Htv Punjabi
Punjab

ਫ਼ਸਲ ਕੱਟ ਕੇ ਲਿਆ ਰਹੇ ਕਿਸਾਨ ਤੇ ਡਿੱਗਿਆ ਵੱਡਾ ਕਹਿਰ, ਟਰੈਕਟਰ ਟਰਾਲੀ ਨੂੰ ਦੇਖੋ ਕਿਵੇਂ ਨਿਘਲ ਗਿਆ…

ਅੰਮਿ੍ਰਤਸਰ : ਜ਼ਿਲ੍ਹੇ ਦੇ ਅੰਤਰਰਾਸ਼ਟਰੀ ਸੀਮਾ ਖੇਤਰ ਅਜਨਾਲਾ ਦੇ ਪਿੰਡ ਡੱਡੀਆਂ ਦੇ ਪੱਤਣ ਤੇ ਵੀਰਵਾਰ ਨੂੰ ਇੱਕ ਬੇੜਾ ਰਾਵੀ ਨਦੀ ਵਿੱਚ ਡੁੱਬ ਗਿਆ l 25 ਫੁੱਟ ਗਹਿਰਾਈ ਵਿੱਚ ਚਲੇ ਗਏ ਇਸ ਬੇੜੇ ਦੇ ਨਾਲ ਕਿਸਾਨ ਦੀ 50 ਕੁਇੰਟਲ ਕਣਕ ਅਤੇ ਉਹ ਟਰੈਕਟਰ ਟਰਾਲੀ ਵੀ ਡੁੱਬ ਗਈ ਹੈ, ਜਿਸ ਵਿੱਚ ਉਹ ਫਸਲ ਨੂੰ ਲੋਡ ਕਰਕੇ ਜਾ ਰਿਹਾ ਸੀ l ਇੱਥੇ ਆਏ ਦਿਨ ਕੋਈ ਨਾ ਕੋਈ ਹਾਦਸਾ ਇਸੇ ਤਰ੍ਹਾਂ ਹੁੰਦਾ ਰਹਿੰਦਾ ਹੈ l ਕਿਸਾਨਾਂ ਦੀ ਮੰਗ ਹੈ ਕਿ ਇੱਥੇ ਪੁਲ ਬਣਾਇਆ ਜਾਵੇ l ਦੱਸ ਦਈਏ ਕਿ ਬੇੜਾ ਲੱਕੜੀ ਦੇ ਪਟਰਾਂ ਨਾਲ ਬਣੀ ਹੋਈ ਕਿਸ਼ਤੀ ਦੇ ਤਰ੍ਹਾਂ ਹੁੰਦਾ ਹੈ l ਇਸ ਵਿੱਚ ਟਰੈਕਟਰ, ਟਰੱਕ ਤੱਕ ਨੂੰ ਖੜਾ ਕਰਕੇ ਨਦੀ ਪਾਰ ਕਰਾਇਆ ਜਾਂਦੀ ਹੈ l
ਪੀੜਿਤ ਕਿਸਾਨੇ ਜਸਕਰਨ ਸਿੰਘ ਨੇ ਦੱਸਿਆ ਕਿਉਸ ਨੇ ਰਾਵੀ ਦਰਿਆ ਦੇ ਪਾਰ 4 ਏਕੜ ਜ਼ਮੀਨ ਠੇਕੇ ਤੇ ਲੈ ਰੱਖੀ ਹੈ l ਇਸ ਵਿੱਚ ਕਣਕ ਬੀਜ ਰੱਖਿਆ ਸੀ.ਵੀਰਵਾਰ ਨੂੰ ਫਸਲ ਕਟਵਾਉਣ ਦੇ ਬਾਅਦ ਉਹ ਟਰਾਲੀ ਵਿੱਚ ਭਰ ਕੇ ਲੈ ਕੇ ਆ ਰਿਹਾ ਸੀ l ਅਚਾਨਕ ਜਿਸ ਬੇੜੇ ਵਿੱਚ 50ਕੁਵਿੰਟਲ ਕਣਕ ਨਾਲ ਲੋਡ ਟਰੈਕਟਰ ਰਾਲੀ ਸੀ, ਉਹ ਡੁੱਬ ਗਿਆ l ਘਟਨਾ ਦੇ ਬਾਅਦ ਪਿੰਲ ਵਾਲਿਆਂ ਦੀ ਮਦਦ ਨਾਲ ਟਰੈਕਟਰ ਟਰਾਲੀ ਨੂੰ ਕੱਢੇ ਜਾਣ ਦੇ ਲਈ ਕੋਸ਼ਿਸ਼ ਸ਼ੁਰੂ ਕੀਤੀ ਗਈ l
