Htv Punjabi
Punjab

ਆਹ ਦੇਖ ਲਓ! ਇਹਨੂੰ ਕਹਿੰਦੇ ਨੇ ਮੌਤ ਨੂੰ ਮਾਸੀ ਕਿਹਣਾ, ਕਰਫਿਊ ਪਾਸ ਬਣਾਕੇ ਦੇਖੋ ਕੀਂ ਕਰ ਰਿਹਾ ਸੀ!

ਮੋਗਾ : ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਦੌਰਾਨ ਕੁਝ ਲੋਕ ਘਟੀਆ ਹਰਕਤਾਂ ਕਰਨ ਤੋਂ ਬਾਜ ਨਹੀਂ ਆਉਂਦੇ l ਅਜਿਹਾ ਹੀ ਇੱਕ ਮਾਮਲਾ ਕਸਬਾ ਧਰਮਕੋਟ ਨਾਲ ਜੁੜਿਆ ਹੈ l ਇੱਕ ਇਨੋਵਾ ਗੱਡੀ ਚਾਲਕ ਨੇ ਆਪਣੇ ਸਾਥੀ ਦੇ ਨਾਲ ਮਿਲ ਕੇ ਫਰਜ਼ੀ ਕਰਫਿਊ ਪਾਸ ਬਣਾਇਆ ਅਤੇ ਉਸ ਨੂੰ ਗੱਡੀ ਤੇ ਲਾ ਕੇ 900 ਕਿਲੋਮੀਟਰ ਦੂਰ ਉੱਤਰ ਪ੍ਰਦੇਸ਼ ਦੇ ਇੱਕ ਮਹੀਨੇ ਵਿੱਚ 2 ਚੱਕਰ ਲਾਗਏ l ਇੱਕ ਵਾਰ 5 ਲੋਕਾਂ ਨੂੰ ਛੱਡਣ ਦੇ ਉਸ ਨੇ 30 ਹਜ਼ਾਰ ਤਾਂ ਦੂਸਰੀ ਵਾਰ ਫੇਰ 5 ਲੋਕਾਂ ਨੂੰ ਛੱਡਣ ਦੇ ਲਈ 25 ਹਜ਼ਾਰ ਰੁਪਏ ਲਏ ਹਨ.ਸੂਚਨਾ ਮਿਲਦੇ ਹੀ ਪੁਲਿਸ ਨੇ ਮੁਲਜ਼ਮ ਨੂੰ ਗੱਡੀ ਸਮੇਤ ਧਰ ਦਬੋਚਿਆ l
ਥਾਣਾ ਧਰਮਕੋਟ ਦੇ ਸਬ ਇੰਸਪੈਕਟਰ ਜਗਨਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਕਸਬੇ ਦੇ ਗੁਰਜਿੰਦਰ ਸਿੰਘ ਦੇ ਬਾਰੇ ਵਿੱਚ ਇੱਕ ਗੁਪਤ ਸੂਚਨਾ ਮਿਲੀ ਸੀ l ਇਸ ਸੂਚਨਾ ਦੇ ਮੁਤਾਬਿਕ ਇਨੋਵਾ ਕਾਰ ਚਲਾਉਣ ਵਾਲੇ ਨੌਜਵਾਨ ਦੇ ਪਿੰਡ ਫਿਰੋਜਵਾਲ ਦੇ ਆਪਣੇ ਸਾਥੀ ਜਸਜੀਤ ਸਿੰਘ ਦੇ ਨਾਲ ਮਿਲ ਕੇ ਧਰਮਕੋਟ ਦੇ ਐਸਡੀਐਮ ਦੇ ਨਾਮ ਤੋਂ ਜ਼ਾਅਲੀ ਕਰਫਿਊ ਪਾਸ ਬਣਾ ਕੇ ਗੱਡੀ ਦੇ ਫਰੰਟ ਸ਼ੀਸ਼ੇ ਤੇ ਲਾ ਦਿੱਤਾ l ਉਸ ਨੇ ਉੱਤਰ ਪ੍ਰਦੇਸ਼ ਦੇ ਇੱਕ ਸ਼ਹਿਰ ਵਿੱਚ 5 ਲੋਕਾਂ ਨੂੰ ਛੱਡਣ ਦੇ ਲਈ ਇਸੀ ਪਾਸ ਤੇ 900 ਕਿਲੋਮੀਟਰ ਦਾ ਸਫਰ ਤੈਅ ਕਰਕੇ 25 ਹਜ਼ਾਰ ਰੁਪਏ ਲਏ ਸਨ l ਇਸ ਦੇ ਬਾਅਦ ਇੱਕ ਹੋਰ ਚੱਕਰ ਲਾਉਣ ਦੇ ਉਸ ਨੇ 30 ਹਜ਼ਾਰ ਰੁਪਏ ਵਸੂਲੇ ਸਨ l
