Htv Punjabi
Punjab Video

ਪਤਾ ਨਈਂ ਕਿਉਂ ਲੋਕ ਅਜੇ ਵੀ ਕੋਰੋਨਾ ਵਾਇਰਸ ਨੂੰ ਸੀਰੀਅਸ ਨੀਂ ਲੈ ਰਹੇ, ਲਾਈਵ ਤਸਵੀਰਾਂ ਦੇਖੋ ਕਿਵੇਂ ਮਰ ਕੇ ਵੀ ਖਹਿੜਾ ਨਹੀਂ ਛੁਟਦਾ !

ਬਰਨਾਲਾ (ਰਾਜੇਸ਼ ਗੋਇਲ)  : ਬਰਨਾਲਾ ਦੀਆਂ ਲਗਭਗ ਸਾਰੀਆਂ ਹੀ ਮੜ੍ਹੀਆਂ ਇਨ੍ਹੀ ਦਿਨੀ ਬੇਹੱਦ ਸੰਕਟ ਦੇ ਦੌਰ ਚੋਂ ਗੁਜ਼ਾਰ ਰਹੀਆਂ ਨੇ।  ਜੀ ਹਾਂ ਸੰਕਟ ਦੇ ਦੌਰ ਚੋਂ, ਕਿਉਂਕਿ ਕਰਫਿਊ ਤੇ ਤਾਲਾਬੰਦੀ ਦੇ ਮਾਹੌਲ ‘ਚ ਪੁਲਿਸ ਤੇ ਸਰਕਾਰਾਂ ਮ੍ਰਿਤਕਾਂ ਦੇ ਦਾ ਸੰਸਕਾਰ ਉਪਰੰਤ ਉਨ੍ਹਾਂ ਦੀਆਂ ਅਸਥੀਆਂ ਜਾਲ ਪ੍ਰਵਾਹ ਕਰਨ ਜਾਣ ਦੀ ਆਗਿਆ ਦੇ ਨਹੀਂ ਰਹੀਆਂ ਤੇ ਜਿੰਨੇ ਅਸਥੀਆਂ ਰੱਖਣ ਲਈ ਮੜ੍ਹੀਆਂ ਅੰਦਰ ਬਣਾਏ ਗਏ ਸਨ ਉਹ ਲੱਗਭਗ ਸਾਰੇ ਹੀ ਭਰ ਚੁਕੇ ਨੇ।  ਲਿਹਾਜਾ ਹੁਣ ਇਥੋਂ ਦੀ ਰਾਮ ਬਾਗ ਕਮੇਟੀ ਨੇ ਇਨ੍ਹਾਂ ਅਸਥੀਆਂ ਨੂੰ ਸਾਂਭਣ ਦਾ ਬੀੜਾ ਚੁੱਕਿਐ, ਤੇ ਉਹ ਵੀ ਆਪਣੇ ਕੋਲੋਂ ਲਾਕਰ ਮੁਹਈਆ ਕਰਵਾਕੇ।
ਇਸ ਸਬੰਧ ‘ਚ ਰਾਮ ਬਾਗ ਕਮੇਟੀ ਦੇ ਪ੍ਰਧਾਨ ਵੇਦ ਪ੍ਰਕਾਸ਼ ਤੇ ਅਹੁਦੇਦਾਰ ਪਾਵਾਂ ਕੁਮਾਰ ਨੇ ਦੱਸਿਆ ਕਿ ਜਿਸ ਦਿਨ ਤੋਂ ਤਾਲਾਬੰਦੀ ਤੇ ਕਰਫਿਊ ਦੇ ਹੁਕਮ ਜਾਰੀ ਹੋਏ ਨੇ ਉਦੋਂ ਤੋਂ ਹੀ ਲੋਕਾਂ ਦੇ ਆਪਣਿਆਂ ਦੀਆਂ ਅਸਥੀਆਂ ਉਨ੍ਹਾਂ ਕੋਲ ਹੀ ਪਈਆਂ ਨੇ।  ਜਿਸ ਲਈ ਉਨ੍ਹਾਂ ਨੇ ਵਿਸ਼ੇਸ਼ ਤੌਰ ਤੇ ਬਣਾਏ ਲਾਕਰ ਮੁਹਈਆ ਕਰਵਾਏ ਨੇ। ਉਨ੍ਹਾਂ ਕਿਹਾ ਕਿ ਤਾਲਾਬੰਦੀ ਖੁੱਲ੍ਹਣ ਉਪਰੰਤ ਲੋਕ ਆਪੋ ਆਪਣੀ ਆਸਥਾ ਵਾਲੀ ਜਗ੍ਹਾ ‘ਤੇ ਲਿਜਾ ਕੇ ਇਨ੍ਹਾਂ ਅਸਥੀਆਂ ਨੂੰ ਜਲ ਪ੍ਰਵਾਹ ਕਰ ਸਕਦੇ ਨੇ। ਵੇਦ ਪ੍ਰਕਾਸ਼ ਅਨੁਸਾਰ ਜੇਕਰ ਤਾਲਾਬੰਦੀ ਅਜੇ ਹੋਰ ਚਲਦੀ ਹੈ ਤਾਂ ਉਹ ਹੋਰ ਵੀ ਲਾਕਰਾਂ ਦਾ ਪ੍ਰਬੰਧ ਕਰਨਗੇ। ਉਨ੍ਹਾਂ ਕਿਹਾ ਕਿ ਉਹ ਇਥੇ ਲਾਸ਼ਾਂ ਦੇ ਵਾਰਸਾਂ ਨੂੰ ਅੰਤਿਮ ਕਿਰਿਆ ਲਈ ਵੀ ਇੰਤਜ਼ਾਮ ਕਰਵਾ ਕੇ ਦੇ ਰਹੇ ਨੇ।

ਇਸ ਖ਼ਬਰ ਨੂੰ ਵੀਡੀਓ ਰੂਪ ਚ ਦੇਖਣ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ ਤੇ ਦੇਖੋ live ਵੀਡੀਓ ,….

Related posts

ਵਿਆਹ ਤੋਂ ਵਾਪਸ ਆ ਰਹੇ ਲਾੜੇ ਦੇ ਭਾਈ ਸਮੇਤ ਕਾਰ ਟਰਾਲੇ ‘ਚ ਵੱਜਣ ਨਾਲ 4 ਦੀ ਮੌਤ

Htv Punjabi

2 ਸਕੀਆਂ ਭੈਣਾਂ ਮਿਲਕੇ ਪੱਟਦੀਆਂ ਸੀ ਬੇਗਾਨੇ ਪੁੱਤ, ਕਰਦੀਆਂ ਗ਼ਲਤ ਕੰਮ

htvteam

ਔਰਤਾਂ ਹੱਥੀਂ ਬਣਾਇਆ ਸਾਮਾਨ ਵੇਚ ਕੇ ਕਰ ਸਕਦੀਆਂ ਹਨ ਘਰ ਗੁਜ਼ਾਰਾ: ਸਿੱਧੂ

htvteam

Leave a Comment