Htv Punjabi
Uncategorized

ਅਰਨਬ ਗੋਸਵਾਮੀ ਨੂੰ ਮਾਂ-ਬੇਟੀ ਦੇ ਖੁਦਕੁਸ਼ੀ ਮਾਮਲੇ ‘ਚ ਕੀਤਾ ਗਿਆ ਗ੍ਰਿਫਤਾਰ

ਮੁੰਬਈ ਪੁਲਿਸ ਨੇ ਰਿਪਬਲਿਕ ਟੀਵੀ ਦੇ ਐਡੀਟਰ ਇਨ ਚੀਫ ਅਰਨਵ ਗੋਸਵਾਮੀ ਨੂੰ ਗ੍ਰਿਫਤਾਰ ਕਰ ਲਿਆ। ਅਰਨਬ ‘ਤੇ 2018 ‘ਚ ਇਕ ਮਹਿਲਾ ਅਤੇ ਉਸ ਦੇ ਬੇਟੇ ਨੂੰ ਖੁਦਕੁਸ਼ੀ ਦੇ ਲਈ ਉਕਸਾਉਣ ਦੇ ਇਲਜ਼ਾਮ ਲਗਾਏ ਨੇ। ਦੂਸਰੇ ਪਾਸੇ ਅਰਨਬ ਦਾ ਇਲਜ਼ਾਮ ਹੈ ਕਿ ਪੁਲਿਸ ਨੇ ਉਹਨਾਂ ਦ ੇਨਾਲ ਕੁੱਟਮਾਰ ਕੀਤੀ,, ਰਿਪਬਲਿਕ ਟੀਵੀ ਨੇ ਅਰਨਬ ਦੇ ਘਰ ਦਾ ਲਾਈਵ ਫੁਟੇਜ ਵੀ ਦਿਖਾਇਆ, ਜਿਸ ‘ਚ ਪੁਲਿਸ ਅਤੇ ਅਰਨਬ ਦੇ ਵਿੱਚ ਝੜਪ ਹੁੰਦੀ ਵਿਖਾਈ ਦੇ ਰਹੀ ਹੈ।

ਅਰਨਬ ਨੂੰ ਰਾਏਗੜ੍ਹ ਦੀ ਜ਼ਿਲ੍ਹਾ ਅਦਾਲਤ ‘ਚ ਲਿਜਾਇਆ ਗਿਆ ਹੈ। ਇੰਨਾਂ ਹੀ ਨਹੀਂ ਅਰਨਬ ਅਤੇ ਰਿਪਬਲਿਕ ਟੀਵੀ, ਮੁੰਬਈ ਪੁਲਿਸ ਦੀ ਕਾਰਵਾਈ ‘ਤੇ ਵੀ ਸਵਾਲ ਚੁੱਕਦੇ ਰਹੇ ਨੇ।


2018 ‘ਚ 53 ਸਾਲ ਦੀ ਇੰਟੀਰੀਅਰ ਡਿਜ਼ਾਈਨਰ ਅਨਵਿਆ ਨਾਈਕ ਅਤੇ ਉਸ ਦੀ ਮਾਂ ਨੇ ਖੁਦਕੁਸ਼ੀ ਕਰ ਲਈ ਸੀ। ਇਸ ਮਾਮਲੇ ਦੀ ਜਾਂਚ ਸੀਆਈਡੀ ਕਰ ਰਹੀ ਹੈ, ਅਨਵਿਆ ਦੀ ਪਤਨੀ ਨੇ ਇਸ ਸਾਲ ਮਈ ‘ਚ ਇਲਜ਼ਾਮ ਲਗਾਇਆ ਸੀ ਕਿ ਉਹਨਾਂ ਦੇ ਪਤੀ ਨੇ ਰਿਪਬਲਿਕ ਟੀਵੀ ਦੇ ਸਟੂਡੀਓ ‘ਚ ਇੰਟੀਰੀਅਰ ਦਾ ਕੰਮ ਕੀਤਾ ਸੀ, ਜਿਸ ਦੇ ਲਈ 500 ਮਜਦੂਰ ਲਗਾਏ ਗਏ ਸਨ। ਪਰ ਬਾਅਦ ‘ਚ ਅਰਨਬ ਨੇ 5.40 ਕਰੋੜ ਦਾ ਭੁਗਤਾਨ ਨਹੀਂ ਕੀਤਾ। ਇਸ ਨਾਲ ਉਹਨਾਂ ਦਾ ਪਰਿਵਾਰ ਤੰਗੀ ਵਿਚ ਆ ਗਿਆ, ਜਿਸ ਤੋਂ ਪਰੇਸ਼ਾਨ ਹੋਕੇ ਅਨਵਿਆ ਨੇ ਆਪਣੀ ਬਜ਼ੁਰਗ ਮਾਂ ਦੇ ਨਾਲ ਖੁਦਕੁਸ਼ੀ ਕਰ ਲਈ ਸੀ। ਅਨਵਿਆ ਨੇ ਸੁਸਾਈਡ ਨੋਟ ‘ਤੇ ਅਰਨਬ ਅਤੇ ਦੋ ਹੋਰਾਂ ‘ਤੇ ਇਲਜ਼ਾਮ ਲਗਾਏ ਸਨ।

Related posts

ਘਰੋਂ ਪੈਸੇ ਲੈਕੇ ਨਿਕਲ ਵਾਲਿਆਂ ਨਾਲ ਹੋਣ ਲੱਗਾ ਨਵਾਂ ਕੰਮ

htvteam

ਰੇਲਗੱਡੀ ਦਾ ਸਫਰ ਕਰਨ ਵਾਲਿਆਂ ਲਈ ਖੁਸ਼ਖਬਰੀ ਅੱਜ ਤੋਂ …

htvteam

ਇੱਥੇ ਸ਼ਰਾਬ ਪੀ ਕੇ ਸਾਈਕਲ ਚਲਾਉਣ ਵਾਲਿਆਂ ਨੂੰ ਵੀ ਹੁੰਦੀ ਹੈ ਜ਼ੇਲ੍ਹ

Htv Punjabi