Htv Punjabi
corona news Health India siyasat

ਭਾਰਤ ਦੇ ਆਹ ਮੰਤਰੀ ਨੇ ਦਿੱਤਾ ਵੱਡਾ ਬਿਆਨ, ਕਹਿੰਦਾ ਕਰੋਨਾ ਕਾਰਨ ਭਾਰਤ ਨੂੰ ਹੋਇਐ ਫਾਇਦਾ, ਸਾਰੇ ਹੈਰਾਨ, ਪੜ੍ਹੋ ਕਿਵੇਂ!

ਨਵੀਂ ਦਿੱਲੀ : ਦੁਨੀਆਂ ਚੀਨ ਦੇ ਨਾਲ ਵਪਾਰ ਨਹੀਂ ਕਰਨਾ ਚਾਹੁੰਦੀ ਅਤੇ ਇਹ ਭਾਰਤ ਦੇ ਲਈ ਇੱਕ ਵਰਦਾਨ ਹੈ l ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਦੌਰਾਨ ਅਤੇ ਲਾਕਡਾਊਨ ਦੇ ਦੌਰਾਨ ਲੱਖਾਂ ਦੀ ਸੰਖਿਆ ਵਿੱਚ ਫਸੇ ਲੋਕਾਂ ਨੂੰ ਆਪਣੇ ਗ੍ਰਹਿ ਰਾਜ ਵਿੱਚ ਵਾਪਸ ਮੁੜਨ ਦੀ ਇਜ਼ਾਜਤ ਦਿੱਤੇ ਜਾਣ ਦੇ ਖਿਲਾਫ ਚਿਤਾਵਨੀ ਵੀ ਦਿੱਤੀ l ਨਿਤਿਨ ਗਡਕਰੀ ਦੀ ਇਹ ਟਿੱਪਣੀ ਅਜਿਹੇ ਸਮੇਂ ਆਈ ਹੈ ਜਦੋਂ ਕੁਝ ਦਿਨ ਪਹਿਲਾਂ ਹੀ ਚੀਨ ਨੇ ਭਾਰਤ ਦੁਆਰਾ ਐਫਡੀਆਈ ਨਿਯਮਾਂ ਵਿੱਚ ਬਦਲਾਵ ਕੀਤੇ ਜਾਣ ਦੀ ਆਲੋਚਨਾ ਕੀਤੀ ਸੀ ਅਤੇ ਕਿਹਾ ਸੀ ਕਿ ਇਹ ਵਿਸ਼ਵ ਵਪਾਰ ਸੰਗਠਨ ਦੇ ਸਿਧਾਂਤਾਂ ਦੇ ਖਿਲਾਫ ਹੈ l
ਗਡਕਰੀ ਨੇ ਮੀਡੀਆ ਨੂੰ ਕਿਹਾ ਕਿ ਦੁਨੀਆਂ ਦਾ ਹਰ ਦੇਸ਼ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਪਰ ਫਿਲਹਾਲ ਦੁਨੀਆਂ ਦਾ ਕੋਈ ਵੀ ਦੇਸ਼ ਚੀਨ ਦੇ ਨਾਲ ਵਪਾਰ ਦੇ ਲਈ ਵਰਦਾਨ ਹੈ l ਇਹ ਸਾਡੇ ਲਈ ਇੱਕ ਮੌਕਾ ਹੈ l
ਨਿਤਿਨ ਗਡਕਰੀ ਨੇ ਇਸ਼ਾਰਿਆਂ ਵਿੱਚ ਇਹ ਵੀ ਕਿਹਾ ਕਿ ਉਹ 2025 ਤੱਕ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਭਾਰਤ ਨੂੰ ਪੰਜ ਟਿ੍ਰਲੀਅਨ ਡਾਲਰ ਦੀ ਅਰਥਵਿਵਸਥਾ ਬਣਾਉਣ ਦੀ ਕੋਸ਼ਿਸ਼ ਨੂੰ ਪੂਰਾ ਕਰਨ ਦਾ ਅਵਸਰ ਹੋ ਸਕਦਾ ਹੈ l
