Htv Punjabi
Punjab

ਕਾਂਗਰਸੀ ਵਿਧਾਇਕ ਗਿੱਲ ਮਗਰੋਂ ਹੁਣ ਆਪ ਵਿਧਾਇਕ ਮਾਸਟਰ ਬਲਦੇਵ ਦੀ ਮਹਿਲਾ ਪੀਸੀਐਸ ਅਧਿਕਾਰੀ ਨਾਲ “ਖੜਕੀ”, ਗੱਲ ਸੁਣਕੇ ਚੰਗੇ ਚੰਗੇ ਰਹਿ ਗਏ ਹੱਕੇ ਬੱਕੇ 

ਜੈਤੋ : ਕਿਸੇ ਵੇਲੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਿਆਸਤ ਅੰਦਰ ਜ਼ਬਰਦਸਤ ਭੁਚਾਲ ਲਿਆਉਣ ਵਾਲੇ ਵਿਧਾਇਕਾਂ ਵਿਚੋਂ ਇੱਕ ਬਲਦੇਵ ਸਿੰਘ ਅੱਜ ਬੇਹੱਦ ਦੁਖੀ ਹਨ।  ਕਾਰਨ ਐ ਵਿਧਾਇਕ ਦੀ ਉਸਦੇ ਹਲਕੇ ਦੇ ਅਧਿਕਾਰੀਆਂ ਵੱਲੋਂ ਸੁਣਵਾਈ ਨਾ ਹੋਣਾ। ਇਹ ਗੱਲ ਅਸੀਂ ਆਪਣੇ ਕੋਲੋਂ ਨਹੀਂ ਕਹਿ ਰਹੇ ਬਲਕਿ ਇਹ ਗੱਲ ਕਹਿ ਰਹੇ ਨੇ ਖੁਦ ਮਾਸਟਰ ਬਲਦੇਵ ਸਿੰਘ ਜਿਨ੍ਹਾਂ ਦਾ ਕਹਿਣਾ ਹੈ ਕਿ ਉਥੋਂ ਦੀ ਇੱਕ ਮਹਿਲਾ ਪੀਸੀਐਸ ਅਧਿਕਾਰੀ ਮਨਦੀਪ ਕੌਰ ਪਹਿਲਾਂ ਤਾਂ ਸਿਰਫ ਫੋਨ ਕਰਨ ਤੇ ਉਨ੍ਹਾਂ ਦਾ ਫੋਨ ਹੀ ਨਹੀਂ ਚੁੱਕਦੀ ਸੀ ਪਰ ਹੁਣ ਉਸ ਅਧਿਕਾਰੀ ਨੇ ਉਨ੍ਹਾਂ ਦਾ ਫੋਨ ਨੰਬਰ ਹੀ ਬਲੈਕ ਲਿਸਟ ‘ਚ ਪਾ ਦਿੱਤਾ ਹੈ ਤੇ ਹਾਲਤ ਇਥੋਂ ਤੱਕ ਖ਼ਰਾਬ ਨੇ ਕਿ ਜੇਕਰ ਹਲਕੇ ਦੇ ਲੋਕਾਂ ਦਾ ਕੰਮ ਕਰਵਾਉਣ ਲਈ ਉਸ ਤੋਂ ਬਾਅਦ ਉਹ ਖੁਦ ਉਸ ਮਹਿਲਾ ਅਧਿਕਾਰੀ ਨੂੰ ਮਿਲਣ ਉਸਦੇ ਦਫਤਰ ‘ਚ ਗਏ ਤਾਂ ਉਸ ਨੇ ਉਨ੍ਹਾਂ ਨੂੰ ਮਿਲਣ ਤੱਕ ਤੋਂ ਇਨਕਾਰ ਕਰ ਦਿੱਤਾ।

