Htv Punjabi
Uncategorized

ਕੋਰੋਨਾ ਤਾਲਾਬੰਦੀ : 6 ਸਾਲ ਦੀ ਬੱਚੀ ਦੀਆਂ ਅੱਖਾਂ ਕੱਢ ਕੇ ਦੇਖੋ ਕੀ ਕਰਤਾ ਹਾਲ, ਕਾਰਨ ਜਾਣਕੇ ਹੋ ਜਾਣਗੇ ਰੌਂਗਟੇ ਖੜ੍ਹੇ !

ਦਮੋਹ : ਮੱਧ ਪ੍ਰਦੇਸ਼ ਦੇ ਦਮੋਹ ਵਿੱਚ 6 ਸਾਲ ਦੀ ਬੱਚੀ ਨਾਲ ਦਰਿੰਦਗੀ ਦੀ ਘਟਨਾ ਸਾਹਮਣੇ ਆਈ ਹੈ l ਮੁਲਜ਼ਮਾਂ ਨੇ ਮਾਸੂਮ ਦੇ ਹੱਥ ਪੈਰ ਬੰਨੇ ਅਤੇ ਉਸ ਦੀ ਅੱਖਾਂ ਵੀ ਭੰਨ ਦਿਤੀਆਂ l ਬੱਚੀ ਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਵੀ ਕੀਤੀ l ਇਸ ਦੇ ਬਾਅਦ ਦਰਿੰਦੇ ਬੱਚੀ ਨੂੰ ਮਰਿਆ ਹੋਇਆ ਸਮਝ ਕੇ ਭੱਜ ਗਏ l ਬੱਚੀ ਦੀ ਹਾਲਤ ਗੰਭੀਰ ਹੈ l ਫਿਲਹਾਲ ਬੱਚੀ ਦਾ ਇਲਾਜ ਜਬਲਪੁਰ ਦੇ ਹਸਪਤਾਲ ਵਿੱਚ ਚੱਲ ਰਿਹਾ ਹੈ l ਮੁੱਖਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਦੋਸ਼ੀਆਂ ਦੀ ਤੁਰੰਤ ਗਿ੍ਰਫਤਾਰੀ ਦੇ ਹੁਕਮ ਦਿੱਤੇ ਹਨ l ਉੱਥੇ ਦੂਜੇ ਪਾਸੇ ਸਾਬਕਾ ਸੀਐਮ ਕਮਲਨਾਥ ਨੇ ਇਸ ਵਾਰਦਾਤ ਦੇ ਬਹਾਨੇ ਇੱਕ ਮਹੀਨੇ ਦੀ ਭਾਜਪਾ ਸਰਕਾਰ ਤੇ ਨਿਸ਼ਾਨਾ ਲਾਇਆ ਹੈ l
ਐਸਪੀ ਹੇਮੰਤ ਚੌਹਾਨ ਨੇ ਦੱਸਿਆ ਕਿ ਜਬੇਰਾ ਥਾਣਾ ਖੇਤਰ ਦੇ ਬੰਤੀਪੁਰ ਪਿੰਡ ਵਿੱਚ ਬੁੱਧਵਾਰ ਸ਼ਾਮ ਨੂੰ ਬੱਚੀ ਘਰ ਦੇ ਬਾਹਰ ਖੇਲ ਰਹੀ ਸੀ l ਜਿਸ ਤੋਂ ਬਾਅਦ ਕਿ ਉਹ ਅਚਾਨਕ ਲਾਪਤਾ ਹੋ ਗਈ l ਉਸ ਦੇ ਪਰਿਵਾਰਿਕ ਮੈਂਬਰਾਂ ਨੇ ਆਲੇ ਦੁਆਲੇ ਉਸ ਦੀ ਭਾਲ ਕੀਤੀ l ਜਦੋਂ ਬੱਚੀ ਦਾ ਕੁਝ ਪਤਾ ਨਾ ਲੱਗਾ ਤਾਂ ਪੁਲਿਸ ਨੂੰ ਸੂਚਨਾ ਦਿੱਤੀ ਗਈ l ਅਗਲੇ ਦਿਨ ਸਵੇਰੇ ਬੱਚੀ ਘਰ ਦੇ ਨਜ਼ਦੀਕ ਇੱਕ ਕਿਸਾਨ ਦੇ ਬਾੜੇ ਵਿੱਚ ਬੇਸੁੱਧ ਹਾਲਤ ਵਿੱਚ ਮਿਲੀ l ਉਸ ਦੇ ਹੱਥ ਪੈਰ ਬੰਨੇ ਹੋਏ ਸਨ l ਚਿਹਰੇ ਤੇ ਗੰਭੀਰ ਸੱਟਾਂ ਸਨ l ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਦੇ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ l
ਸਾਬਕਾ ਮੁੱਖਮੰਤਰੀ ਕਮਲਨਾਥ ਨੇ ਕਿਹਾ ਕਿ ਇੰਨੀ ਗੰਦੀ ਅਤੇ ਦਰਿੰਦਗੀ ਭਰੀ ਘਟਨਾ, ਉਹ ਵੀ ਲਾਕਡਾਊਨ ਦੇ ਦੌਰਾਨ ਜਿੱਥੇ ਲੋਕ ਜ਼ਰੂਰੀ ਚੀਜ਼ਾਂ ਦੇ ਲਈ ਵੀ ਘਰ ਤੋਂ ਬਾਹਰ ਤੱਕ ਨਹੀਂ ਜਾ ਸਕਦੇ, ਉੱਥੇ ਮੁਲਜ਼ਮ ਖੁੱਲ੍ਹੇ ਘੁੰਮ ਰਹੇ ਹਨ l ਇੱਕ ਮਹੀਨੇ ਦੀ ਤੁਹਾਲੀ ਸਰਕਾਰ ਪ੍ਰਦੇਸ਼ ਨੂੰ ਕਿਸੇ ਪਾਸੇ ਲੈ ਕੇ ਜਾ ਰਹੀ ਹੈ l ਮੁਲਜ਼ਮਾਂ ਨੂੰ ਤੁਰੰਤ ਫੜਿਆ ਜਾਵੇ l ਉਨ੍ਹਾਂ ਤੇ ਸਖ਼ਤ ਕਾਰਵਾਈ ਕੀਤੀ ਜਾਵੇ l ਪਰਿਵਾਰ ਦੀ ਹਰ ਸੰਭਵ ਮਦਦ ਹੋਵੇ l ਲਾਪਰਵਾਹਾਂ ਤੇ ਵੀ ਕਾਰਵਾਈ ਕੀਤੀ ਜਾਵੇ l

