Htv Punjabi
Punjab Video

ਹੁਣੇ ਹੁਣੇ ਲੋਕਾਂ ਦੇ ਦੇਖਦੇ ਦੇਖਦੇ ਨੌਜਵਾਨ ਕਰ ਗਿਆ ਕਾਰਾ ,ਮੂਕ ਦਰਸ਼ਕ ਬਣੇ ਰਹੇ ਬੰਦੇ ਤੇ ਜਨਾਨੀਆਂ

ਬਠਿੰਡਾ (ਨਰੇਸ਼ ਸ਼ਰਮਾ) : ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹਿ ਚੁਕੇ ਪ੍ਰਕਾਸ਼ ਸਿੰਘ ਬਾਦਲ ਦਾ ਆਪਣਾ ਜ਼ਿਲ੍ਹਾ ਮੰਨੇ ਜਾਂਦੇ ਬਠਿੰਡਾ ਸ਼ਹਿਰ ਅੰਦਰੋਂ ਇੱਕ ਅਜਿਹੀ ਦੁਖਦਾਈ ਘਟਨਾ ਸਾਹਮਣੇ ਆਈ ਐ ਜਿਸ ਨੇ ਨਾ ਸਿਰਫ ਸਰਕਾਰਾਂ ਬਲਕਿ ਗਰੀਬਾਂ ਅਤੇ ਮੱਧ ਵਰਗੀ ਲੋਕਾਂ ਦੀ ਆਵਾਜ਼ ਬਣਨ ਦਾ ਦਾਅਵਾ ਕਰਨ ਵਾਲੇ ਸਿਆਸਤਦਾਨਾਂ ਦੀ ਵੀ ਪੋਲ ਖੋਲ੍ਹ ਕੇ ਰੱਖ ਦਿੱਤੀ ਐ। ਜੀ ਹਨ ਅਸੀਂ ਗੱਲ ਕਰ ਰਹੇ ਆਂ ਅੱਕ ਅਜਿਹੇ ਹੀ ਮੱਧ ਵਰਗੀ ਪਰਿਵਾਰ ਦੇ ਮੁਖੀ 33 ਸਾਲਾ  ਸੁਖਵਿੰਦਰ ਸਿੰਘ ਦੀ ਜਿਸ ਨੇ ਕਰਫਿਊ ਤੇ ਤਾਲਾਬੰਦੀ ਕਰਨ ਘਰ ਚ ਪਸਰੀ ਗ਼ਰੀਬੀ ਤੇ ਭੁੱਖਮਰੀ ਤੋਂ ਦੁਖੀ ਹੋਕੇ ਝੀਲ ਚ ਛਾਲ ਮਾਰਕੇ ਆਪਣੀ ਜੀਵਨ ਲੀਲ੍ਹਾ ਖ਼ਤਮ ਕਰ ਲਈ। ਇਸ ਸਬੰਧ ‘ਚ ਸੁਖਵਿੰਦਰ ਸਿੰਘ ਦਾ ਭਰਾ ਜੱਗੂ ਕਹਿੰਦੈ ਕਿ ਉਸਦਾ ਭਰਾ ਬਿਜਲੀ ਮਿਸਤਰੀ ਵਜੋਂ ਨਿੱਜੀ ਤੌਰ ਤੇ ਕੰਮ ਕਰਕੇ ਖੁਸ਼ਹਾਲ ਜ਼ਿੰਦਗੀ ਜੀ ਰਿਹਾ ਸੀ, ਪਰ ਬੀਤੇ ਕਈ ਦਿਨਾਂ ਤੋਂ ਕਰਫਿਊ ਤੇ ਤਾਲਾਬੰਦੀ  ਨੂੰ ਲੈਕੇ ਇਸ ਮਾਨਸਿਕ ਤਨਾਅ ‘ਚ ਸੀ ਕੀ ਉਸਦੇ ਬੱਚੇ ਘਰ ਭੁੱਖੇ ਮਰ ਰਹੇ ਨੇ ਤੇ ਉਸਦਾ ਕੰਮਕਾਰ ਨਹੀਂ ਚਲ ਰਿਹਾ।

