Htv Punjabi
Uncategorized

ਨਹੀਂ ਟਲਦੇ ਕਿਸਾਨ ਕੋਰੋਨਾ ਦੌਰਾਨ ਹੱਥਾਂ ‘ਚ ਝੰਡੇ ਫੜ੍ਹ ਮਜ਼ਦੂਰਾਂ ਸਮੇਤ ਜਾ ਚੜ੍ਹੇ ਇੱਥੇ, ਸਰਕਾਰ ਨੂੰ ਪਾਈਆਂ ਭਾਜੜਾਂ

ਚੰਡੀਗੜ੍ਹ : ਇੱਕ ਪਾਸੇ ਜਿੱਥੇ ਸਰਕਾਰ ਕੋਰੋਨਾ ਮਹਾਂਮਾਰੀ ਦੌਰਾਨ ਵੀ ਸੂਬੇ ਦੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਲੈ ਕੇ ਬੇਹੱਦ ਫਿਕਰਮੰਦ ਨਜ਼ਰ ਆਉਂਦੀ ਹੈ ਤੇ ਕਰਫਿਊ ਤੇ ਤਾਲਾਬੰਦੀ ਨਿਯਮਾਂ ਅੰਦਰ ਸਰਕਾਰ ਵੱਲੋਂ ਖਾਸ ਤੌਰ ਤੇ ਢਿੱਲ ਦਿੱਤੀ ਜਾ ਰਹੀ ਹੈ ਤਾਂ ਕਿ ਉਹ ਆਪਣੀ ਕਣਕ ਦੀ ਫਸਲ ਸਮਾਂ ਰਹਿੰਦਿਆਂ ਵੱਡ ਕੇ ਮੰਡੀਆਂ ‘ਚ ਵੇਚ ਸਕਣ।ਉੱਥੇ ਦੂਜੇ ਪਾਸੇ ਪੰਜਾਬ ਦੇ ਕਿਸਾਨ ਸਰਕਾਰ ਤੋਂ ਖੁਸ਼ ਨਹੀਂ ਹਨ ਤੇ ਉਨ੍ਹਾਂ ਨੇ ਆਪਣੀ ਨਰਾਜ਼ਗੀ ਜ਼ਾਹਿਰ ਕਰਨ ਲਈ ਇਸ ਵਾਰ ਅਨੋਖਾ ਢੰਗ ਅਪਣਾਇਆ ਹੈ।ਏਸ ਸੰਬੰਧੀ ਕਿਸਾਨ ਜੱਥੇਬੰਦੀ ਉਗਰਾਹਾਂ ਦੇ ਮੁਖੀ ਜੋਗਿੰਦਰ ਸਿੰਘ ਉਗਰਾਹਾਂ ਵੱਲੋਂ ਫੇਸਬੁੱਕ ਤੇ ਆਨਲਾਈਨ ਪ੍ਰਦਰਸ਼ਨ ਕਰਨ ਦਾ ਅਨੋਖਾ ਢੰਗ ਅਪਣਾਇਆ ਗਿਆ ਹੈ, ਜਿਸ ਦੌਰਾਨ ਕਿਸਾਨ ਸਮਾਜਿਕ ਦੂਰੀ ਵਾਲੇ ਨਿਯਮ ਦੀ ਪਾਲਣਾ ਕਰਦਿਆਂ ਹੱਥਾਂ ਵਿੱਚ ਝੰਡੇ ਫੜ ਕੇ ਆਪੋ ਆਪਣੀ ਘਰਾਂ ਦੀਆਂ ਛੱਤਾਂ ਤੇ ਜਾ ਚੜੇ ਤੇ ਉੱਥੇ ਹੀ ਸਰਕਾਰ ਵਿਰੁੱਧ ਹਾਏ ਹਾਏ ਕਰਨ ਲੱਗ ਪਏ।

