Htv Punjabi
Punjab Video

ਇਸ ਸ਼ਹਿਰ ‘ਚੋਂ ਬਾਹਰ ਨਿਕਲ ਵਾਲੇ ਯਾਦ ਕਰ ਲੈਣ ਆਹ ਅਰਦਾਸ, ਲੋਕਾਂ ਦਾ ਹੱਥ ਬੰਨ੍ਹ ਬੰਨ੍ਹ ਪੁਲਿਸ ਤੋਂ ਮਸਾਂ ਛੁੱਟ ਰਿਹੈ ਖਹਿੜਾ   

ਅੰਮ੍ਰਿਤਸਰ (ਹਰਜੀਤ ਸਿੰਘ ਗਰੇਵਾਲ) : ਇਨ੍ਹੀ ਦਿਨੀ ਕਰਫਿਊ ਦੌਰਾਨ ਸੜਕਾਂ ‘ਤੇ ਆਮ ਵਾਂਗ ਘੁੰਮ ਰਹੇ ਲੋਕਾਂ ਨੂੰ ਅੰਮ੍ਰਿਤਸਰ ਦੀ ਟ੍ਰੈਫਿਕ ਪੁਲਿਸ ਦੇ ਏਸੀਪੀ ਡੀ. ਜਤਿੰਦਰ ਅਜਿਹੇ ਅਨੋਖੇ ਢੰਗ ਨਾਲ ਕਲਾਸ ਲਾ ਰਹੇ ਨੇ ਕਿ ਉਹ ਕਰਫਿਊ ‘ਚ ਮੁੜ ਘਰੋਂ ਬਾਹਰ ਨਿਕਲਣ ਤੋਂ ਪਹਿਲਾਂ 1000 ਵਾਰ ਸੋਚਣਗ।  ਨਹੀਂ ਨਹੀਂ ਤੁਸੀਂ ਗਤ ਸੋਚ ਰਹੇ ਓ ਇੱਥੇ ਉਹ ਨਾ ਤਾਂ ਕਿਸੇ ਦੀ ਕੁੱਟਮਾਰ ਕਰ ਰਹੇ ਨੇ ਤੇ ਨਾ ਹੀ ਮੁਰਗੇ ਬਣਾ ਕੇ ਜਾ ਹੱਥਾਂ ਤੇ ਗੋਡਿਆਂ ਭਰ ਕੀੜਿਆਂ ਵਾਂਗ ਚਲਵਾ ਕੇ ਉਨ੍ਹਾਂ ਦੀ ਵੀਡੀਓ ਬਣਾਕੇ ਨੈੱਟ ਤੇ ਪਈ ਜਾ ਰਹੀ ਐ।  ਤੁਸੀਂ ਸੋਚੋਗੇ ਕਿ ਏਸੀਪੀ ਨੇ ਇਸ ਤੋਂ ਇਲਾਵਾ ਕਿਹੜਾ ਅਨੋਖਾ ਢੰਗ ਅਪਣਾਇਆ ਹੋਣੈਂ ਲੋਕਾਂ ਨੂੰ ਸਮਝਾਉਣ ਦਾ ? ਤੇ ਉਨ੍ਹਾਂ ਨੇ ਇਨ੍ਹਾਂ ਲੋਕਾਂ ਨਾਲ ਅਜਿਹਾ ਕੀ ਕੀਤਾ ਹੋਵੇਗਾ, ਜਿਸ ਤੋਂ ਡਰਦੇ ਇਹ ਲੋਕ ਮੁੜ ਘਰੋਂ ਬਾਹਰ ਨਿਕਲਣ ਦੀ ਹਿੰਮਤ ਨਹੀੰ ਕਰਨਗੇ ?
ਜਿਆਦਾ ਸੋਚੋ ਨਾ ਜਨਾਬ ਏਸੀਪੀ  ਨੇ ਕੁਝ ਮਾੜਾ ਨਹੀਂ ਕੀਤਾ ਸਗੋਂ  ਉਨ੍ਹਾਂ ਨੇ ਇਨ੍ਹਾਂ ਲੋਕਾਂ ਨੂੰ ਸੜਕ ‘ਤੇ ਖੜ੍ਹੇ ਕਰਕੇ ਉਨ੍ਹਾਂ ਤੋਂ ਸਰਬੱਤ ਦੇ ਭਲੇ ਦੀ ਅਰਦਾਸ ਕਰਵਾਈ ਤੇ ਮੁੜ ਘਰੋਂ ਬਾਹਰ ਨਾ ਨਿਕਲ ਦਾ ਵੱਡਾ ਲੈਂਦਿਆਂ ਅਪੀਲ ਕੀਤੀ ਕਿ ਉਹ ਅਜਿਹੀ ਮਹਾਂਮਾਰੀ ਦੇ ਦੌਰ ਚ ਆਪਣਾ ਆਪਣੇ ਪਰਿਵਾਰ ਦਾ ਤੇ ਆਮ ਲੋਕਾਂ ਦੀ ਜ਼ਿੰਦਗੀ ਦਾ ਖਿਆਲ ਰੱਖਦਿਆਂ ਘਰਾਂ ‘ਚ ਹੀ ਬੰਦ ਰਹਿਣ। ਇਸ ਮੌਕੇ ਮੌਕੇ ‘ਤੇ ਮੌਜੂਦ ਪੁਲਿਸ ਅਧਿਕਾਰੀ ਨੀਰਜ ਕੁਮਾਰ ਨੇ ਵੀ ਲੋਕਾਂ ਨੂੰ ਸੰਬੋਧਨ ਕਰਦਿਆਂ ਜਨਤਾ ਨੂੰ ਸਰਕਾਰ ਤੇ ਪ੍ਰਸ਼ਾਸ਼ਨ ਵਲੋਂ ਜਾਰੀ ਕੀਤੇ ਗਏ ਹੁਕਮਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣ ਦੀ ਅਪੀਲ ਕੀਤੀ।
ਇਸ ਖ਼ਬਰ ਨੂੰ ਵੀਡੀਓ ਦੇ ਰੂਪ ਚ ਦੇਖਣ ਲਈ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ,….

Related posts

ਬਿਮਾਰ ਚੱਲ ਰਹੇ ਵੱਡੇ ਥਾਣੇਦਾਰ ਨੇ ਖੇਤਾਂ ‘ਚ ਬੀਜਤਾ ਸਮਾਨ ਆਸੇ-ਪਾਸੇ ਹੋਣ ਲੱਗੀਆਂ ਗੱਲਾਂ

htvteam

ਐਵੇਂ ਦੇ ਗਵਾਂਢੀ ਸੱਚੀ ਕਿਸੇ ਦੇ ਨਾ ਹੋਣ

htvteam

ਪੈਟਰੋਲ ਪੰਪ ਤੇ ਹੋਈ ਅਜੀਬ ਘਟਨਾ ਕਾਰ ਵਾਲੇ ਦੇ ਪਿੱਛੇ ਭੱਜੇ ਪੰਪ ਵਾਲੇ; ਦੇਖੋ ਵੀਡੀਓ

htvteam

Leave a Comment