ਜੱਗੂ ਅਨੁਸਾਰ ਸੁਖਵਿੰਦਰ ਅਣਖ ਖਾਤਿਰ ਕਿਸੇ ਸੰਸਥਾ ਕੋਲੋ ਕੁਝ ਮੰਗ ਵੀ ਨਹੀਂ ਸੀ ਰਿਹਾ ਕੀ ਕਿਉਂਕਿ ਚੱਕਰ ਫੋਟੋ ਦਾ ਪੈ ਜਾਂਦੈ।  ਬੱਸ  ਉਸ ਨੇ ਆਪਣੇ ਵਾਰਡ ਦੇ ਐਮ.ਸੀ. ਤੱਕ ਪਹੁੰਚ ਕੀਤੀ ਸੀ ਪਰ ਸਭ ਬੇਅਰਥ ਗਿਆ। ਇਸ ਦੌਰਾਨ ਮੌਕੇ ਤੇ ਮੌਜੂਦ ਮ੍ਰਿਤਕ ਦੀ ਇੱਕ ਜਾਣਕਾਰ ਅਨੁਸਾਰ ਗਰੀਬ ਬੰਦਾ ਤਾਂ ਮੰਗ ਕੇ ਵੀ ਖਾ ਲਏਗਾ ਪਰ ਸੁਖਵਿੰਦਰ ਵਰਗੇ ਲੋਕ ਇਹ ਵੀ ਨਹੀਂ ਕਰ ਸਕਦੇ। ਉੱਧਰ ਦੂਜੇ ਪਾਸੇ ਮਾਮਲੇ ਦੀ ਜਾਂਚ ਕਰ ਰਹੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਲਾਸ਼ ਨੂੰ ਝੀਲ ਚੋਂ ਬਾਹਰ ਕੱਢ ਲਿਆ ਗਿਐ ਜਦਕਿ ਬਾਕੀ ਦੀ ਜਾਣਕਰੀ ਤਫਤੀਸ਼ ਤੋਂ ਬਾਅਦ ਹੀ ਮਿਲ ਪਾਏਗੀ

ਇਸ ਮਾਮਲੇ ਨੂੰ ਵੀਡੀਓ ਰੂਪ ਚ ਦੇਖਣ ਲਈ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ ਪੂਰੀ ਖ਼ਬਰ LIVE,….

Related posts

ਆਹ ਹਰਪਾਲ ਚੀਮਾਂ ਨੇ ਕੱਛ ਚੋਂ ਕੱਢ ਮਾਰਿਆ ਮੁੰਗਲਾ ?ਆਖ਼ਰ ਓਹੀਓ ਹੋਇਆ ਜਿਸਦਾ ਡਰ ਸੀ, ਪਟਿਆਲਾ ਪੁਲਿਸ ਦੀ ਕਾਰਵਾਈ ਮਗਰੋਂ, ਕੋਰੋਨਾ ਨੇ ਦੱਬ ਰੱਖੀ ਸਿਆਸਤ ਇੱਕ ਝਟਕੇ ‘ਚ ਮੁੜ ਸਰਗਰਮ ਹੋਈ

Htv Punjabi

ਅਜਿਹਾ ਵਿਆਹ ਦੇਖਿਆ ਹੈ ਕਿਤੇ, ਨਹੀਂ ਦੇਖਿਆ ਤਾਂ ਆਹ ਦੇਖੋ

Htv Punjabi

ਪੰਜਾਬ ‘ਚ ਹੜ੍ਹਾਂ ਤੋਂ ਬਾਅਦ ਆਹ ਕੀ ਹੋਣ ਲੱਗਿਆ ?

htvteam

Leave a Comment