Htv Punjabi
Punjab Video

ਬਾਹਰੋਂ ਏਸ ਸ਼ਹਿਰ ‘ਚ ਆਉਣ ‘ਤੇ ਕਮਰੇ ‘ਚ ਬੰਦ ਕੀਤੇ ਕੋਰੋਨੇ ਦੇ 70 ਸ਼ੱਕੀ ਗਏ ਫਰਾਰ, ਗੱਦੇ ਵਿਛਾਕੇ ਸੜਕ ‘ਤੇ ਬੈਠਕੇ ਸ਼ਰੇਆਮ ਕਰਨ ਲੱਗੇ ਆਹ ਕੰਮ ! ਪਈਆਂ ਭਾਜੜਾਂ

ਫਰੀਦਕੋਟ (ਗੁਰਜੀਤ ਰੁਮਾਣਾ):  ਇੱਕ ਪਾਸੇ ਤਾਂ ਸਰਕਾਰ ਅਤੇ ਪ੍ਰਸ਼ਾਸ਼ਨ ਕੋਰੋਨਾ ਮਹਾਮਾਰੀ ਨਾਲ ਲੜਣ ਅਤੇ ਸਿਹਤ ਸਹੂਲਤਾਂ ਦੇ ਵੱਡੇ ਦਾਅਵੇ ਕਰਦਾ ਹੈ ਅਤੇ ਦੂਜੇ ਪਾਸੇ ਕੋਰੋਨੇ ਦੇ ਏਸ ਮਾਹੌਲ ‘ਚ ਪ੍ਰਸ਼ਾਸ਼ਨ ਬਿਨ੍ਹਾਂ ਟੈਸਟ ਕੁਅੰਰਟਾਈਨ ਕੀਤੇ ਸੱਤਰ ਦੇ ਕਰੀਬ ਕੁਝ ਅਜਿਹੇ ਲੋਕ ਸੜਕਾਂ ‘ਤੇ ਉਤਾਰ ਆਏ ਹਨ ਜਿਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ ਤਿੰਨ ਦਿਨਾਂ ਤੋਂ ਪ੍ਰਸ਼ਾਸ਼ਨ ਨੇ ਉਨ੍ਹਾਂ ਨੂੰ ਇਕਾਂਤਵਾਸ ‘ਚ ਤਾਂ ਰੱਖਿਆ ਹੈ ਪਰ ਉਥੇ ਨਾ ਤਾਂ ਕੋਈ ਟੈਸਟ ਐਨ ਆਇਆ ਹੈ ਤੇ ਨਾ ਹੀ ਕੋਈ ਦੇਖ ਭਾਲ ਕਰ ਰਿਹਾ ਹੈ।  ਅਜਿਹੇ ਵਿਚ ਸੜਕਾਂ ਤੇ ਉਤਾਰ ਆਏ ਇਨ੍ਹਾਂ ਲੋਕਾਂ ਨੂੰ ਦੇਖ ਕੇ ਸਾਰੇ ਸ਼ਹਿਰ ‘ਚ ਦਹਿਸ਼ਤ ਫੈਲੀ ਹੋਈ ਐ।
ਦੱਸ ਦਈਏ ਕਿ ਕਰਫਿਊ ਤੇ ਤਾਲਾਬੰਦੀ ਦੌਰਾਨ ਕੋਰੋਨਾ ਵਾਇਰਸ ਦੀ ਪਰਵਾਹ ਨਾ ਕਰਦੇ ਹੋਏ ਸੜਕ ‘ਤੇ ਧਰਨਾ ਲਗਾਈ ਬੈਠੇ ਇਨ੍ਹਾਂ ਲੋਕਾਂ ਨੇ ਸਰਕਾਰ ਅਤੇ ਪ੍ਰਸ਼ਾਸ਼ਨ ਖਿਲਾਫ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ। ਜਾਣਕਾਰੀ ਮੁਤਾਬਕ ਇਹ ਸਾਰੇ ਲੋਕ ਮੱਧ ਪ੍ਰਦੇਸ਼ ਦੇ ਵੱਖ ਵੱਖ ਸ਼ਹਿਰਾਂ ਤੋਂ ਪੰਜਾਬ ਵਾਪਿਸ ਆਹਏ ਨੇ ਜੋ ਕਣਕ ਦੀ ਵਾਢੀ ਦੇ ਸੀਜ਼ਨ ਦੌਰਾਨ ਕੰਬਾਈਨ ਮਸ਼ੀਨਾਂ ਲੈ ਕੇ ਮੱਧ ਪ੍ਰਦੇਸ਼ ਕਣਕ ਵੱਢਣ ਲਈ ਗਏ ਸਨ…ਇਨ੍ਹਾਂ ਲੋਕਾਂ ਦੇ ਦੋਸ਼ ਨੇ ਕਿ ਪ੍ਰਸ਼ਾਸ਼ਨ ਵੱਲੋਂ ਉਨ੍ਹਾਂ ਨੂੰ ਘਰ ਜਾਣ ਤੋਂ ਰੋਕਿਆ ਗਿਆ ਹੈ ਪਰ ਉਨ੍ਹਾਂ ਦਾ ਕਿਸੇ ਤਰ੍ਹਾਂ ਦਾ ਵੀ ਕੋਰੋਨਾ ਟੈਸਟ ਨਹੀਂ ਕੀਤਾ ਗਿਆ ਅਤੇ ਨਾ ਹੀ ਉਨ੍ਹਾਂ ਦਾ ਰਹਿਣ ਅਤੇ ਖਾਣ ਪੀਣ ਦਾ ਕੋਈ ਪ੍ਰਬੰਧ ਐ…ਇਨ੍ਹਾਂ ਲੋਕਾਂ ਦੇ ਦੋਸ਼ ਨੇ ਕਿ ਕੰਬਾਈਨ ਮਾਲਕਾਂ ਨੂੰ ਤਾਂ ਪ੍ਰਸ਼ਾਸ਼ਨ ਨੇ ਉਨਹਾਂ ਦੇ ਘਰ ਭੇਜ ਦਿੱਤਾ ਹੈ ਪਰ ਦਿਹਾੜੀਦਾਰਾਂ ਨੂੰ ਕੁਅੰਰਟਾਈਨ ਕਰ ਲਿਆ ਗਿਆ ਹੈ ਜੋਕਿ ਵਿਤਕਰਾ ਹੈ।

