Htv Punjabi
Punjab Video

ਪ੍ਰਵਾਸੀ ਮਹਿਲਾ ਤੇ ਪੰਜਾਬੀ ਮਹਿਲਾ ਦਾ ਸਰਪੰਚੀ ਚੋਣਾਂ ‘ਚ ਪੇਚਾ

ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦੇ ਅੰਦਰ ਇਸ ਵਾਰ ਕਾਫੀ ਲੋਕਾਂ ਦੇ ਵਿੱਚੋਂ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਇੱਕ ਪਾਸੇ ਜਿੱਥੇ ਪੰਜਾਬ ਦੇ ਵਿੱਚ ਪ੍ਰਵਾਸੀਆਂ ਦਾ ਮੁੱਦਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਲੁਧਿਆਣਾ ਦੇ ਕੁਝ ਹਿੱਸਿਆਂ ਦੇ ਅੰਦਰ ਪਰਵਾਸੀ ਭਾਈਚਾਰੇ ਵੱਲੋਂ ਆਪਣੇ ਉਮੀਦਵਾਰ ਵੀ ਚੋਣ ਮੈਦਾਨ ਦੇ ਵਿੱਚ ਉਤਾਰੇ ਗਏ ਹਨ ਲੁਧਿਆਣਾ ਦੇ ਫੁੱਲਾਂਵਾਲ ਮੋਤੀ ਨਗਰ ਦੇ ਵਿੱਚ ਇਸ ਵਾਰ ਪਰਵਾਸੀ ਮਹਿਲਾ ਮਧੂ ਭਗਤ ਚੋਣ ਮੈਦਾਨ ਦੇ ਵਿੱਚ ਹੈ ਜਦੋਂ ਕਿ ਉਹਨਾਂ ਦੇ ਵਿਰੁੱਧ ਮਨਦੀਪ ਕੌਰ ਸਿੱਧੂ ਚੋਣ ਮੈਦਾਨ ਦੇ ਵਿੱਚ ਹੈ। ਦੋਵਾਂ ਵੱਲੋਂ ਹਾਲਾਂਕਿ ਆਪੋ ਆਪਣੀ ਜਿੱਤ ਦਾ ਦਾਅਵਾ ਕੀਤਾ ਗਿਆ ਹੈ ਪਰ ਪ੍ਰਵਾਸੀ ਮਹਿਲਾਂ ਦੇ ਦਾਅਵਾ ਕੀਤਾ ਹੈ ਕਿ ਉਹਨਾਂ ਦੇ ਇਲਾਕੇ ਦੇ ਵਿੱਚ ਪ੍ਰਵਾਸੀ ਭਾਈਚਾਰੇ ਦੀ ਵੱਡੀ ਗਿਣਤੀ ਹੈ ਉਹਨਾਂ ਕਿਹਾ ਲਗਭਗ 4000 ਵੋਟਾਂ ਦੇ ਵਿੱਚੋਂ 3000 ਤੋਂ ਵੱਧ ਪ੍ਰਵਾਸੀ ਭਾਈਚਾਰਾ ਹੈ ਇਸ ਕਰਕੇ ਉਹ ਚੋਣ ਮੈਦਾਨ ਦੇ ਵਿੱਚ ਹਨ,,,,

ਦੂਜੇ ਪਾਸੇ ਮਨਦੀਪ ਕੌਰ ਸਿੱਧੂ ਨੇ ਕਿਹਾ ਹੈ ਕਿ ਪ੍ਰਵਾਸੀ ਭਾਈਚਾਰਾ ਵੀ ਸਾਡੇ ਦੇਸ਼ ਦਾ ਹਿੱਸਾ ਹਨ ਉਹ ਵੀ ਚੋਣ ਮੈਦਾਨ ਦੇ ਵਿੱਚ ਉਤਰ ਸਕਦਾ ਹੈ ਉਹਨਾਂ ਕਿਹਾ ਕਿ ਸਾਡੇ ਇਲਾਕੇ ਦੇ ਵਿੱਚ ਪ੍ਰਵਾਸੀ ਵੀ ਹਨ ਜੋ ਕਿ ਸਾਨੂੰ ਸਮਰਥਨ ਵੀ ਦੇ ਰਹੇ ਹਨ। ਉਹਨਾਂ ਕਿਹਾ ਕਿ ਸਾਡੇ ਪਿੰਡਾਂ ਦੇ ਵਿੱਚ ਗਲੀਆਂ ਨਾਲੀਆਂ ਸੜਕਾਂ ਦੇ ਮੁੱਦੇ ਹੀ ਹਾਲੇ ਤੱਕ ਹੱਲ ਨਹੀਂ ਹੋ ਸਕੇ ਹਨ। ਜਿਨਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਉਣਾ ਸਾਡਾ ਮੁੱਖ ਮੁੱਦਾ ਹੈ ਉੱਥੇ ਹੀ ਦੂਜੇ ਪਾਸੇ ਮਧੂ ਭਗਤ ਨੇ ਕਿਹਾ ਹੈ ਕਿ ਸਾਡੀਆਂ ਮਹਿਲਾਵਾਂ ਇੱਥੇ ਸੁਰੱਖਿਤ ਨਹੀਂ ਹਨ ਰਾਤ ਨੂੰ ਉਹ ਕੰਮ ਕਾਰ ਤੋਂ ਵਾਪਿਸ ਆਉਂਦੀਆਂ ਹਨ ਤਾਂ ਦਿੱਕਤਾਂ ਹੁੰਦੀਆਂ ਹਨ ਇਸ ਕਰਕੇ ਇਹਨਾਂ ਮੁੱਦਿਆਂ ਨੂੰ ਲੈ ਕੇ ਉਹ ਚੋਣ ਮੈਦਾਨ ਦੇ ਵਿੱਚ ਲੋਕਾਂ ਦੀ ਕਚਹਿਰੀ ਚ ਉੱਤਰੇ ਰਹੇ ਹਨ। ਖੈਰ ਚੋਣ ਨਤੀਜੇ ਦੱਸਣਗੇ ਕਿ ਆਖਰ ਲੋਕ ਹੁਣ ਪੰਜਾਬ ਦੇ ਵਿੱਚ ਪੰਜਾਬੀਆਂ ਨੂੰ ਪਹਿਲ ਦੇਣਗੇ ਜਾਂ ਫਿਰ ਪ੍ਰਵਾਸੀਆਂ ਨੂੰ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਖਿਰ ਇੰਤਜ਼ਾਰ ਦੀਆਂ ਘੜੀਆਂ ਹੋਈਆਂ ਖਤਮ, ਟੱਪ-ਟੱਪ ਕਰਕੇ ਪੈਣ ਲੱਗਿਆਂ ਪੰਜਾਬ ‘ਚ ਮੀਂਹ

htvteam

ਬਠਿੰਡਾ ਜ਼ੇਲ੍ਹ ਵਿੱਚ ਬੰਦੀ ਨੇ ਇੱਟ ਮਾਰ ਕੇ ਕੈਦੀ ਦਾ ਸਿਰ ਭੰਨ ਦਿੱਤਾ

Htv Punjabi

ਕੈਪਟਨ ਨੇ ਕਿਹਾ ਗ੍ਰਹਿ ਮੰਤਰੀ ਜੀ ਸ਼ਰਾਬ ਦੀ ਵਿਕਰੀ ਕਰਨ ਦਿਓ ਸੂਬੇ ਦੀ ਮਾਲੀ ਹਾਲਤ ਬਹੁਤ ਖ਼ਰਾਬ ਐ!

Htv Punjabi

Leave a Comment