰ ਉਨ੍ਹਾਂ ਨੇ ਜੋ ਫਾਰਮੂਲਾ ਤਿਆਰ ਕੀਤਾ ਹੈ ਉਸ ਵਿੱਚ ਉਨ੍ਹਾਂ ਦੀ ਕੋਸ਼ਿਸ਼ ਇਹ ਰਹੀ ਹੈ ਕਿ ਉਹ ਸਮਾਜ ਦੇ ਹਰ ਵਰਗ ਨੂੰ ਇੱਕਠਾ ਕਰਕੇ ਭਾਈਚਾਰਕ ਸਾਂਝ ਬਣਾਉਣ l
ਆਖਰ ਕੀ ਹੈ ਅਮਜਦ ਸ਼ੋਹਰਾਬ ਵੱਲੋਂ ਬਣਾਇਆ ਗਿਆ ਇਹ ਬੀ ਫਾਰਮੂਲਾ ? ਕੀ ਇਸ ਫਾਰਮੂਲੇ ਨਾਲ ਵਾਕਿਆ ਹੀ ਕੋਰੋਨਾ ਮਹਾਂਮਾਰੀ ਤੋਂ ਜੰਗ ਜਿੱਤੀ ਜਾ ਸਕਦੀ ਹੈ ? ਇਹ ਦੇਖਣ ਲਈ ਤੁਸੀਂ ਹੇਠ ਦਿੱਤੇ ਇਸ ਵੀਡੀਓ ਲੰਿਕ ਤੇ ਕਲਿੱਕ ਕਰੋ ਤੇ ਦੇਖੋ ਇਹ ਪੂਰੀ ਇੰਟਰਵਿਊ,,,,,,,

Related posts

ਗਾਗਨਕੇ ਦੇ ਪਿੰਡ ਵਿੱਚ ਕੈਂਸਰ ਤੋਂ ਪੀੜਿਤ ਵਿਅਕਤੀ ਨੂੰ ਧੀ ਅਤੇ ਪਤਨੀ ਨੇ ਛੱਡਿਆ

Htv Punjabi

ਡਿਸਪ੍ਰਿਨ ਦੀ ਗੋਲੀ ਤੋਂ ਵੀ ਪਹਿਲਾਂ ਆਹ ਤੇਲ ਕਰਦੈ ਸਿਰ ਦਰਦ ਬੰਦ; ਦੇਖੋ ਵੀਡੀਓ

htvteam

ਸਫੈਦ ਤੇ ਚਿੱਪਚਿਪੇ ਪਾਣੀ ਦਾ ਘਰੇਲੂ ਇਲਾਜ

htvteam

Leave a Comment