Htv Punjabi
Punjab

ਕਰਫ਼ਿਊ ਤੇ ਤਾਲਾਬੰਦੀ ਦੌਰਾਨ ਲੋਕ ਮਰ ਰਹੇ ਨੇ ਭੁੱਖੇ ਤੇ ਆਹ ਲੋਕਾਂ ਦਾ ਹਾਲ ਦੇਖੋ, ਪੁਲਿਸ ਨੇ ਛਾਪਾ ਮਾਰਕੇ ਮੌਕੇ ਤੋਂ ਫੜੀਆਂ,…

ਖੰਨਾ : ਖੰਨਾ ਪੁਲਿਸ ਅਤੇ ਐਕਸਾਈਜ਼ ਵਿਭਾਗ ਦੀ ਟੀਮਾਂ ਨੇ ਰੇਡ ਕਰਕੇ ਖੰਨਾ ਦੇ ਬਾਹੋਮਾਜਰਾ ਵਿੱਚ ਇੱਕ ਗੋਦਾਮ ਵਿੱਚ ਚੱਲ ਰਹੀ ਨਜਾਇਜ਼ ਸ਼ਰਾਬ ਦੀ ਫੈਕਟਰੀ ਦਾ ਭਾਂਡਾ ਭੰਨ ਦਿੱਤਾ ਹੈ l ਪੁਲਿਸ ਅਤੇ ਐਕਸਾਈਜ਼ ਵਿਭਾਗ ਦੀ ਟੀਮਾਂ ਜਦ ਉਕਤ ਗੋਦਾਮ ਵਿੱਚ ਪਹੁੰਚੀ ਤਾਂ ਉਹ ਦੇਖ ਕੇ ਹੈਰਾਨ ਰਹਿ ਗਈ l ਗੋਦਾਮ ਵਿੱਚ ਫਰਸਟ ਚੁਆਇਸ, ਡੋਲਰ, 999 ਸ਼ਰਾਬ ਬੋਤਲਾਂ ਵਿੱਚ ਭਰ ਕੇ ਲੇਬਲ ਲਾਏ ਜਾ ਰਹੇ ਸਨ l ਪੁਲਿਸ ਦੀ ਰੇਡ ਦੇ ਦੌਰਾਨ ਫੈਕਟਰੀ ਵਿੱਚ ਤਿਆਰ ਕੀਤੀ ਹੋਈ 3800 ਲੀਟਰ ਸ਼ਰਾਬ ਬਰਾਮਦ ਹੋਈ ਹੈ l ਪੁਲਿਸ ਨੇ 5 ਲੋਕਾਂ ਨੂੰ ਗਿ੍ਰਫਤਾਰ ਕਰ ਲਿਆ ਹੈ, ਜਿਨ੍ਹਾਂ ਵਿੱਚੋਂ 2 ਲੋਕ ਫੈਕਟਰੀ ਦੇ ਅਤੇ 3 ਲੋਕ ਫੈਕਟਰੀ ਵਿੱਚ ਸ਼ਰਾਬ ਦੀ ਖੇਪ ਲੈਣ ਆਏ ਸਨ l
ਇਸ ਮਾਮਲੇ ਵਿੱਚ ਐਸਐਸਪੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਦੇ ਕੋਲ ਸੂਚਨਾ ਆਈ ਸੀ ਕਿ ਖੰਨਾ ਦੇ ਪਿੰਡ ਬਾਹੋਮਾਜਰਾ ਵਿੱਚ ਇੱਕ ਗੋਦਾਮ ਵਿੱਚ ਨਜਾਇਜ਼ ਸ਼ਰਾਬ ਦੀ ਫੈਕਟਰੀ ਚੱਲ ਰਹੀ ਹੈ l ਪੁਲਿਸ ਨੇ ਐਕਸਾਈਜ਼ ਵਿਭਾਗ ਦੇ ਏਈਟੀਸੀ ਨੂੰ ਨਾਲ ਲੈ ਕੇ ਗੋਦਾਮ ਵਿੱਚ ਰੇਡ ਕਰ ਇਸ ਦਾ ਖੁਲਾਸਾ ਕੀਤਾ ਹੈ l ਐਸਐਸਪੀ ਨੇ ਦੱਸਿਆ ਕਿ ਫੈਕਟਰੀ ਵਿੱਚ ਜਦ ਟੀਮਾਂ ਪਹੁੰਚੀ ਤਾਂ ਉਸ ਵਿੱਚ ਕੰਮ ਚੱਲ ਰਿਹਾ ਸੀ l ਰੇਡ ਦੇ ਦੋਰਾਨ ਕੁੱਲ 3800 ਲੀਟਰ ਨਜਾਇਜ਼ ਸ਼ਰਾਬ ਫੜੀ ਗਈ ਹੈ l ਪੁਲਿਸ ਜਾਂਚ ਕਰ ਰਹੀ ਹੈ, ਹਲੇ 5 ਲੋਕਾਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ 3 ਲੋਕ ਸ਼ਰਾਬ ਲੈਣ ਆਏ ਸਨ l ਉੱਥੇ ਹੀ 2 ਲੋਕ ਫੈਕਟਰੀ ਦੇ ਹੀ ਹਨ l ਐਸਐਸਪੀ ਨੇ ਕਿਹਾ ਕਿ ਪਿਛਲੇ ਤਿੰਨ ਚਾਰ ਮਹੀਨੇ ਤੋਂ ਫੈਕਟਰੀ ਚੱਲ ਰਹੀ ਸੀ, ਜਿਸ ਵਿੱਚ ਪਹਿਲਾਂ 400 ਦੇ ਕਰੀਬ ਨਜਾਇਜ਼ ਸ਼ਰਾਬ ਬਣਦੀ ਸੀ l ਹੁਣ ਰੋਜ਼ਾਨਾ 1000 ਪੇਟੀ ਸ਼ਰਾਬ ਬਣਾਈ ਜਾ ਰਹੀ ਸੀ l
ਐਕਸਾਈਜ਼ ਵਿਭਾਗ ਦੇ ਏਈਟੀਸੀ ਨੇ ਦੱਸਿਆ ਕਿ ਪੁਲਿਸ ਦੀ ਸੂਚਨਾ ਤੇ ਸੰਯੁਕਤ ਰੂਪ ਨਾਲ ਰੇਡ ਕੀਤੀ ਗਈ ਤਾਂ ਨਜਾਇਜ਼ ਸ਼ਰਾਬ ਦੀ ਫੈਕਟਰੀ ਦਾ ਭਾਂਡਾ ਭੰਨ ਹੋਇਆ l ਫੈਕਟਰੀ ਵਿੱਚ ਵੱਡੀ ਸੰਖਿਆ ਵਿੱਚ ਨਜਾਇਜ਼ ਸ਼ਰਾਬ ਦੀ ਪੇਟੀਆਂ ਮਿਲੀਆਂ ਹਨ l ਜਿਨ੍ਹਾਂ ਵਿੱਚ ਰਾਣਾ ਸ਼ੂਗਰ ਦੀ ਫਸਟ ਚੁਆਇਸ, 999ਵਿਸਕੀ, ਡਾਲਰ ਰਮ ਦੇ ਲੇਬਲ ਲਾਏ ਜਾ ਰਹੇ ਸਨ l ਫੈਕਟਰੀ ਵਿੱਚ ਕੱਚਾ ਮਾਲ ਪਿਆ ਸੀ, ਜਿਸ ਤੋਂ ਨਜਾਇਜ਼ ਸ਼ਰਾਬ ਬਣਾਈ ਜਾ ਰਹੀ ਸੀ l ਯੋਜਨਾਬੱਧ ਤਰੀਕੇ ਨਾਲ ਨਜਾਇਜ਼ ਸ਼ਰਾਬ ਦੀ ਫੈਕਟਰੀ ਚਲਾਈ ਜਾ ਰਹੀ ਸੀ l ਜਿਸ ਨਾਲ ਇੱਕ ਪਾਸੇ ਸਰਕਾਰ ਨੂੰ ਚੂਨਾ ਲਾਇਆ ਜਾ ਰਿਹਾ ਸੀ l ਉੱਥੇ ਦੂਜੇ ਪਾਸੇ ਲੋਕਾਂ ਦੀ ਸਿਹਤ ਨਾਲ ਵੀ ਖਿਲਵਾੜ ਕੀਤਾ ਜਾ ਰਿਹਾ ਸੀ l

Related posts

ਸਰਕਾਰ ਨੇ ਪਾਣੀ ਦੇ ਰੇਟਾਂ ਨੂੰ ਲੈਕੇ ਲਿਆ ਵੱਡਾ ਫੈਸਲਾ, ਚੰਡੀਗੜ੍ਹ ‘ਚ 100 ਕਰੋੜ ਦਾ ਘਾਟਾ ਵਸੂਲਿਆ ਜਾਏਗਾ ਇੰਝ!

Htv Punjabi

ਹਸਪਤਾਲ ਦੀ ਪਾਰਕਿੰਗ ‘ਚ ਮਰੀਜ਼ ਨਾਲ ਟੱਪੀਆਂ ਹੱਦਾਂ; ਵੀਡੀਓ ਵਾਇਰਲ

htvteam

ਟਰੈਕਟਰ ‘ਚ ਵੱਜ ਰਹੇ ਗੀਤ ਨੇ ਲੈ ਲਈ ਕਿਸਾਨ ਦੀ ਜਾਨ

htvteam

Leave a Comment