Htv Punjabi
corona news crime news Fitness Health Punjab

ਐਸ ਸੀ ਕਮਿਸ਼ਨ ਦੀ ਮੈਂਬਰ ਪੂਨਮ ਕਾਂਗੜਾ, ਉਸਦਾ ਪਤੀ ਤੇ ਪੁੱਤਰ ਆਏ ਪੁਲਿਸ ਦੇ ਸ਼ਿਕੰਜੇ ‘ਚ, ਦੇਖੋ ਕਿਵੇਂ ਹੋਈ ਗ੍ਰਿਫਤਾਰੀ

ਸੰਗਰੂਰ : ਕੁੜੀ ਨੂੰ ਭਜਾਉਣ ਅਤੇ ਆਤਮਹੱਤਿਆ ਦੇ ਲਈ ਮਜ਼ਬੂਰ ਕਰਨ ਦੇ ਮਾਮਲੇ ਵਿੱਚ ਨਾਮਜ਼ਦ ਐਸਸੀ ਕਮੀਸ਼ਨ ਦੀ ਮੈਂਬਰ ਅਤੇ ਥਾਂਗਰਸ ਨੇਤਾ ਪੂਨਮ ਕਾਂਗੜਾ, ਉਨ੍ਹਾਂ ਦੇ ਪਤੀ ਦਰਸ਼ਨ ਕਾਂਗੜਾ ਅਤੇ ਇੱਕ ਪੁੱਤਰ ਵਿਕਾਸਦੀਪ ਨੂੰ ਸੰਗਰੂਰ ਪੁਲਿਸ ਨੇ ਲੱਡਾ ਬੱਸ ਸਟੈਂਡ ਦੇ ਕੋਲੋਂ ਗ੍ਰਿਫਤਾਰ ਕਰ ਲਿਆ।ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ।ਅਦਾਲਤ ਨੇ ਉਨ੍ਹਾਂ ਨੂੰ 3 ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ।

ਜਾਣਕਾਰੀ ਦੇ ਅਨੁਸਾਰ ਪੁਲਿਸ ਨੇ 5 ਜੂਨ ਨੂੰ ਪੂਨਮ ਕਾਂਗੜਾ, ਦਰਸ਼ਨ ਕਾਂਗੜਾ ਅਤੇ ਉਸ ਦੇ 3 ਪੁੱਤਰਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ।ਇਲਜ਼ਾਮ ਹੈ ਕਿ 2 ਜੂਨ ਦੀ ਰਾਤ ਨੂੰ ਪੂਨਮ ਕਾਂਗੜਾ ਦਾ ਮੁੰਡਾ ਵਿਕਾਸਦੀਪ ਇਕ ਕੁੜੀ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾ ਲੈ ਗਿਆ ਸੀ।ਇਸ ਤੋਂ ਦੁਖੀ ਹੋ ਕੇ ਕੁੜੀ ਦੇ ਪਿਤਾ ਨੇ ਜ਼ਹਿਰ ਨਿਗਲ ਲਿਆ ਸੀ ਅਤੇ ਉਨ੍ਹਾਂ ਦੀ ਮੌਤ ਹੋ ਗਈ ਸੀ।

ਮ੍ਰਿਤਕ ਦੀ ਪਤਨੀ ਦੇ ਬਿਆਨ ਤੇ ਪੁਲਿਸ ਨੇ ਐਸਸੀ ਕਮੀਸ਼ਨ ਦੀ ਮੈਂਬਰ ਪੂਨਮ ਕਾਂਗੜਾ, ਪਤੀ ਦਰਸ਼ਨ ਕਾਂਗੜਾ, ਪੁੱਤਰ ਵਿਕਾਸਦੀਪ, ਰਾਜਨ, ਅਨਮੋਲ ਦੇ ਖਿਲਾਫ ਆਤਮਹੰਤਿਆ ਦੇ ਲਈ ਮਜ਼ਬੂਰ ਕਰਨ ਦਾ ਮਾਮਲਾ ਦਰਜ ਕੀਤਾ ਸੀ।ਬਿਆਨ ਵਿੱਚ ਔਰਤ ਨੇ ਇਲਜ਼ਾਮ ਲਾਇਆ ਕਿ ਪੂਨਮ ਕਾਂਗੜਾ, ਦਰਸ਼ਨ ਕਾਂਗੜਾ ਧਮਕੀ ਦਿੰਦੇ ਸਨ ਕਿ ਉਹ ਉਨ੍ਹਾਂ ਦੀ ਕੁੜੀ ਨੂੰ ਆਪਣੇ ਘਰ ਦੀ ਬਹੂ ਬਣਾ ਕੇ ਹੀ ਰਹਿਣਗੇ।

5 ਜੂਨ ਤੋਂ ਫਰਾਰ ਪੂਰੇ ਪਰਿਵਾਰ ਵਿੱਚੋਂ ਪੂਨਮ ਕਾਂਗੜਾ, ਦਰਸ਼ਨ ਕਾਂਗੜਾ, ਵਿਕਾਸਦੀਪ ਨੂੰ ਸੰਗਰੂਰ ਪੁਲਿਸ ਅਤੇ ਸੀਆਈਏ ਸਟਾਫ ਨੇ ਸੰਗਰੂਰ ਤੋਂ 4 ਕਿਲੋਮੀਟਰ ਦੂਰ ਲੱਡਾ ਬੱਸ ਸਟੈੱਡ ਤੋਂ ਗ੍ਰਿਫਤਾਰ ਕਰ ਲਿਆ।ਸੋਮਵਾਰ ਨੂੰ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 18 ਜੂਨ ਤੱਕ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ।ਐਸਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਹਲੇ 2 ਮੁਲਜ਼ਮ ਅਨਮੋਲ ਅਤੇ ਰਾਜਨ ਫਰਾਰ ਹਨ।ਉਨ੍ਹਾਂ ਦੀ ਤਲਾਸ਼ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ।

Related posts

ਹਸਪਤਾਲ ‘ਚ ਆਹ ਕੀ ਹੋਗਿਆ….

htvteam

ਕੈਦੀ ਦੇ ਰਿਸ਼ਤੇਦਾਰਾਂ ਦਾ ਕਹਿਣਾ, ਪੁਲਿਸ ਝੂਠੇ ਕੇਸ ਵਿੱਚ ਫਸਾਉਣ ਦੀ ਧਮਕੀਆਂ ਦੇ ਰਹੀ ਹੈ

Htv Punjabi

ਤਾਲਾਬੰਦੀ ਦਾ ਅਸਰ, ਜੁਰਮ ਘਟਿਆ ਪਰ ਜਨਾਨੀਆਂ ਦੀ ਆਈ ਸ਼ਾਮਤ, ਦੇਖੋ ਦੁਖੜੇ ਕੈਸੇ ਕੈਸੇ!

Htv Punjabi

Leave a Comment