Htv Punjabi
Punjab

ਮੁੰਡਾ ਤਾਲਾਬੰਦੀ ਦੌਰਾਨ ਮੰਗਦਾ ਸੀ ਆਹ ਚੀਜ਼, ਬਾਪ ਪੁੱਤਾਂ ਨੂੰ ਆ ਗਿਆ ਗੁੱਸਾ ਦੇਖੋ ਕੀ ਹਾਲ ਕਰਤਾ !

ਫਿਰੋਜ਼ਪੁਰ : ਇੱਥੋਂ ਦੇ ਥਾਣਾ ਮੱਖੂ ਦੇ ਅਧੀਨ ਆਉਂਦੇ ਪੁਰਾਣਾ ਮੱਖੂ ਵਿੱਚ ਜ਼ਮੀਨੀ ਵਿਵਾਦੇ ਚੱਲਦੇ ਪਿਤਾ ਨੇ ਆਪਣੇ ਦੋ ਮੁੰਡਿਆਂ ਦੀ ਮਦਦ ਨਾਲ ਲਾਠੀਆਂ ਨਾਲ ਬੁਰੀ ਤਰ੍ਹਾਂ ਕੁੱਟ ਕੇ ਆਪਣੇ 37 ਸਾਲਾ ਮੁੰਡੇ ਦੀ ਹੱਤਿਆ ਕਰ ਦਿੱਤੀ l ਮੁੰਡਾ ਅਤੇ ਬਹੂ ਆਪਣੇ ਹਿੱਸੇ ਦੀ ਜ਼ਮੀਨ ਮੰਗ ਰਹੇ ਸਨ, ਇਸੀ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ l ਥਾਣਾ ਮੱਖੂ ਪੁਲਿਸ ਨੇ ਸੋਮਵਾਰ ਨੂੰ ਮਿ੍ਰਤਕ ਦੀ ਪਤਨੀ ਦੇ ਬਿਆਨ ਤੇ ਮੁਲਜ਼ਮ ਸਹੁਰੇ, ਜੇਠ ਅਤੇ ਦਿਓਰ ਦੇ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ l
ਪੁਲਿਸ ਨੂੰ ਦਿੱਤੇ ਗਈ ਬਿਆਨ ਵਿੱਚ ਦਰਸ਼ਨ ਕੌਰ ਵਾਸੀ ਵਾਰਡ ਨੰਬਰ 2, ਪੁਰਾਣਾ ਮੱਖੂ ਨੇ ਦੱਸਿਆ ਉਸ ਦਾ ਪਤੀ ਪ੍ਰੇਮ ਪੁੱਤਰ ਛਿੰਦਾ ਆਪਣੇ ਹਿੱਸੇ ਦੀ ਜ਼ਮੀਨ ਮੰਗ ਰਿਹਾ ਸੀ l ਉਸ ਦਾ ਸਹੁਰਾ ਛਿੰਦਾ, ਜੇਠ ਰੇਸ਼ਮ ਸਿੰਘ ਅਤੇ ਦਿਓਰ ਤਰਸੇਮ ਸਿੰਘ ਉਸ ਦੇ ਪਤੀ ਨੂੰ ਉਸ ਦੇ ਹਿੱਸੇ ਦੀ ਜ਼ਮੀਨ ਨਹੀਂ ਦੇ ਰਹੇ ਸਨ l ਇਸੀ ਗੱਲ ਨੂੰ ਲੈ ਕੇ ਪ੍ਰੇਮ ਅਤੇ ਸਹੁਰੇ ਛਿੰਦੇ ਦੇ ਵਿੱਚ ਕਹਾ ਸੁਣੀ ਹੋ ਗਈ l ਇਸੀ ਗੱਲ ਤੇ ਸਹੁਰੇ ਛਿੰਦਾ, ਜੇਠ ਰੇਸ਼ਮ ਸਿੰਘ ਅਤੇ ਦਿਓਰ ਤਰਸੇਮ ਸਿੰਘ ਨੇ ਲਾਠੀਆਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਪ੍ਰੇਮ ਤੇ ਹਮਲਾ ਕਰ ਦਿੱਤਾ l ਗੰਭੀਰ ਜ਼ਖ਼ਮੀ ਹਾਲਤ ਵਿੱਚ ਪ੍ਰੇਮ ਨੂੰ ਜੀਰਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਿਲ ਕਰਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ l
ਮਾਮਲੇ ਦੀ ਤਫਤੀਸ਼ ਕਰ ਰਹੇ ਇੰਸਪੈਕਟਰ ਬੱਚਨ ਸਿੰਘ ਦੇ ਮੁਤਾਬਿਕ ਦਰਸ਼ਨ ਕੌਰ ਦੇ ਬਿਆਨ ਤੇ ਛਿੰਦਾ, ਰੇਸ਼ਮ ਅਤੇ ਤਰਸੇਮ ਦੇ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ l ਮੁਲਜ਼ਮਾਂ ਨੂੰ ਫੜਣ ਦੇ ਲਈ ਪੁਲਿਸ ਅਲੱਗ ਅਲੱਗ ਜਗ੍ਹਾ ਤੇ ਛਾਪੇਮਾਰੀ ਕਰ ਰਹੀ ਹੈ l ਫਿਲਹਾਲ ਪੋਸਟਮਾਰਟਮ ਕਰਾਉਣ ਦੇ ਬਾਅਦ ਪ੍ਰੇਮ ਦੀ ਲਾਸ਼ ਰਿਸ਼ਤੇਦਾਰਾਂ ਨੂੰ ਦੇ ਦਿੱਤੀ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ l

Related posts

ਮੁਕਤਸਰ ਦੀ ਧੀ ਨੇ ਮਾਰੀਆਂ ਮੱਲਾਂ ! ਪੂਰੇ ਪੰਜਾਬ ਦੀ ਕਰਾਤੀ ਬੱਲੇ-ਬੱਲੇ

htvteam

ਮਿੱਠੇ ਲਾਰਿਆਂ ਨਾਲ ਕਰਵਾਤਾ ਇਨ੍ਹਾਂ ਦਾ ਧਰਨਾ ਸਮਾਪਤ

Htv Punjabi

ਕੁੜੀ ਨੂੰ ਖੂਫੀਆ ਏਜੰਸੀ ਵਾਲਾ ਮੁੰਡਾ ਆਇਆ ਪਸੰਦ

htvteam

Leave a Comment