Htv Punjabi
Punjab Video

ਬਾਰਡਰ ਵਾਲੇ ਪਾਸੇ ਪਿਆ ਰੌਲਾ ਚੂੜੈਲ ਆਗੀ ਚੂੜੈਲ ਆਗੀ, ਕਰਫਿਊ ਦੌਰਾਨ ਸੁੰਨੀਆਂ ਥਾਂਵਾਂ ‘ਤੇ ਕਈਆਂ ਨੂੰ ਚਿੰਬੜੀ, ਕੀਆਂ ਨੂੰ ਚੜ੍ਹਿਆ ਬੁਖਾਰ, ਕਈ…

ਅੰਮ੍ਰਿਤਸਰ (ਹਰਜੀਤ ਗਰੇਵਾਲ): ਲੁਧਿਆਣਾ ਦੀਆਂ ਸੜਕਾਂ ਤੇ ਸ਼ਰੇਆਮ ਯਮਰਾਜ ਆਉਣ ਦੀ ਘਟਨਾ ਤੋਂ ਬਾਅਦ ਹੁਣ ਅੰਮ੍ਰਿਤਸਰ ਦੀਆਂ ਸੜਕਾਂ ‘ਤੇ ਗਲੀਆਂ ਅੰਦਰ ਚੁੜੇਲ ਦੇਖੇ ਜਾਣ ਉਪਰੰਤ ਕਈ ਲੋਕ ਹੈਰਾਨ ਹੋਏ, ਕਈਆਂ ਨੇ ਇਸ ਦਾ ਮਜ਼ਾਕ ਉਡਾਇਆ ਤੇ ਕਈ ਇਸ ਦੇ ਪਿੱਛੇ ਦਾ ਸੱਚ ਜਾਣਨ ਲਈ ਉਤਾਵਲੇ ਦਿਖਾਈ ਦਿੱਤੇ। ਦੱਸ ਦੀਏ ਕਿ ਕਾਲੇ ਰੰਗ ਦੇ ਕੱਪੜੇ ਪਾਕੇ ਘੁੰਮਦੀ ਇਸ ਚੁੜੇਲ ਨੂੰ ਲੋਕਾਂ ਨੇ ਕੋਰੋਨਾ ਚੁੜੇਲ ਦਾ ਨਾਮ ਦਿੱਤਾ ਹੈ।  ਉਹ ਇਸ ਲਈ ਕਿ ਇਹ ਚੁੜੇਲ ਸਿਰਫ ਕੋਰੋਨਾ ਕੋਰੋਨਾ ਦੀਆਂ ਹੀ ਚੀਕਾਂ ਮਾਰਦੀ ਦਿਸੀ।  ਜਿਸ ਨੂੰ ਅੰਮ੍ਰਿਤਸਰ ਪੁਲਿਸ ਦੇ ਅਧਿਕਾਰੀਆਂ ਨੇ ਆਮ ਲੋਕਾਂ ਅੰਦਰ ਕੋਰੋਨਾ ਦਾ ਡਰ ਪਾਉਣ ਤੇ ਲੋਕਾਂ ਨੂੰ ਘਰਾਂ ਅੰਦਰ ਹੀ ਬੰਦ ਰੱਖਣ ਲਈ ਖਾਸ ਤੌਰ ‘ਤੇ ਬੁਲਾਇਆ ਸੀ।
ਜਿਸ ਬਾਰੇ ਅੰਮ੍ਰਿਤਸਰ ਪੀਲਿਸ ਦੇ ਅਧਿਕਾਰੀ ਕਰਮਪਾਲ ਸਿੰਘ ਆਮ ਲੋਕਾਂ ਨੂੰ ਚਿਤਾਵਨੀ ਭਰੇ ਲਹਿਜੇ ਵਿਚ ਦੱਸਦੇ ਹਨ ਕਿ ਸ਼ਹਿਰ ‘ਚ ਮੁਸ਼ਤੈਦ ਪੁਲਿਸ ਵੱਲੋਂ ਲੋਕਾਂ ਨੂੰ ਸਾਦੇ ਢੰਗ ਨਾਲ ਸਮਝਾਉਣ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਗਿਐ। ਪੁਲਿਸ ਅਧਿਕਾਰੀ ਦਾ ਕਹਿਣੈ ਕਿ ਜੇਕਰ ਲੋਕ ਨਾ ਸਮਝੇ ਤਾਂ ਉਨ੍ਹਾਂ ‘ਤੇ ਕਾਰਵਾਈ ਕੀਤੀ ਜਾਵੇਗੀ।
ਇਸ ਖ਼ਬਰ ਨੂੰ ਵੀਡੀਓ ਰੂਪ ਚ ਦੇਖਣ ਲਈ ਤੁਸੀਂ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ ਤੇ ਦੇਖੋ ਪੂਰੀ ਵੀਡੀਓ ,…

Related posts

ਚੋਣ ਕਮਿਸ਼ਨ ਵੱਲੋਂ ਐਗਜ਼ਿਟ ਪੋਲ `ਤੇ ਪਾਬੰਦੀ

htvteam

ਬੈਂਕ ਦੇ ਬਾਹਰ ਚੱਲੀ ਦਿਨ ਦਿਹਾੜੇ ਗੋ+ਲੀ !

htvteam

ਹੁਣੇ ਹੁਣੇ ਰਿਹਾਇਸ਼ੀ ਇਲਾਕੇ ‘ਚ ਹੋਇਆ ਜ਼ਬਰਦਸਤ ਹਾਦਸਾ

htvteam

Leave a Comment