ਨੁਕਸਾਨ ਤੋਂ ਪਰੇਸ਼ਾਨ ਕਿਸਾਨ ਨੇ ਮੁਆਵਜ਼ੇ ਦੀ ਮੰਗ ਕੀਤੀ ਹੈ, ਉੱਥੇ ਇਹ ਵੀ ਕਿਹਾ ਕਿ ਸਰਕਾਰ ਵੱਲੋਂ ਇੱਥੇ ਦਰਿਆ ਪਾਰ ਖੇਤੀ ਕਰਨ ਵਾਲੇ ਲੋਕਾਂ ਦੇ ਲਈ ਪੁੱਲ ਵਗੈਰਾ ਦਾ ਇੰਤਜ਼ਾਮ ਕਰਨਾ ਚਾਹੀਦਾ ਹੈ l ਇਸੀ ਤਰ੍ਹਾਂ ਕਿਸੇ ਹੋਰ ਕਿਸਾਨ ਬਾਜਵਾ ਨੇ ਦੱਸਿਆ ਕਿ ਹਰ ਸਾਲ ਕਿਸੀ ਨਾ ਕਿਸੀ ਕਿਸਾਨ ਦੀ ਫਸਲ ਰਾਵੀ ਵਿੱਚ ਡੁੱਬ ਜਾਂਦੀ ਹੈ l ਬੀਤੇ ਦਿਨੀਂ 2 ਲੋਕ ਡੁੱਬ ਵੀ ਗਏ ਸਨ l ਇੱਥੇ ਕੋਈ ਪੁੱਲ ਨਾ ਹੋਣ ਦੀ ਜਗ੍ਹਾ ਕਾਰਨ ਕਈ ਵਾਰ ਹਾਦਸੇ ਹੋ ਜਾਂਦੇ ਹਨ l ਲੋਕਾਂ ਨੂੰ ਇਸ ਸੰਕਟ ਤੋਂ ਉਬਾਰਣ ਦੇ ਲਈ ਸਰਕਾਰ ਨੂੰ ਇੱਥੇ ਕਿਸੀ ਵੀ ਤਰ੍ਹਾਂ ਦੇ ਪੁੱਲ ਦਾ ਇੰਤਜ਼ਾਮ ਜ਼ਰੂਰ ਕਰਨਾ ਚਾਹੀਦਾ ਹੈ l

ਇਸ ਖ਼ਬਰ ਦੀ ਵੀਡੀਓ ਦੇਖਣ ਲਈ ਤੁਸੀਂ ਹੇਠ ਲਿਖੇ ਲਿੰਕ ਤੇ ਕਲਿੱਕ ਕਰੋ,…

Related posts

ਐਵੇਂ ਦਾ ਨੁਸਕਾ ਅਜ਼ਮਾਓ ਡੇਅਰੀ ਨੂੰ ਪੂਰੇ ਪਿੰਡ ’ਚੋਂ 1 ਨੰਬਰ ‘ਤੇ ਲਿਆਓ

htvteam

7,8 ਮਹੀਨੇ ਖਾ ਕੇ ਮਹਿੰਗੇ ਮਹਿੰਗੇ ਫਰੂਟ

htvteam

ਵਿਆਹ ਤੋਂ ਬਾਅਦ ਵਾਪਸ ਆ ਘਰ ਆ ਰਿਹਾ ਸੀ ਪਰਿਵਾਰ, ਰਸਤੇ ‘ਚ ਦਾਦੇ ‘ਤੇ ਪੋਤੀ ਨਾਲ ਹੋਇਆ ਆਹ ਕੁਝ……

Htv Punjabi

Leave a Comment