ਅੰਮ੍ਰਿਤਸਰ (ਹਰਜੀਤ ਸਿੰਘ ਗਰੇਵਾਲ): ਇਥੋਂ ਦੀ ਜਿਸ ਕੇਂਦਰੀ ਜੇਲ੍ਹ ਵਿਚੋਂ ਕੁਝ ਮਹੀਨੇ ਪਹਿਲਾਂ ਤਿੰਨ ਕੈਦੀ ਜੇਲ ਪ੍ਰਸ਼ਾਸ਼ਨ ਦੀਆਂ ਅੱਖਾਂ ‘ਚ ਘੱਟਾ ਪਾ ਕੇ ਫਰਾਰ ਹੋ ਗਏ ਸਨ, ਉਸੇ ਜੇਲ੍ਹ ਅੰਦਰ 3 ਕੈਦੀਆਂ ਵਲੋਂ ਬਣਾਈ ਜਾ ਰਹੀ ਇਹੋ ਜਿਹੀ ਹੀ ਇੱਕ ਹੋਰ ਯੋਜਨਾ ਦਾ ਜੇਲ੍ਹ ਪ੍ਰਸ਼ਾਸ਼ਨ ਨੇ ਭਾਂਡਾ ਭੰਨ੍ਹ ਦਿੱਤਾ ਹੈ। ਜੇਲ੍ਹ ਪ੍ਰਸ਼ਾਸ਼ਨ ਅਨੁਸਾਰ ਇਸ ਵਾਰ ਜੇਲ੍ਹ ਚੋ ਭੱਜਣ ਦੀ ਇਹ ਯੋਜਨਾ 5 ਕੈਦੀਆਂ ਨੇ ਬਣਾਈ ਸੀ ਤੇ ਤੋਂ ਪਹਿਲਾਂ ਉਹ ਕੈਦੀ ਫਰਾਰ ਹੁੰਦੇ ਜੇਲ੍ਹ ਪ੍ਰਸ਼ਾਸ਼ਨ ਵੱਲੋਂ ਕੀਤੀ ਚੈਕਿੰਗ ਦੌਰਾਨ ਉਨ੍ਹਾਂ ਦੀ ਅਜਿਹੀ ਪੋਲ ਖੁੱਲੀ ਕਿ ਉਹ ਫਰਾਰ ਹੋਣ ਤੋਂ ਪਹਿਲਾਂ ਹੀ ਫੜ੍ਹੇ ਗਏ, ਇਸ ਸਬੰਧ ‘ਚ ਜਾਂਚ ਅਧਿਕਾਰੀ ਏਸੀਪੀ ਨਰਿੰਦਰ ਸਿੰਘ ਨੇ ਕੈਦੀਆਂ ਵੱਲੋ ਜੇਲ੍ਹ ਤੋੜ ਕੇ ਭੱਜਣ ਵਾਲੇ ਕੈਦੀਆਂ ਬਾਰ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਕਿਹੜੇ ਤਰੀਕੇ ਨਾਲ ਜੇਲ੍ਹ ‘ਚੋਂ ਫਰਾਰ ਹੋਣਾ ਸੀ
ਤੁਹਾਨੂੰ ਦੱਸ ਦੇਈਏ ਕਿ ਜੇਲ੍ਹ ‘ਚੋਂ ਭੱਜਣ ਦੀ ਫਿਰਾਕ ‘ਚ ਜਿਹੜੇ ਕੈਦੀਆਂ ਨੂੰ ਜੇਲ੍ਹ ਪ੍ਰਸ਼ਾਸ਼ਨ ਨੇ ਕਾਬੂ ਕੀਤੈ ਇਹ ਪੰਜੋ ਕੈਦੀ ਵੀ ਉਸੇ ਬੈਰਕ ‘ਚ ਰਹਿਮਦੇ ਸਨ ਜਿੱਥੋਂ ਪਹਿਲਾਂ ਤਿੰਨ ਕੈਦੀ ਫਰਾਰ ਹੋਏ ਸਨ। ਹੁਣ ਦੇਖਣਾ ਹੋਵੇਗਾ ਕਿ ਜੇਲ੍ਹ ਪ੍ਰਸ਼ਾਸ਼ਨ ਜੇਲ੍ਹ ‘ਚ ਕੈਦੀਆਂ ਦੀ ਨਿਗਰਾਨੀ ਦੇ ਕੀ ਅਜਿਹੇ ਪੁਖਤਾ ਪ੍ਰਬੰਧ ਕਰਦੈ ਤਾਂ ਜੋ ਭਵਿੱਖ ‘ਚ ਅਜਿਹੀ ਸਕੀਮ ਲਾਉਣ ਵਾਲੇ ਕੈਦੀ ਅਜਿਹਾ ਕਰਨ ਤੋਂ ਪਹਿਲਾਂ 1000 ਵਾਰ ਸੋਚਣ
ਇਸ ਖ਼ਬਰ ਨੂੰ ਵੀਡੀਓ ਰੂਪ ਚ ਦੇਖਣ ਲਈ ਤੁਸੀਂ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ ਤੇ ਦੇਖੋ ਪੂਰੀ ਵੀਡੀਓ ,…
