Htv Punjabi
Punjab Video

ਪੁਲਿਸੀਏ ਨੇ ਸੁੰਨੀ ਸੜਕ ‘ਤੇ ਮੁੰਡੇ ਤੋਂ ਸ਼ਰੇਆਮ ਕਰਵਾਇਆ ਆਹ ਪੁੱਠਾ ਕੰਮ, ਕਰਾ ਤੀ ਨਾਨੀ ਯਾਦ ,ਦੇਖੋ LIVE ਤਸਵੀਰਾਂ!  

ਪਟਿਆਲਾ (ਨਿਊਜ਼ ਡੈਸਕ): ਕਹਿੰਦੇ ਨੇ ਜੇ ਪੁਲਿਸ ਦੀ ਵਰਦੀ ਵਾਲਾ ਮੁਲਾਜ਼ਮ ਰਿਸ਼ਵਤਖੋਰ ਨਾ ਹੋਵੇ ਤਾਂ ਉਹ ਕਿਸੇ ਦੇ ਪਿਓ ਤੋਂ ਵੀ ਨਹੀਂ ਡਰਦਾ, ਤੇ ਅਜਿਹੇ ਪੁਲਿਸ ਵਾਲੇ ਨਾਲ ਜਿਸਦਾ ਸਾਹਮਣਾ ਹੋ ਜਾਵੇ ਤਾਂ ਉਹ ਬੰਦਾ ਲੱਤਾਂ ਥੱਲੇ ਦੀ ਕੰਨਾਂ ਨੂੰ ਹੱਥ ਲਗਾ ਕੇ ਇਹੋ ਗੱਲ ਕਹਿੰਦਾ ਹੋਣੈ ਕਿ ਅਜਿਹੀ ਗਲਤੀ ਮੁੜ ਕਦੇ ਨੀਂ ਕਰਨੀ।
ਅਜਿਹਾ ਹੀ ਇੱਕ ਮਾਮਲਾ ਬਿਆਨ ਕਰਦੀ ਇੱਕ ਵੀਡੀਓ ਇਨ੍ਹੀ ਦਿਨੀ ਸੋਸ਼ਲ ਮੀਡੀਆ ‘ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।  ਜਿਸ ‘ਚ ਕੋਰੋਨਾ ਲਾਕਡਾਊਨ ਦੌਰਾਨ ਕਿਸੇ ਅਮੀਰ ਬਾਪ ਦੇ ਵਿਗੜੇ ਪੁੱਤ ਨੂੰ ਕੰਨ੍ਹ ਫੜਾ ਕੇ ਬੈਠਕਾਂ ਲਵਾਉਂਦੇ ਪੁਲਿਸ ਵਾਲਾ ਸਾਫ ਦਿਖਾਈ ਦਿੱਤਾ।  ਇਸ ਦੌਰਾਨ ਇਸ ਵੀਡੀਓ ਵਿਚ ਬੈਠਕਾਂ ਲਗਾ ਰਹੇ ਨੌਜਵਾਨ ਕੋਲ ਇੱਕ ਗੱਡੀ ਵੀ ਖੜ੍ਹੀ ਦਿਖਾਈ ਦਿੰਦੀ ਹੈ  ਜਿਸ ਨੂੰ ਦੇਖ ਕੇ ਇਹ ਸਹਿਜੇ ਹੀ ਸਮਝ ਆਉਂਦਾ ਹੈ ਕਿ ਇਹ ਨੌਜਵਾਨ ਜਰੂਰ ਕਿਸੇ ਅਮੀਰ ਬਾਪ ਦਾ ਪੁੱਤ ਹੋਵੇਗਾ।

ਦੱਸ ਦੇਈਏ ਕਿ ਕਿਸੇ ਅਮੀਰ ਬਾਪ ਦਾ ਨਾਂ ਚਮਕਾ ਰਿਹਾ ਇਹ ਨੌਜਵਾਨ ਪੁੱਤ ਆਪਣੀ ਕਰੋੜਾਂ ਰੁਪਏ ਦੀ ਬਿਨ੍ਹਾਂ ਛੱਤ ਵਾਲੀ ਲੈਂਬਰਗੀਨੀ ਕਾਰ ‘ਚ ਮੂੰਹ ‘ਤੇ ਮਾਸਕ ਲਗਾਏ ਬਿਨ੍ਹਾਂ ਸ਼ਹਿਰ ਦੇ ਚੱਕਰ ਕੱਟ ਰਿਹਾ ਸੀ। ਜਿਸ ਕਰਕੇ ਰੋਡ ‘ਤੇ ਡਿਊਟੀ ਕਰ ਰਹੇ ਪੁਲਿਸ ਮੁਲਾਜ਼ਮ ਨੇ ਰੋਕ ਕੇ ਇਸ ਨੌਜਵਾਨ ਦੀਆਂ ਬੈਠਕਾਂ ਲਵਾਈਆਂ। ਭਾਂਵੇਂ ਕਿ ਇਸ ਵੀਡੀਓ ਦੀ ਅਜੇ ਤੱਕ ਕੋਈ ਪੁਸ਼ਟੀ ਨਹੀਂ ਹੋਈ ਕਿ ਇਹ ਵਾਇਰਲ ਵੀਡੀਓ ਕਦੋਂ ਦੀ ਅੇ ‘ਤੇ ਕਿਥੋਂ ਦੀ ਐ, ਪਰ ਜੋ ਸਬਕ ਪੁਲਿਸੀਏ ਨੇ ਏਸ ਨੌਜਵਾਨ ਨੂੰ ਸਿਖਾਇਐ, ਉਸ ਤੋਂ ਉਮੀਦ ਕਰ ਸਕਦੇ ਆਂ ਕਿ ਉਹ ਭਵਿੱਖ ‘ਚ ਮੁੜ ਕਦੇ ਅਜਿ੍ਹੀ ਗਲਤੀ ਨਈਂ ਕਰੇਗਾ।

ਇਸ ਖ਼ਬਰ ਨੂੰ ਵੀਡੀਓ ਰੂਪ ਚ ਦੇਖਣ ਲਈ ਤੁਸੀਂ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ ਤੇ ਦੇਖੋ ਪੂਰੀ ਵੀਡੀਓ ,…

Related posts

ਬੁੱਢੇ ਸਹੁਰੇ ਨੇ ਅੱਧੀ ਰਾਤ ਜਵਾਨ ਨੂੰਹ ਨਾਲ ਕੀਤਾ ਮੂੰਹ ਕਾਲਾ

htvteam

ਹਰ ਰੋਜ਼ ਪੇਟ ਹੋਏਗਾ ਪੂਰੀ ਤਰ੍ਹਾਂ ਸਾਫ ਐਵੇਂ ਕਰੋ ਐਲੋਵੇਰਾ ਦਾ ਸਹੀ ਇਸਤੇਮਾਲ

htvteam

ਐਵੇਂ ਰੋਟੀ ਖਾਓ ਬਦਹਜ਼ਮੀ, ਗੈਸ, ਤੇਜ਼ਾਬ ਵਾਲੀਆਂ ਗੋਲੀਆਂ ਭੁੱਲ਼ ਜਾਓਗੇ

htvteam

Leave a Comment