ਉੱਥੇ ਦੂਜੇ ਪਾਸੇ ਜੋਗਿੰਦਰ ਸਿੰਘ ਉਗਰਾਹਾਂ ਨੇ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਫੇਸਬੁੱਕ ਪੇਜ ਤੇ ਲਾਈਵ ਹੋ ਕੇ ਸੰਬੋਧਨ ਕੀਤਾ।ਇਸ ਦੌਰਾਨ ਉਨ੍ਹਾਂ ਨੇ ਦੋਸ਼ ਲਾਇਆ ਕਿ ਸਰਕਾਰ ਵੱਲੋਂ ਕਿਸਾਨਾਂ ਲਈ ਕੀਤੇ ਜਾ ਰਹੇ ਵਾਅਦੇ ਤੇ ਦਾਅਵੇ ਸਿਰਫ ਕਾਗਜ਼ਾਂ ਤੱਕ ਹੀ ਸੀਮਿਤ ਹੋ ਕੇ ਰਹਿ ਗਏ ਹਨ, ਜਦ ਕਿ ਸਰਕਾਰੀ ਕਣਕ ਖਰੀਦ ਨੀਤੀ ਕਾਰਗਰ ਸਾਬਿਤ ਨਹੀਂ ਹੋ ਰਹੀ।ਲਿਹਾਜ਼ਾ ਉਨ੍ਹਾਂ ਦੀ ਮੰਗ ਹੈ ਕਿ ਸਰਕਾਰ ਮੰਡੀਆਂ ਵਿੱਚ ਆ ਰਹੀ ਕਣਕ ਦੇ ਮੰਡੀਕਰਨ ਦੀ ਰਫਤਾਰ ਵਧਾਵੇ।ਉਨ੍ਹਾਂ ਨੇ ਦੋਸ਼ ਲਾਇਆ ਕਿ ਮੰਡੀਆਂ ਅੰਦਰ ਪਹੁੰਚ ਰਹੀ ਕਣਕ ਨੂੰ ਨਾ ਤਾਂ ਸਰਕਾਰ ਵੱਲੋਂ ਮੌਸਮ ਦੀ ਮਾਰ ਤੋਂ ਬਚਾਉਣ ਲਈ ਢੱਕਣ ਦੇ ਕੋਈ ਸਹੀ ਪ੍ਰਬੰਧ ਕੀਤੇ ਗਏ ਹਨ ਤੇ ਨਾ ਹੀ ਕਣਕ ਦੀ ਲਿਫਟਿੰਗ ਹੋ ਰਹੀ ਹੈ।ਏਸ ਮੌਕੇ ਉਨ੍ਹਾਂ ਨੇ ਮੰਗ ਕੀਤੀ ਕਿ ਮਨਰੇਗਾ ਮਜ਼ਦੂਰਾਂ ਦੇ ਬਕਾਏ ਜਲਦ ਤੋਂ ਜਲਦ ਜਾਰੀ ਕੀਤੇ ਜਾਣ।ਮਜ਼ਦੂਰਾਂ ਨੂੰ ਰਾਸ਼ਨ ਸਪਲਾਈ ਕੀਤਾ ਜਾਵੇ।ਕਣਕ ਦੀ ਲਿਫਟਿੱਗ ਸਮੇਂ ਸਿਰ ਕੀਤੀ ਜਾਵੇ।ਸੂਬੇ ਅੰਦਰਲੇ ਰੱਜੇ ਪੁੱਜੇ ਲੋਕਾਂ ਦੀ ਪੈਨਸ਼ਨ ‘ਚ ਕਟੌਤੀ ਕੀਤੀ ਜਾਵੇ ਤੇ ਸਰਕਾਰ ਨਿੱਜੀ ਹਸਪਤਾਲਾਂ ਨੂੰ ਆਪਣੇ ਅਧੀਨ ਲੈ ਕੇ ਸਿਹਤ ਸੁਵਿਧਾਵਾਂ ‘ਚ ਸੁਧਾਰ ਕਰੇ।ਏਸ ਮੌਕੇ ਕਿਸਾਨਾਂ ਤੇ ਮਜ਼ਦੂਰਾਂ ਨੇ ਘਰਾਂ ਦੀਆਂ ਛੱਤਾਂ ਤੇ ਚੜ੍ਹ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਆਪਣੇ ਅੰਦਰ ਦੱਬੀ ਲੰਬੇ ਚਿਰ ਦੀ ਭੜਾਸ ਨੂੰ ਇੰਝ ਕੱਢਿਆ ਕਿ ਉਸ ਸੰਬੰਧੀ ਤਸਵੀਰਾਂ ਸ਼ੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਸ ਹੋ ਰਹੀਆਂ ਨੇ।

Related posts

ਇੱਥੇ ਸ਼ਰਾਬ ਪੀ ਕੇ ਸਾਈਕਲ ਚਲਾਉਣ ਵਾਲਿਆਂ ਨੂੰ ਵੀ ਹੁੰਦੀ ਹੈ ਜ਼ੇਲ੍ਹ

Htv Punjabi

ਸਰਦਰ ਸੋਨੀ ਦੀ ਮਿਊਜ਼ਿਕ ਐਲਬਮ ਅਧੂਰੇ ਖਵਾਬ ਨੇ ਸ਼ੋਸ਼ਲ ਮੀਡੀਆ ‘ਤੇ ਪਾਈ ਧਮਾਲ ਦੇਖੋ ਕੀਹਣੇ ਕੀਤੀ ਐ ਐਲਬਮ ‘ਚ ਅਦਾਕਾਰੀ

Htv Punjabi

ਅਰਨਬ ਗੋਸਵਾਮੀ ਨੂੰ ਮਾਂ-ਬੇਟੀ ਦੇ ਖੁਦਕੁਸ਼ੀ ਮਾਮਲੇ ‘ਚ ਕੀਤਾ ਗਿਆ ਗ੍ਰਿਫਤਾਰ

htvteam

Leave a Comment