Htv Punjabi
Punjab

ਨਿਹੰਗ ਹਮਲੇ ਚ ਜ਼ਖਮੀਂ ਐਸਆਈ ਹਰਜੀਤ ਸਿੰਘ ਤੋਂ ਬਾਅਦ ਉਸੇ ਜਗ੍ਹਾ ਜ਼ਖਮੀ ਹੋਏ ਇੰਸਪੈਕਟਰ ਬਿੱਕਰ ਸਿੰਘ ਸੋਹੀ ਵੀ ਆਏ ਸੁਰਖੀਆਂ ‘ਚ!

ਪਟਿਆਲਾ-ਟਰੱਕ ਯੂਨੀਅਨ ਪਟਿਆਲਾ ਵਲੋਂ ਸਬਜ਼ੀ ਮੰਡੀ ਸਨੌਰ ਵਿਖੇ ਬਹਾਦਰੀ ਨਾਲ ਡਿਊਟੀ ਕਰਦੇ ਸਮੇਂ ਜ਼ਖਮੀ ਹੋਏ ਥਾਣਾ ਸਦਰ ਪਟਿਆਲਾ ਦੇ ਐਸ. ਐਚ. ਓ. ਬਿਕਰ ਸਿੰਘ ਸੋਹੀ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਟਰੱਕ ਯੂਨੀਅਨ ਦੇ ਆਗੂ ਹਰਪਾਲ ਪ੍ਰਧਾਨ, ਟਰੱਕ ਯੂਨੀਅਨ ਦੇ ਪ੍ਰਧਾਨ ਹਰਜਿੰਦਰ ਸਿੰਘ ਮਿੰਟੂ, ਅਵਨੀਤ ਸਿੰਘ ਬਿੱਟੂ, ਸੁਖਦੇਵ ਸਿੰਘ ਬੈਂਕੂ, ਰਾਣਾ ਪੰਜੇਟਾ, ਸੋਨੂੰ ਗਿੱਲ, ਗੁਰਤੇਜ ਚੀਮਾ ਅਤੇ ਹੋਰ ਆਪਰੇਟਰ ਆਗੂ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

ਇਸ ਮੌਕੇ ਹਰਪਾਲ ਪ੍ਰਧਾਨ ਅਤੇ ਹੋਰ ਆਗੂਆਂ ਨੇ ਕਿਹਾ ਕਿ ਆਪਣੀ ਡਿਊਟੀ ਦੌਰਾਨ ਲਾਮਿਸਾਲ ਬਹਾਦਰੀ ਪੇਸ਼ ਕਰਨ ਵਾਲੇ ਇੰਸਪੈਕਟਰ ਬਿੱਕਰ ਸਿੰਘ ਸੋਹੀ ਅਤੇ ਉਨ੍ਹਾਂ ਦੀ ਟੀਮ ਨੂੰ ਭਾਰਤ ਸਰਕਾਰ ਵਲੋਂ ਬਹਾਦਰੀ ਮੈਡਲ ਨਾਲ ਨਿਵਾਜਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਰੋਨਾ ਵਾਇਰਸ ਦੇ ਚੱਲਦਿਆਂ ਉਨ੍ਹਾਂ ਆਪਣੀ ਡਿਊਟੀ ਨੂੰ ਨਿਭਾਉਂਦਿਆਂ ਲੋਕਾਂ ਵਿਚ ਡਿਸਟੈਂਸ ਮੇਨਟੇਨ ਕਰਨ ਲਈ ਡਿਊਟੀ ਕੀਤੀ ਜਾ ਰਹੀ ਸੀ ਤੇ ਉਥੇ ਅਚਾਨਕ ਕੁੱਝ ਵਿਅਕਤੀਆਂ ਵਲੋਂ ਨਿਹੰਗਾਂ ਦੇ ਬਾਣੇ ਵਿਚ ਆ ਕੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ ਗਿਆ, ਜਿਸ ਵਿਚ ਏ. ਐਸ. ਆਈ. ਹਰਜੀਤ ਸਿੰਘ ਦੀ ਬਾਂਹ ਵੱਡੀ ਗਈ ਤੇ ਐਸ. ਐਚ. ਓ. ਬਿੱਕਰ ਸਿੰਘ ਦੀ ਅਗਵਾਈ ਹੇਠ ਟੀਮ ਨੇ ਬੜੀ ਬਹਾਦਰੀ ਨਾਲ ਆਪਣੀ ਡਿਊਟੀ ਕੀਤੀ ਤੇ ਇਸ ਹਮਲੇ ਵਿਚ ਬੁਰੀ ਤਰ੍ਹਾਂ ਜ਼ਖਮੀ ਹੋ ਗਏ।

ਉਨ੍ਹਾਂ ਕਿਹਾ ਕਿ ਐਸ. ਐਚ. ਓ. ਬਿੱਕਰ ਸਿੰਘ ਸੋਹੀ ਤੇ ਉਨ੍ਹਾਂ ਦੀ ਟੀਮ ਨੂੰ ਜਿਥੇ ਟਰੱਕ ਯੂਨੀਅਨ ਉਨ੍ਹਾਂ ਦੀ ਬਹਾਦਰੀ ਨਾਲ ਡਿਊਟੀ ਕਰਨ ਲਈ ਉਨ੍ਹਾਂ ਦੀ ਸ਼ਲਾਘਾ ਕਰਦੀ ਹੈ, ਉਥੇ ਇਹ ਮੰਗ ਕਰਦੀ ਹੈ ਕਿ ਅਜਿਹੇ ਅਫਸਰਾਂ ਨੂੰ ਵੱਧ ਤੋਂ ਵੱਧ ਮਾਣ ਸਤਿਕਾਰ ਦਿੱਤਾ ਜਾਵੇ।

Related posts

ਇਕੱਲੇ ਮੁੰਡੇ ਨੂੰ ਦੇਖ 3 ਮੁੰਡਿਆਂ ਦੀ ਵਿਗੜੀ ਨੀਅਤ, ਕਰਤਾ ਕੰਮ !

htvteam

11 ਵੇਂ ਗੇੜ ਦੀ ਮੀਟਿੰਗ `ਚ ਹੋ ਸਕਦੇ ਵੱਡੇ ਉਲਟਫੇਰ!

htvteam

ਸੁਣੋ ਅਤੇ ਐਵੇਂ ਵਰਤੋਂ ਮੂਲੀ ਦਾ ਪਾਣੀ

htvteam

Leave a Comment