ਚੰਡੀਗੜ੍ਹ : ਪੰਜਾਬ ਵਿੱਚ ਕੋਵਿਡ-19 ਦੇ ਬਾਅਦ ਰਾਜ ਨੂੰ ਫੇਰ ਤੋਂ ਪਟੜੀ ਤੇ ਲਿਆਉਣ ਦੇ ਉਦੇਸ਼ ਨਾਲ ਨੀਤੀ ਬਣਾਉਣ ਦੇ ਲਈ ਬਣਾਏ ਗਏ ਸਮੂਹਾਂ ਦੀ ਬੀਤੀ ਕੱਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵੀਡੀਓ ਕਾਨਫਰੰਸਿੰਗ ਤੇ ਪਹਿਲੀ ਮੀਟਿੰਗ ਹੋਈ l ਮਸ਼ਹੂਰ ਅਰਥਸ਼ਾਸ਼ਤੀ ਮੋਂਟੇਕ ਸਿੰਘ ਆਹਲੂਵਾਲੀਆ ਦੀ ਲੀਡਰਸ਼ਿਪ ਵਿੱਚ ਵਿਸ਼ੇਸ਼ਕਾਂ ਦੇ ਸਮੂਹ ਨੇ ਇਸ ਮੀਟਿੰਗ ਵਿੱਚ ਪੰਜ ਸਬ-ਗਰੁੱਪ ਤਿਆਰ ਕੀਤੇ l ਇਸ ਦੇ ਨਾਲ ਹੀ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਵੀ ਰਾਜ ਦੀ ਅਰਥਵਿਵਸਥਾ ਅਤੇ ਪ੍ਰਗਤੀ ਨੂੰ ਫੇਰ ਬਹਾਲ ਕਰਨ ਦੇ ਲਈ ਆਪਣਾ ਮਾਰਗਦਰਸ਼ਨ ਦੇਣ ਦੀ ਕੈਪਟਨ ਅਮਰਿੰਦਰ ਸਿੰਘ ਦੀ ਕੀਤੀ ਹੋਈ ਅਪੀਲ ਨੂੰ ਸਵੀਕਾਰ ਕਰ ਲਿਆ ਹੈ l
ਆਹਲੂਵਾਲੀਆ ਦੀ ਲੀਡਰਸ਼ਿਪ ਵਿੱਚ ਵਿਸ਼ੇਸ਼ਕਾਂ ਦੇ ਗਰੁੱਪ ਨੇ ਬੀਤੀ ਕੱਲ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਮੁੱਖਮੰਤਰੀ ਦੇ ਨਾਲ ਇੱਕ ਜਾਣ ਪਛਾਣ ਵਾਲੀ ਮੀਟਿੰਗ ਕੀਤੀ l ਇਸ ਵਿੱਚ ਖੁਲਾਸਾ ਕੀਤਾ ਗਿਆ ਕਿ ਮੁੱਖ ਮੰਤਰੀ ਨੇ ਵਿਸ਼ੇਸ਼ਕਾਂ ਦੇ ਗਰੁੱਪ ਦੇ ਨਾਲ ਡਾਕਟਰ ਮਨਮੋਹਨ ਸਿੰਘ ਨੂੰ ਰਾਜ ਸਰਕਾਰ ਦੀ ਲੀਡਰਸ਼ਿਪ ਕਰਨ ਦੇ ਲਈ ਲਿਖਿਆ ਸੀ, ਜਿਸ ਨੂੰ ਕਿ ਉਨ੍ਹਾਂ ਨੇ ਸਵੀਕਾਰ ਕਰ ਲਿਆ ਹੈ l ਇਸ ਦੇ ਬਾਅਦ ਉਨ੍ਹਾਂ ਨੇ ਟਵੀਟ ਕੀਤਾ ਕਿ ਅਸੀਂ ਪੰਜਾਬ ਨੂੰ ਕੋਵਿਡ-19 ਦੇ ਬਾਅਦ ਆਰਥਿਕ ਵਿਕਾਸ ਦੇ ਰਸਤੇ ਤੇ ਅੱਗੇ ਲੈ ਜਾਣ ਦੇ ਲਈ ਸਖ਼ਤ ਮਿਹਨਤ ਕਰਾਂਗੇ, ਉਨ੍ਹਾਂ ਨੇ ਕਿਹਾ ਕਿ ਅਸੀਂ ਇਸ ਤੇ ਦੁਬਾਰਾ ਧਿਆਨ ਕੇਂਦਰਿਤ ਕਰਾਂਗੇ l