Related posts

ਰਿਸ਼ੀ ਕਪੂਰ ਦੇ ਦਾਦੇ ਦਾ ਉਹ ਪਿੰਡ ਜਿੱਥੇ ਉਹ ਕਦੀ ਨਹੀਂ ਗਿਆ ਪਰ ਲੋਕਾਂ ਦੇ ਨੇ ਖੋਲ੍ਹੇ ਵੱਡੇ ਰਾਜ਼

Htv Punjabi

ਕਾਂਗਰਸੀ ਲੀਡਰ ਦਾ ਘਰੋਂ ਚੁੱਕਕੇ ਕੀਤਾ ਸ਼ਿਕਾਰ , ਵੋਟਾਂ ਤੋਂ ਡੇਢ ਸਾਲ ਪਹਿਲਾਂ ਹੀ ਮਾੜੀ ਸਿਆਸਤ ਸ਼ੁਰੂ

htvteam

ਅਮਰੀਕੀ ਰਾਸ਼ਟਪਤੀ ਦੇ ਖਿਲਾਫ ਸਾਜ਼ਿਸ਼: ਟਰੰਪ ਨੂੰ ਜ਼ਹਿਰੀਲੇ ਕੈਮੀਕਲ ਵਾਲੇ ਲਿਫਾਫੇ ਭੇਜੇ ਗਏ

htvteam

Leave a Comment