ਜ਼ੀਰਕਪੁਰ : ਕੋਰੋਨਾ ਵਾਇਰਸ ਦਾ ਡਰ ਇਸ ਕਦਰ ਲੋਕਾਂ ਵਿੱਚ ਬੇਠ ਚੁੱਕਿਆ ਹੈ ਕਿ ਉਹ ਸਮਾਜਿਕ ਸੰਸਕਾਰ ਵੀ ਭੁੱਲ ਰਹੇ ਹਨ l ਢਕੌਲੀ ਖੇਤਰ ਵਿੱਚ ਲੰਬੀ ਬੀਮਾਰੀ ਦੇ ਬਾਅਦ 75 ਸਾਲ ਦੇ ਬਜ਼ੁਰਗ ਵਿਨੋਦ ਕੁਮਾਰ ਸ਼ਰਮਾ ਦੀ ਮੌਤ ਹੋ ਗਈ ਤਾਂ ਸੁਸਾਇਟੀ ਦਾ ਕੋਈ ਵੀ ਵਿਅਕਤੀ ਉਨ੍ਹਾਂ ਦੇ ਅੰਤਿਮ ਸੰਸਕਾਰ ਦੇ ਲਈ ਤਿਆਰ ਨਹੀਂ ਹੋਇਆ ਹੋਰ ਤਾਂ ਹੋਰ ਉਨ੍ਹਾਂ ਦੀ ਅਰਥੀ ਨੂੰ ਮੋਢਾ ਦੇਣ ਦੇ ਲਈ ਵੀ ਲੋਕ ਅੱਗੇ ਨਹੀਂ ਆਈ l ਕਾਫੀ ਦੇਰ ਬਾਅਦ ਸਮਾਜਸੇਵੀ ਸੋਨੂ ਸੇਠੀ ਨੂੰ ਇਸ ਦੀ ਜਾਣਕਾਰੀ ਹੋਈ ਦਾਂ ਉਹ ਆਪਣੇ ਸਾਥੀਆਂ ਦੇ ਨਾਲ ਪਹੁੰਚੇ ਅਤੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਅੰਤਿਮ ਸੰਸਕਾਰ ਕਰਾਇਆ l
ਸੋਨੂ ਸੇਠੀ ਨੇ ਦੱਸਿਆ ਕਿ ਬਜ਼ੁਰੁਗ ਵਿਨੋਦ ਕੁਮਾਰ ਸ਼ਗੁਨ ਪੈਲੇਸ ਅਪਾਰਟਮੈਂਟਸ ਵਿੱਚ ਰਹਿੰਦੇ ਸਨ.ਉਨ੍ਹਾਂ ਦੇ ਦੋ ਮੁੰਡੇ ਅਤੇ ਇੱਕ ਕੁੜੀ ਹੈ ਜਿਹੜੀ ਆਸਟਰੇਲੀਆ ਵਿੱਚ ਰਹਿੰਦੇ ਹਨ l ਵਿਨੋਦ ਇੱਥੇ ਇੱਕਲਾ ਹੀ ਰਹਿੰਦਾ ਸੀ l ਸੋਨੂ ਨੇ ਦੱਸਿਆ ਕਿ ਉਨ੍ਹਾਂ ਦੀ ਮੌਤ ਦੇ ਬਾਅਦ ਵੱਡੀ ਮੁਸ਼ਕਿਲ ਨਾਲ ਪ੍ਰਸ਼ਾਸਨ ਦੀ ਇਜ਼ਾਜ਼ਤ ਲੈ ਕੇ ਉਸ ਬਜ਼ੁਰਗ ਦੀ ਭੈਣ ਨੂੰ ਯਮੁਨਾਨਗਰ ਤੋਂ ਇੱਥੇ ਬੁਲਾਇਆ ਗਿਆ ਹੈ l
ਉਨ੍ਹਾਂ ਨੇ ਕਿਹਾ ਕਿ ਵੈਸੇ ਤਾਂ ਅਸੀਂ ਸੈਂਕੜੇ ਅਣਪਛਾਤੇ ਅਤੇ ਬੇਸਹਾਰਾ ਲੋਕਾਂ ਦੀ ਲਾਸ਼ਾਂ ਦਾ ਅੰਤਿਮ ਸੰਸਕਾਰ ਕਰਵਾ ਚੁੱਕੇ ਹਾਂ ਪਰ ਇਸ ਕੋਰੋਨਾ ਵਾਇਰਸ ਦੀ ਬੀਮਾਰੀ ਦੀ ਵਜ੍ਹਾ ਕਾਰਨ ਲੋਕਾਂ ਦੇ ਮਨਾਂ ਵਿੱਚ ਡਰ ਬਣਿਆ ਹੋਇਆ ਹੈ ਇਸ ਲਈ ਅਸੀਂ ਪੀਪੀਈ ਕਿੱਟ ਪਾ ਕੇ ਬਜ਼ੁਰਗ ਦਾ ਅੰਤਿਮ ਸੰਸਕਾਰ ਕਰਵਾਇਆ ਹੈ l ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਕੋਈ ਪੰਡਿਤ ਨਹੀਂ ਮਿਲਿਆ ਜਿਹੜਾ ਹਿੰਦੂ ਰੀਤੀ ਰਿਵਾਜ ਨਾਲ ਬਜ਼ੁਰਗ ਦਾ ਅੰਤਿਮ ਸੰਸਕਾਰ ਕਰਵਾ ਸਕੇ l ਅਜਿਹੇ ਵਿੱਚ ਅਸੀਂ ਲੋਕਾਂ ਨੇ ਓਮ ਜੈ ਜਗਦੀਸ਼ ਹਰੇ ਦਾ ਪਾਠ ਕਰਕੇ ਉਨ੍ਹਾਂ ਦਾ ਅੰਤਿਮ ਸੰਸਕਾਰ ਕਰਵਾਇਆ ਹੈ l