ਖੁਫੀਆ ਏਜੰਸੀਆਂ ਨੂੰ ਭਨਕ ਲੱਗੀ ਤਾਂ ਵੀਰਵਾਰ ਨੂੰ ਪੁਲਿਸ ਨੇ ਗੁਰਜਿੰਦਰ ਸਿੰਘ ਦੇ ਘਰ ਜਾ ਕੇ ਰੇਡ ਕਰਕੇ ਇਨੋਵਾ ਗੱਡੀ ਨੂੰ ਕਬਜ਼ੇ ਵਿੱਚ ਲੈ ਲਿਆ l ਉਸ ਤੇ ਲੱਗੇ ਕਰਫਿਊ ਪਾਸ ਦੀ ਜਾਂਚ ਕਰਨੀ ਸ਼ੁਰੂ ਕੀਤੀ ਤਾਂ ਪਾFੲਆ ਗਿਆ ਕਿ ਐਸਡੀਐਮ ਦਫਤਰ ਵੱਲੋਂ ਗੁਰਜਿੰਦਰ ਸਿੰਘ ਨਾਮ ਇਨੋਵਾ ਗੱਡੀ ਚਾਲਕ ਨੂੰ ਕੋਈ ਪਾਸ ਜਾਰੀ ਨਹੀਂ ਕੀਤਾ ਗਿਆ ਹੈ l
ਪੁਲਿਸ ਪੁੱਛਗਿਛ ਵਿੱਚ ਸਾਹਮਣੇ ਆਇਆ ਕਿ ਜ਼ਾਅਲੀ ਕਰਫਿਊ ਪਾਸ ਫਿਰੋਜਵਾਲ ਨਿਵਾਸੀ ਜਸਜੀਤ ਸਿੰਘ ਨੇ ਬਣਾ ਕੇ ਦਿੱਤਾ ਸੀ l ਪੁਲਿਸ ਨੇ ਗੁਰਜਿੰਦਰ ਸਿੰਘ ਅਤੇ ਜਸਜੀਤ ਸਿੰਘ ਦੇ ਖਿਲਾਫ ਸਾਜਿਸ਼ ਦੇ ਤਹਿਤ ਧੋਖਾਧੜੀ ਅਤੇ ਸਰਕਾਰੀ ਹੁਕਮਾਂ ਦੀ ਅਣਦੇਖੀ ਕਰਨ ਦੇ ਇਲਜ਼ਾਮ ਵਿੱਚ ਕੇਸ ਦਰਜ ਕੀਤਾ ਹੈ l ਮੁਲਜ਼ਮ ਗੁਰਜਿੰਦਰ ਸਿੰਘ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ l ਦੂਸਰੇ ਮੁਲਜ਼ਮ ਜਸਜੀਤ ਸਿੰਘ ਦੀ ਗਿ੍ਰਫਤਾਰੀ ਦੇ ਲਈ ਰੇਡ ਕੀਤੀ ਜਾ ਰਹੀ ਹੈ l

Related posts

ਸੱਜਣ ਕੁਮਾਰ ਨੂੰ ਚੜ੍ਹਿਆ ਗੋਡੇ ਗੋਡੇ ਚਾਅ…

htvteam

ਪੰਜਾਬ ਚ ਬਣਿਆ ਹਿਮਾਚਲ ਵਾਲਾ ਮਾਹੌਲ, ਮੀਂਹ ਦੀ ਤ। ਬਾਹੀ !

htvteam

ਅੰਮ੍ਰਿਤਪਾਲ ਨੂੰ ਇਕ ਹੋਰ ਵੱਡਾ ਝਟਕਾ, ਭਗਵੰਤ ਮਾਨ ਤੋਂ ਬਾਅਦ ਕੇਜਰੀਵਾਲ ਦੀ ਚੇਤਾਵਨੀ

htvteam

Leave a Comment