Htv Punjabi
Punjab Video

ਬਾਹਰ ਨਿਕਲਣ ਵੇਲੇ ਕੋਰੋਨਾ ਵਾਇਰਸ ਤੋਂ ਬਚਣ ਦਾ ਸਭ ਤੋਂ ਆਸਾਨ ਤਰੀਕਾ ! ਵੱਡੇ ਡਾਕਟਰ ਨੇ ਕੱਢੀ ਨਵੀ ਖੋਜ

ਮਾਲੇਰਕੋਟਲਾ : ਜਿੱਥੇ ਇੱਕ ਪਾਸੇ ਦੁਨੀਆਂ ਭਰ ‘ਚ ਕੋਰੋਨਾ ਵਾਇਰਸ ਮਰੀਜ਼ਾਂ ਦੀ ਗਿਣਤੀ ਨਿੱਤ ਦਿਨ ਵਧਦੀ ਜਾ ਰਹੀ ਹੈ ਉਥੇ ਦੂਜੇ ਪਾਸੇ ਉਨ੍ਹਾਂ ਮਰੀਜ਼ਾਂ ਚੋਂ ਜਿਹੜੇ ਕੋਰੋਨਾ ਦੀ ਬਿਮਾਰੀ ਤੋਂ ਜਿੰਦਗੀ ਦੀ ਜੰਗ ਹਾਰ ਕੇ ਆਪਣੀਆਂ ਜਾਨਾਂ ਗਵਾ ਰਹੇ ਨੇ ਉਨ੍ਹਾਂ ਨੂੰ ਦੇਖ ਕੇ ਸਮਾਜ ਅੰਦਰ ਅਜੀਬ ਜਿਹੇ ਡਰ ਦਾ ਮਾਹੌਲ ਪੈਦਾ ਹੋ ਰਿਹੈ।  ਅਜਿਹੇ ਹੀ ਡਰੇ ਹੋਏ ਮਰੀਜ਼ਾਂ ਤੇ ਆਮ ਲੋਕਾਂ ਦੇ ਮਨਾਂ ਅੰਦਰੋਂ ਇਸ ਡਰ ਨੂੰ ਬਾਹਰ ਕੱਢਕੇ ਉਨ੍ਹਾਂ ਦੇ ਹੌਂਸਲੇ ਬੁਲੰਦ ਕਰਨ ਵਿੱਚ ਅਹਿਮ ਰੋਲ ਅਦਾ ਕਰ ਰਹੇ ਸਰਕਾਰੀ ਕਾਲਜ ਮਾਲੇਰਕੋਟਲਾ ਦੇ ਵਾਈਸ ਪ੍ਰਿੰਸੀਪਲ ਤੇ ਕਾਲਜ ਵਿੱਚ ਸਾਈਕਲੋਜੀ ਵਿਭਾਗ ਦੇ ਮੁਖੀ ਡਾਕਟਰ ਪ੍ਰੋਫੈਸਰ ਮੁਹੰਮਦ ਇਰਫਾਨ ਫਾਰੂਕੀ ਨਾਲ ਹਕੀਕਤ ਟੀਵੀ ਦੇ ਸੀਨੀਅਰ ਐਡੀਟਰ ਕਾਸਿਫ਼ ਫਾਰੂਕੀ ਨੇ ਇੱਕ ਖਾਸ ਮੁਲਾਕਾਤ ਕੀਤੀ।  ਜਿਸ ਵਿੱਚ ਡਾ. ਫਾਰੂਕੀ ਨੇ ਦੱਸਿਆ ਕਿ ਉਹ ਕੋਰੋਨਾ ਵਾਇਰਸ ਮਰੀਜ਼ਾਂ ਦਾ ਮੋਬਾਈਲ ਜਾਂ ਇੰਟਰਨੈੱਟ ਦੇ ਮਾਧਿਅਮ ਰਹਿਣ ਦੂਰੋਂ ਰਹਿ ਕੇ ਕਿਸ ਤਰ੍ਹਾਂ ਖਿਆਲ ਰੱਖ ਰਹੇ ਨੇ।

