Htv Punjabi
Punjab

ਸਿਖਰ ਦੁਪਹਿਰੇ ਕੁੜੀ ਦੇ ਘਰੇ ਆਇਆ ਆਸ਼ਕ, ਜੋਸ਼ ਜੋਸ਼ ‘ਚ ਗੋਲੀਆਂ ਖਵਾ ਕੇ ਕੀਤਾ ਆਹ ਕੰਮ, ਮੱਛੀ ਵਾਂਗ ਤੜਫ ਗਈ ਕੁੜੀ

ਖੰਨਾ (ਰਵਿੰਦਰ ਸਿੰਘ ਢਿੱਲੋਂ) :ਪੁਲਿਸ ਜ਼ਿਲਾ ਖੰਨਾ ਦੇ ਮਾਛੀਵਾੜਾ ਅਧੀਨ ਪੈਂਦੇ ਪਿੰਡ ਸੈਂਸੋਵਾਲ ਖੁਰਦ ਦੀ ਰਹਿਣ ਵਾਲੀ ਸੁਖਵਿੰਦਰ ਕੌਰ ਨੂੰ ਆਪਣੇ ਆਸ਼ਿਕ ‘ਤੇ ਅੱਖਾਂ ਮਚੀਕੇ ਭਰੋਸਾ ਕਰਨਾ ਇੰਨ੍ਹਾਂ ਮਹਿੰਗਾ ਪਿਆ ਕੀ ਇਸਦੀ ਜਾਨ ਹੀ ਚਲੀ ਗਈ। ਅਸਲ ‘ਚ ਸੁਖਵਿੰਦਰ ਕੌਰ ਦਾ ਆਪਣੇ ਗੁਆਂਢ ‘ਚ ਰਹਿੰਦੇ ਮੁੰਡੇ ਜਗਦੀਪ ਸਿੰਘ ਨਾਲ ਪ੍ਰੇਮ ਸਬੰਧ ਸਨ। ਪਰ ਪਰਿਵਾਰ ਮੁਤਾਬਿਕ ਜਗਦੀਪ ਸਿੰਘ ਦਾ ਮੰਗਣਾ ਪਹਿਲਾਂ ਹੀ ਪਿੰਡ ਦੀ ਇਕ ਕੁੜੀ ਨਾਲ ਹੋਇਆ ਸੀ। ਪਰ ਸੁਖਵਿੰਦਰ ਕੌਰ ਤੇ ਜਗਦੀਪ ਸਿੰਘ ਆਪਸ ‘ਚ ਵਿਆਹ ਕਰਵਾਉਣਾ ਚਾਹੁੰਦੇ ਸਨ। ਸੁਖਵਿੰਦਰ ਕੌਰ ਦੀ ਮਾਂ ਕੁਲਦੀਪ ਕੌਰ ਨੇ ਪੁਲਿਸ ਨੂੰ ਦੱਸਿਆ ਕੀ ਬੀਤੇਂ ਦਿਨੀਂ ਜਗਦੀਪ ਸਿੰਘ ਤੇ ਉਸਦੀ ਮਾਤਾ ਸਰਬਜੀਤ ਕੌਰ ਉਸਦੇ ਘਰ ਆਏ। ਜਿਥੇ ਉਨ੍ਹਾਂ ਨੇ ਸਾਰੇ ਪਰਿਵਾਰ ਦੀ ਬੇਇੱਜ਼ਤੀ ਕੀਤੀ। ਜਿਸ ਤੋਂ ਉਪਰੰਤ ਜਗਦੀਪ ਸਿੰਘ ਨੇ ਸੁਖਵਿੰਦਰ ਕੌਰ ਨੂੰ ਸਲਫਾਸ ਦੀਆਂ ਗੋਲੀਆਂ ਦੇ ਦਿੱਤੀਆਂ ਤੇ ਵਿਆਹ ਨਾ ਹੋਣ ਦੀ ਸੂਰਤ ‘ਚ ਇੱਕਠੀਆਂ ਜ਼ਹਿਰ ਖਾਣ ਦੀ ਗੱਲ ਕਰ ਗਿਆ। ਜਿਸ ਤੋਂ ਬਾਅਦ ਕੁੜੀ ਨੇ ਤਾਂ ਜ਼ਹਿਰ ਖਾਕੇ ਮਰ ਗਈ ਪਰ ਜਗਦੀਪ ਸਿੰਘ ਧੋਖਾ ਕਰ ਗਿਆ।
ਉਧਰ ਪੁਲਿਸ ਅਧਿਕਾਰੀ ਥਾਣੇਦਾਰ ਜਰਨੈਲ ਸਿੰਘ ਨੇ ਦੱਸਿਆ ਕਿ ਇਸ ਮਾਮਲੇ ‘ਚ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਐ।
ਸੋ ਆਪਣੇ ਪਰਿਵਾਰ ਨੂੰ ਛੱਡਕੇ ਆਸ਼ਿਕ ਪਿੱਛੇ ਲੱਗਗੇ ਜਾਨ ਗਵਾਉਣ ਵਾਲੀ ਸੁਖਵਿੰਦਰ ਕੌਰ ਦੀ ਕਹਾਣੀ ਤੋਂ ਹੁਣ ਸਬਕ ਲੈਂਦੇ ਹੋਏ ਜਵਾਨ ਮੁੰਡੇ ਕੁੜੀਆਂ ਨੂੰ ਕਿਸੇ ਨਾਲ ਕੋਈ ਵੀ ਰਿਸ਼ਤਾ ਤੇ ਵਿਸ਼ਵਾਸ਼ ਕਰਨ ਤੋਂ ਪਹਿਲਾਂ ਹਜ਼ਾਰ ਵਾਰ ਸੋਚਣਾ ਜ਼ਰੂਰ ਚਾਹੀਦਾ ਐ। ਕਿਉਂਕਿ ਅਜਿਹੇ ਕਦਮ ਚੁੱਕਣ ਤੋਂ ਬਾਅਦ ਮੁੰਡਾ ਜਾਂ ਕੁੜੀ ਖੁਦ ਤਾਂ ਤੁਰ ਜਾਂਦੇ ਨੇ ਪਰ ਪਰਿਵਾਰ ਦੇ ਪੱਲੇ ਉਮਰ ਭਰ ਦਾ ਰੋਣਾ ਪੈ ਜਾਂਦਾ ਐ।
ਇਸ ਖ਼ਬਰ ਦੀ ਪੂਰੀ ਵੀਡੀਓ ਦੇਖਣ ਲਈ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ…

Related posts

ਖਨੌਰੀ ਤੇ ਤੰਬੂ ਪੱਟਣ ਤੋਂ ਬਾਅਦ ਹੁਣ ਕਿਸਾਨਾਂ ਦਾ ਪਾਇਆ ਘਸੀਟਾ

htvteam

ਬੰਦਾ ਤੂੜੀ ਦੀ ਟਰਾਲੀ ਵਿਚ ਹੀ ਕਰ ਰਿਹਾ ਸੀ ਗ਼ਲਤ ਕੰਮ; ਪੁਲਿਸ ਨੇ ਫੜ ਲਿਆ ਰੰਗੇ ਹੱਥੀਂ

htvteam

ਪਿਓ ਨੇ ਕੁੱਤੇ ਦੀ ਸੰਗਲੀ ਪਾ ਮਾਸੂਮ ਧੀ ਤੇ ਪੁੱਤ ਨਾਲ ਕੀਤੀ ਖ਼ੁਦਕੁਸ਼ੀ

htvteam

Leave a Comment