Htv Punjabi
Punjab

ਔਰਤਾਂ ਹੱਥੀਂ ਬਣਾਇਆ ਸਾਮਾਨ ਵੇਚ ਕੇ ਕਰ ਸਕਦੀਆਂ ਹਨ ਘਰ ਗੁਜ਼ਾਰਾ: ਸਿੱਧੂ

ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਦੇ ਸਪੁੱਤਰ ਰਾਹੁਲ ਇੰਦਰ ਸਿੰਘ ਸਿੱਧੂ ਦੀ ਪਤਨੀ ਨੇਹਾ ਸਿੱਧੂ ਨੇ ਲਹਿਰਾਗਾਗਾ ਸ਼ਹਿਰ ਵਿਖੇ “ਧੀਆਂ ਪੰਜਾਬ ਦੀਆਂ” ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਹੱਥੀਂ ਤਿਆਰ ਕੀਤੀਆਂ ਵਸਤਾਂ ਦੀ ਖੋਲ੍ਹੀ ਦੁਕਾਨ ਦਾ ਉਦਘਾਟਨ ਕੀਤਾ। ਜਿਸ ਵਿੱਚ ਏਡੀਸੀ ਵਿਕਾਸ ਰਾਜਿੰਦਰ ਬੱਤਰਾ, ਐੱਸ ਡੀ ਅੈਮ ਲਹਿਰਾ ਮੈਡਮ ਜੀਵਨਜੋਤ ਕੌਰ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਗੁਰਨੇਤ ਸਿੰਘ ਜਲਵੇੜਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ

ਏਡੀਸੀ ਬੱਤਰਾ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ, ਕਿ ਇਹ ਉਹ ਮਿਸ਼ਨ ਹੈ ਜਿਸ ਤਹਿਤ ਔਰਤਾਂ ਮੱਝਾਂ,ਬੱਕਰੀਆਂ, ਖੁੰਭਾਂ, ਕੱਪੜੇ ,ਆਚਾਰ ਮੁਰੱਬੇ ਆਦਿ ਬਣਾਉਣਾ ਸਿੱਖ ਕੇ ਆਪਣਾ ਗੁਜ਼ਾਰਾ ਕਰ ਸਕਦੀਆਂ ਹਨ ਅਤੇ ਵਧੀਆ ਪ੍ਰੋਡਕਟ ਬਣਾ ਕੇ ਬਾਜ਼ਾਰ ਵਿਚ ਵੇਚ ਸਕਦੀਆਂ ਹਨ। ਉਨ੍ਹਾਂ ਇਹ ਵੀ ਦੱਸਿਆ, ਕਿ ਇਸ ਬਲਾਕ ਵਿੱਚ 400 ਹੈਲਪ ਸੈੱਲਫ ਗਰੁੱਪ ਚੱਲ ਰਹੇ ਹਨ ,ਜਦੋਂ ਕਿ ਜ਼ਿਲ੍ਹੇ ਵਿੱਚ 2000 ਦੇ ਲਗਭੱਗ ਇਹ ਗਰੁੱਪ ਵਧੀਆ ਕੰਮ ਕਰ ਰਹੇ ਹਨ।


ਮੀਡੀਆ ਸਲਾਹਕਾਰ ਸਨਮੀਕ ਸਿੰਘ ਹੈਨਰੀ ਨੇ ਕਿਹਾ, ਕਿ ਭੱਠਲ ਪਰਿਵਾਰ ਹਮੇਸ਼ਾ ਹਲਕੇ ਦਾ ਭਲਾ ਸੋਚਦਾ ਹੈ। ਜਿਸ ਤਹਿਤ ਅੱਜ ਇਹ ਮਿਸ਼ਨ ਚਲਾ ਕੇ ਹਜ਼ਾਰਾਂ ਪਰਿਵਾਰਾਂ ਨੂੰ ਗੁਜ਼ਾਰੇ ਲਾਇਕ ਬਣਾਇਆ ਜਾ ਰਿਹਾ ਹੈ। ਇਸ ਸਮੇਂ ਨੇਹਾ ਸਿੱਧੂ ਅਤੇ ਹੋਰ ਹਾਜ਼ਰ ਵਿਅਕਤੀਆਂ ਵੱਲੋਂ ਇਸ ਦੁਕਾਨ ਤੇ ਖਰੀਦਦਾਰੀ ਵੀ ਕੀਤੀ ਗਈ।

Related posts

ਦੇਖੋ ਮਾਨ ਦਾ ਗੁੱਸਾ; ਕਿਵੇਂ ਪਾਰਟੀ ਵਰਕਰ ਦੇ ਗਲਮੇ ਨੂੰ ਪਾਇਆ ਹੱਥ

htvteam

ਕੁਆਰੀ ਕੁੜੀ ਨੇ ਸੋਸ਼ਲ ਮੀਡੀਆ ਤੇ ਪਾਈ ਅਜਿਹੀ ਵੀਡੀਓ, ਪਿਆ ਸਿਆਪਾ

htvteam

ਮੁੰਡੇ ਕੁੜੀ ਦੇ ਇਸ਼ਕ ਨੂੰ ਲੈ ਕੇ ਕੀਤਾ ਅਜਿਹਾ ਮਤਾ ਪਾਸ, 7 ਪਿੰਡਾਂ ‘ਚ ਚਰਚੇ

htvteam