ਗਡਕਰੀ ਨੇ ਕਿਹਾ ਕਿ ਅਸੀਂ ਭਾਰਤ ਨੂੰ ਪੰਜ ਟਿ੍ਰਲੀਅਨ ਡਾਲਰ ਦੀ ਅਰਥਵਿਵਸਥਾ ਬਣਾਉਣ ਦੇ ਪ੍ਰਧਾਨਮੰਤਰੀ ਦੇ ਦਿ੍ਰਸ਼ਟੀਕੋਣ ਨੂੰ ਪੂਰਾ ਕਰਨ ਦੇ ਲਈ ਨਵੀਂ ਤਕਨੀਕ ਨੂੰ ਨਿਵੇਸ਼ ਵਿੱਚ ਬਦਲਣ ਦੀ ਜ਼ਿੰਮੇਵਾਰੀ ਇੱਕ ਸੰਯੁਕਤ ਮੈਂਬਰ ਨੂੰ ਸੌਂਪਾਂਗੇ l
ਭਾਰਤ ਅਤੇ ਚੀਨ ਦੋਨੋਂ ਦੇ ਹੀ ਕੋਰੋਨਾ ਵਾਇਰਸ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਦੇ ਆਸਾਰ ਹਨ ਅਤੇ ਅੰਤਰਰਾਸ਼ਟਰੀ ਮੁਦਰਾ ਕੋਸ਼ ਨੇ 2020 ਵਿੱਚ ਚੀਨ ਦੀ ਵਿਕਾਸ ਦਰ 1.2 ਫੀਸਦੀ ਰਹਿਣ ਦਾ ਅਨੁਮਾਨ ਲਾਇਆ ਹੈ ਜਿਹੜੀ ਕਿ 4 ਦਸ਼ਕਾਂ ਵਿੱਚ ਸਭ ਤੋਂ ਘੱਟ ਹੈ l
ਚੀਨ ਦੀ ਜੀਡੀਪੀ 12 ਮਹੀਨੇ ਪਹਿਲਾਂ ਦੀ ਸਮਾਨ ਅਵਧੀ ਦੀ ਤੁਲਨਾ ਵਿੱਚ ਜਨਵਰੀ ਮਾਰਜ ਤਿਮਾਹੀ ਵਿੱਚ 6.8 ਪ੍ਰਤੀਸ਼ਤ ਘੱਟ ਹੋ ਗਈ, ਜਿਸ ਦਾ ਸ਼ੱਕ ਮਾਰਚ ਵਿੱਚ ਉਦਯੋਗਿਕੀ ਉਤਪਾਦਨ ਵਿੱਚ ਗਿਰਾਵਟ ਅਤੇ ਖੁਦਰਾ ਵਿਕਰੀ ਵਿੱਚ ਲਗਭਗ 16 ਪ੍ਰਤੀਸ਼ਤ ਗਿਰਾਵਟ ਤੋਂ ਮਿਲ ਗਿਆ ਸੀ l
ਕੋਰੋਨਾ ਵਾਇਰਸ ਮਹਾਂਮਾਰੀ ਵਿੱਚ ਆਪਣੀ ਭੂਮਿਕਾ ਨੂੰ ਲੈ ਕੇ ਵੀ ਚੀਨ ਨੂੰ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ ਹੈ,ਕੁਝ ਖੁੱਲੇਆਮ ਅਤੇ ਕੁਝ ਦਬੀ ਜ਼ੁਬਾਨ ਵਿੱਚ l ਇਹ ਵਾਇਰਸ ਪਿਛਲੇ ਸਾਲ ਦਿਸੰਬਰ ਵਿੱਚ ਚੀਨ ਦੇ ਹੀ ਵੁਹਾਨ ਵਿੱਚੋਂ ਉਤਪੰਨ ਹੋਇਆ ਸੀ l

Related posts

CM ਸਾਬ੍ਹ ਨੇ ਜਨਮ ਦਿਨ ਤੇ ਵਿਰੋਧੀਆਂ ਨੂੰ ਪਾਏ ਗਸ਼, ਦੇਖੋ ਕੀ ਕਹਿਤਾ

htvteam

ਅਰਵਿੰਦ ਕੇਜਰੀਵਾਲ ਨੇ ਜਲੰਧਰ ‘ਚ ਮੁਲਕ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਬਣਾਉਣ ਦਾ ਐਲਾਨ ਕੀਤਾ

htvteam

ਮੁਸਲਮਾਨਾਂ ਦੀ ਸੰਸਥਾ ਨੇ ਕੋਰੋਨਾ ਦੌਰਾਨ ਮਾਨਵਤਾ ਲਈ ਕੀਤਾ ਵੱਡਾ ਉਪਰਾਲਾ, ਕਾਸ਼ ਹਰ ਕੋਈ ਇਹੋ ਸੋਚ ਵਾਲਾ ਬਣੇ !

Htv Punjabi

Leave a Comment