ਓਧਰ ਜਦੋਂ ਏਸ ਮਾਮਲੇ ‘ਚ ਜਲੰਧਰ ਦੇ ਥਾਣਾ ਮੁਖੀ ਜੋਗਿੰਦਰ ਸਿੰਘ ਤੇ ਨਾਇਬ ਤਹਿਸੀਲਦਾਰ ਅਨਿਲ ਕੁਮਾਰ ਵਰਗੇ  ਪ੍ਰਸ਼ਾਸ਼ਨਿਕ ਅਧਿਕਾਰੀਆਂ ਨਾਲ ਜਦੋਂ ਗੱਲ ਕੀਤੀ ਗਈ ਉਨ੍ਹਾਂ ਨੇ ਦੱਸਿਆ ਕਿ ਇਹ ਲੋਕ ਮੱਧ ਪ੍ਰੇਸ਼ ਤੋਂ ਇੱਥੇ ਆਏ ਸਨ, ਜਿੰਨ੍ਹਾਂ ਦੀਆਂ ਮੰਗਾ ਅਨੁਸਾਰ ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਐ ਜਿਸਦੇ ਬਾਅਦ ਉਨ੍ਹਾਂ ਨੂੰ ਘਰ ਭੇਜ ਦਿੱਤਾ ਜਾਵੇਗਾ।

ਇਸ ਖ਼ਬਰ ਨੂੰ ਵੀਡੀਓ ਰੂਪ ‘ਚ ਦੇਖਣ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ ਤੇ ਦੇਖੋ live ਵੀਡੀਓ ,..

Related posts

ਝਾੜੂ ਵਾਲੇ ਦੇ ਛਾਪੇ ਨੇ ਹਸਪਤਾਲ ‘ਚ ਪਾਤੀ ਭਾਜੜ; ਹਸਪਤਾਲ ‘ਚ ਜਾਕੇ ਚੱਕਤਾ ਕੰਮ

htvteam

ਕੀ 80 ਸਾਲਾਂ ਬਾਬਾ ਪੁਲਸੀਆਂ ਨੂੰ ਰਗੜ ਸਕਦੈ; ਦੇਖੋ ਵੀਡੀਓ

htvteam

ਖਨੌਰੀ ਬਾਰਡਰ ਤੇ ਆਹ ਕੀ ਹੋ ਗਿਆ ?

htvteam

Leave a Comment