Htv Punjabi
Punjab

ਬੰਦਾ ਸ਼ਰੇਆਮ ਸੜਕ ‘ਤੇ ਹੀ ਥੁੱਕ ਲੈਕੇ ਕਰ ਰਿਹਾ ਸੀ ਆਹ ਕੰਮ, ਦੇਖ ਲੈਣ ਤੇ ਹੋ ਗਿਆ ਹੰਗਾਮਾਂ

ਜਲੰਧਰ : ਜ਼ਿਲ੍ਹੇ ਦੇ ਕਸਬਾ ਫਿਲੌਰ ਵਿੱਚ ਸ਼ਨੀਵਾਰ ਨੂੰ ਪੁਲਿਸ ਨੇ ਇੱਕ ਸ਼ੱਕੀ ਨੂੰ ਫੜਿਆ ਹੈ, ਜਿਹੜਾ ਥੁੱਕ ਲਾ ਕੇ ਨੋਟ ਸੜਕ ਤੇ ਸੁੱਟ ਰਿਹਾ ਸੀ l ਦੱਸ ਦਈਏ ਕਿ ਇਸ ਨੂੰ ਕੋਈ ਨੋਟ ਸੜਕ ਤੇ ਸੁੱਟਦੇ ਦੇਖਿਆ ਤਾਂ ਪੁਲਿਸ ਨੂੰ ਸੂਚਿਤ ਕਰ ਦਿੱਤਾ l ਮੌਕੇ ਤੇ ਪਹੁੰਚੀ ਪੁਲਿਸ ਨੇ ਫਿਲਹਾਲ ਪੀਪੀਈ ਕਿੱਟ ਪਾ ਕੇ ਇਸ ਨੂੰ ਜਲੰਧਰ ਭੇਜ ਦਿੱਤਾ ਹੈ l ਉੱਥੇ ਇਸ ਦਾ ਟੈਸਟ ਕੀਤਾ ਜਾਵੇਗਾ ਅਤੇ ਟੈਸਟ ਰਿਪੋਰਟ ਆਉਣ ਦੇ ਬਾਅਦ ਹੀ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ l
ਦਰਅਸਲ, ਬੀਤੇ ਹਫਤੇ ਭਰ ਤੋਂ ਜਲੰਧਰ ਸ਼ਹਿਰ ਦੇ ਕੁਝ ਇਲਾਕਿਆਂ ਵਿੱਚ ਸੜਕ ਤੇ ਨੋਟ ਸੁੱਟੇ ਜਾਣ ਦੇ ਤਿੰਨ ਮਾਮਲੇ ਸਾਹਮਣੇ ਆ ਚੁੱਕੇ ਹਨ l ਦੋ ਵਾਰ ਨੋਟ ਤਾਂ ਇੱਕ ਵਾਰ ਸਿੱਕੇ ਸੁੱਟੇ ਜਾਣ ਦੀ ਘਟਨਾਵਾਂ ਸ਼ਹਿਰ ਵਿੱਚ ਹੋਈਆਂ l ਸੂਚਨਾ ਦੇ ਬਾਅਦ ਪੁਲਿਸ ਨੇ ਇਨ੍ਹਾਂ ਪੈਸਿਆਂ ਨੂੰ ਸੈਨੇਟਾਈਜ਼ ਕਰਾਉਣ ਦੇ ਬਾਅਦ ਕਬਜ਼ੇ ਵਿੱਚ ਲੈਂਦੇ ਜਾਂਚ ਸ਼ੁਰੂ ਕਰ ਦਿੱਤੀ ਸੀ ਪਰ ਅਜਿਹੀ ਘਟਨਾਵਾਂ ਦੇ ਚੱਲਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਚੁੱਕਿਆ ਹੈ l ਸੋਸ਼ਲ ਮੀਡੀਆ ਤੇ ਵੀ ਇਨ੍ਹਾਂ ਨੋਟਾਂ ਦੇ ਵੀਡੀਓ ਕਾਫੀ ਵਾਇਰਲ ਹੋਏ ਸਨ, ਜਿਸ ਦੇ ਬਾਅਦ ਪ੍ਰਸ਼ਾਸਨ ਨੇ ਲੋਕਾਂ ਤੋਂ ਅਫਵਾਹਾਂ ਤੇ ਧਿਆਨ ਨਾ ਦੇਣ ਦੀ ਅਪੀਲ ਕੀਤੀ ਸੀ l