ਇਸ ਮੁਲਾਕਾਤ ਦੌਰਾਨ ਪ੍ਰੋਫੈਸਰ ਫਾਰੂਕੀ ਨੇ ਦੱਸਿਆ ਕਿ ਇੱਕ ਬੰਦੇ ਨੂੰ ਜਦੋਂ ਕੋਰੋਨਾ ਦੀ ਬਿਮਾਰੀ ਚਿੰਬੜ ਜਾਂਦੀ ਹੈ ਤਾਂ ਉਸ ਅੰਦਰ ਕਿਸ ਤਰ੍ਹਾਂ ਦੇ ਮਾਨਸਿਕ ਤੇ ਸ਼ਰੀਰਿਕ ਬਦਲਾਅ ਆਉਂਦੇ ਨੇ ਤੇ ਉਹ ਕਿਸ ਤਰ੍ਹਾਂ ਦਾ ਵਿਹਾਰ ਕਾਰਨ ਲੱਗ ਪੈਂਦਾ ਹੈ। ਜਿਸ ‘ਤੇ ਕਿਸ ਤਰੀਕੇ ਨਾਲ ਕਾਬੂ ਪਾਕੇ ਉਸਦਾ ਹਾਲ ਕੱਢਿਆ ਜਾ ਸਕਦੈ। ਇਸ ਦੌਰਾਨ ਡਾ ਪ੍ਰੋਫੈਸਰ ਮੁਹੰਮਦ ਇਰਫਾਨ ਫਾਰੂਕੀ ਨੇ ਦੱਸਿਆ ਕਿ ਆਉਣ ਵਾਲੇ ਸਮੇ ਦੌਰਾਨ ਜਦੋਂ ਪੰਜਾਬ ਸਰਕਾਰ ਕਰਫਿਊ ਤੇ ਤਾਲਾਬੰਦੀ ‘ਚ ਢਿੱਲ ਜਾਂ ਰਿਆਇਤਾਂ ਦੇਵੇਗੀ ਤਾਂ ਉਸ ਵੇਲੇ ਲੋਕਾਂ ਨੂੰ ਕਿਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਹੋਵੇਗਾ ਤਾਂਕਿ ਲੋਕ ਆਪਣੀ ਖੁਸ਼ਹਾਲ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਨਾਲ ਜੀਅ ਸਕਣ।

ਆਖ਼ਰ ਡਾਕਟਰ ਫਾਰੂਕੀ ਨੇ ਕੋਰੋਨਾ ਦੇ ਮਰੀਜ਼ਾਂ ਅੰਦਰ ਕਿਸ ਤਰ੍ਹਾਂ ਦੇ ਬਦਲਾਅ ਦੱਸੇ? ਕੀ ਕੋਰੋਨਾ ਦੇ ਮਰੀਜ਼ ਡਾਕਟਰ ਫਾਰੂਕੀ ਦੀ ਸਲਾਹ ਮੰਨਕੇ ਵਾਕਿਆ ਹੀ ਇਸ ਬਿਮਾਰੀ ‘ਤੇ ਜਿੱਤ ਪਾ ਸਕਦੇ ਨੇ? ਪੰਜਾਬ ਸਰਕਾਰ ਵੱਲੋਂ ਕਰਫਿਊ ਤੇ ਤਾਲਾਬੰਦੀ ‘ਚ ਦਿੱਤੀ ਜਾਣ ਵਾਲੀ ਢਿੱਲ ਦੌਰਾਨ ਡਾ. ਫਾਰੂਕੀ ਦੀਆਂ ਗੱਲਾਂ ਤੇ ਅਮਲ ਕਰਕੇ ਕੀ ਅਸੀਂ ਵਾਕਿਆ ਹੀ ਆਪਣੇ ਪੁਰਾਣੇ ਖੁਸ਼ਹਾਲ ਜੀਵਨ ਪੱਧਰ ਵਿੱਚੋ ਕਾਮਿਆਂ ਦੂਰ ਕਰਕੇ ਉਸਨੂੰ ਪਹਿਲਾਂ ਨਾਲੋਂ ਵਧੀਆ ਢੰਗ ਨਾਲ ਮੁੜ ਹਾਸਲ ਕਰ ਸਕਦੇ ਆਂ? ਇਨ੍ਹਾਂ ਸਾਰੇ ਤੇ ਇਹੋ ਜਿਹੇ ਹੋਰ ਬਹੁਤ ਸਾਰੇ ਸਵਾਲਾਂ ਦੇ ਜਵਾਬ ਲੈਣ ਲਈ ਤੁਸੀਂ ਹੇਠ ਦਿੱਤੇ ਵੀਡੀਓ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ ਇਹ ਪੂਰੀ ਇੰਟਰਵਿਊ,….

Related posts

ਸਵੇਰੇ ਸਵੇਰੇ ਮੱਖਣ ਨਾਲ ਖਾਓ ਮਿਸ਼ਰੀ ਹੋਏਗਾ ਕਮਾਲ

htvteam

ਕੋਲਡਡ੍ਰਿੰਕ ਪੀਣ ਦੇ ਬਹਾਨੇ ਵਿਆਹ ਵਾਲੀ ਕੁੜੀ ਹੋਈ ਫ਼ਰਾਰ

htvteam

ਦੇਖੋ ਆਹ ਜਨਾਨੀ ਚਿੱਟੇ ਦਿਨ ਹੀ ਮੋਟਰ ਤੇ ਜਾਕੇ ਬੰਦੇ ਨਾਲ ਕਰਨ ਲੱਗੀ ਹੋਈ ਕੰਮ

htvteam

Leave a Comment