ਇਸੀ ਦੌਰਾਨ ਸ਼ਨੀਵਾਰ ਨੂੰ ਫਿਲੌਰ ਵਿੱਚ ਇੱਕ ਫੈਕਟਰੀ ਵਿੱਚ ਕੰਮ ਕਰਨ ਵਾਲਾ ਇੱਕ ਵਿਅਕਤੀ ਫੈਕਟਰੀ ਤੋਂ ਬਾਹਰ ਨਿਕਲਿਆ ਤਾਂ ਉਸ ਨੇ ਦੋ ਹਜ਼ਾਰ, ਪੰਜਾ ਸੌ ਅਤੇ ਸੌ ਰੁਪਏ ਦੇ ਨੋਟ ਥੁੱਕ ਲਾ ਕੇ ਸੜਕੇ ਸੁੱਟਣੇ ਸ਼ੁਰੂ ਕਰ ਦਿੱਤੇ l ਇਸ ਦੇ ਬਾਅਦ ਲੋਕਾਂ ਨੇ ਜਦੋਂ ਉਸ ਨੂੰ ਨੋਟ ਸੁੱਟਦੇ ਦੇਖਿਆ ਤਾਂ ਪੁਲਿਸ ਨੂੰ ਸੂਚਨਾ ਦਿੱਤੀ l ਮੌਕੇ ਤੇ ਪਹੁੰਚੀ ਪੁਲਿਸ ਨੇ ਛਾਣਬੀਣ ਕੀਤੀ ਅਤੇ ਨੋਟ ਸੁੱਟਣ ਵਾਲੇ ਵਿਅਕਤੀ ਨੂੰ ਫੜ ਲਿਆ l
ਇਹ ਸ਼ੱਕੀ ਵਿਅਕਤੀ ਉੱਤਰ ਪ੍ਰਦੇਸ਼ ਦੇ ਸੋਨਭਦਰ ਦਾ ਰਹਿਣ ਵਾਲਾ ਜਾ ਰਿਹਾ ਹੈ, ਜਿਹੜੇ ਇੱਥੇ ਫਿਲੌਰ ਵਿੱਚ ਇੱਕ ਫੈਕਟਰੀ ਵਿੱਚ ਕੰਮ ਕਰਦਾ ਹੈ l ਪੁਲਿਸ ਦਾ ਕਹਿਣਾ ਹੈ ਕਿ ਨੋਟ ਸੁੱਟਣ ਵਾਲੇ ਵਿਅਕਤੀ ਨੂੰ ਪੀਪੀਈ ਕਿੱਟ ਪਾ ਕੇ ਜਲੰਧਰ ਭੇਜਿਆ ਗਿਆ ਹੈ l ਜਿੱਥੇ ਉਸ ਦਾ ਟੈਸਟ ਕੀਤਾ ਜਾਵੇਗਾ l ਟੈਸਟ ਦੀ ਰਿਪੋਰਟ ਆਉਣ ਦੇ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ l ਨਾਲ ਹੀ ਉਸ ਜਗ੍ਹਾ ਨੂੰ ਵੀ ਸੈਨੇਟਾਈਜ਼ ਕਰਾ ਦਿੱਤਾ ਗਿਆ ਹੈ, ਜਿੱਥੋਂ ਉਹ ਵਿਅਕਤੀ ਫੜਿਆ ਗਿਆ ਹੈ l

Related posts

ਪੰਜਾਬ ਦੇ ਕਿਸਾਨਾਂ ਨੂੰ ਛਿੜੀ ਨਵੀਂ ਮੁਸੀਬਤ

htvteam

ਸਰਕਾਰੀ ਬੈਂਕ ਦੇ ਕਰਮਚਾਰੀ ਆਪਣੀਆਂ ਮੰਗਾਂ ਨੂੰ ਲੈ ਕੇ ਤਿੰਨ ਦਿਨ ਦੀ ਹੜਤਾਲ ‘ਤੇ

Htv Punjabi

ਲੁਧਿਆਣਾ ਵਿੱਚ ਫੜ੍ਹੇ ਦੋ ਸ਼ੱਕੀ, ਅੱਤਵਾਦੀਆਂ ਨਾਲ ਮਿਲੇ ਹੋਣ ਦੀ ਆਸ਼ੰਕਾ

Htv Punjabi

Leave a Comment