ਮਾਸਟਰ ਬਲਦੇਵ ਸਿੰਘ ਅਨੁਸਾਰ ਉਹ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੇ ਤੇ ਹਲਕੇ ਦੇ ਲੋਕਾਂ ਦੇ ਕੰਮ ਕਰਵਾਉਣ ਲਈ ਉਨ੍ਹਾਂ ਨੂੰ ਇਲਾਕੇ ਦੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨਾਲ ਫਿਨ ਤੇ ਸੰਪਰਕ ਸਾਧਣਾ ਪੈਂਦਾ ਹੈ ਤੇ ਲੋੜ ਪੈਣ ਤੇ ਉਨ੍ਹਾਂ ਦੇ ਦਫਤਰਾਂ ਵਿਚ ਵੀ ਜਾਣਾ ਪੈਂਦਾ ਹੈ ਤੇ ਅਜਿਹੇ ਵਿਚ ਜੇਕਰ ਅਧਿਕਾਰੀ ਉਨ੍ਹਾਂ ਨਾਲ ਅਜਿਹਾ ਵਿਹਾਰ ਕਰਨਗੇ ਤਾਂ ਉਹ ਗ਼ਲਤ ਹੋਵੇਗਾ। ਮਾਸਟਰ ਬਲਦੇਵ ਸਿੰਘ ਅਨੁਸਾਰ ਇਸ ਸਬੰਧ ‘ਚ ਉਨ੍ਹਾਂ ਨੇ ਜਿਲ੍ਹੇ ਦੇ ਡੀਸੀ ਨੂੰ ਵੀ ਸ਼ਿਕਾਇਤ ਕੀਤੀ ਸੀ ਪਰ ਉਨ੍ਹਾਂ ਨੇ ਵੀ ਮਸਲਾ ਹੱਲ ਨਹੀਂ ਕੀਤਾ।  ਆਪ ਦੇ ਇਸ ਬਾਗੀ ਵਿਧਾਇਕ ਅਨੁਸਾਰ ਹੁਣ ਉਹ ਇਹ ਮਾਮਲਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ  ਤੇ ਪੰਜਾਬ ਦੇ ਮੁਖ ਸਕੱਤਰ ਕੋਲ ਵੀ ਉਠਾਉਣਗੇ।

ਉਧਰ ਦੂਜੇ ਪਾਸੇ ਹਲਕੇ ਦੀ ਐਸਡੀਐਮ ਮਨਦੀਪ ਕੌਰ ਨੇ ਮਾਸਟਰ ਬਲਦੇਵ ਸਿੰਘ ਦੇ ਇਨ੍ਹਾਂ ਸਾਰੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਜਿਸ ਨੇ ਸੱਚ ਦੇਖਣਾ ਹੈ ਉਹ ਫੋਨ ਕਾਲ ਰਿਕਾਰਡ ਕਢਵਾ ਕੇ ਦੇਖ ਲਵੇ। ਉਨ੍ਹਾਂ ਸਵਾਲ ਕੀਤਾ ਕਿ ਉਹ ਸਾਰੀਆਂ ਦਾ ਫੋਨ ਚੁੱਕਦੇ ਨੇ ਫੇਰ ਇੱਕ ਵਿਧਾਇਕ ਦਾ ਫੋਨ ਕਿਉਂ ਨਹੀਂ ਚੁੱਕਣਗੇ ? ਉਨ੍ਹਾਂ ਕਿਹਾ ਕਿ ਉਹ ਇੱਕ ਵਿਧਾਇਕ ਦੇ ਪ੍ਰੋਟੋਕੋਲ ਦਾ ਪੂਰਾ ਧਿਆਨ ਰੱਖ ਰਹੇ ਨੇ।

Related posts

ਜਿਵੇਂ ਮੇਰੀ ਧੀ ਨੂੰ ਤ/ੜ/ਫਾ ਤ/ੜ/ਫਾ ਮਾ/ਰਿ/ਆ ਉਵੇਂ ਮਹਿਰੋਂ ਨੂੰ ਮਾ/ਰੋ !

htvteam

ਗੋ$ਲੀਆਂ ਨਾਲ ਭੁੰ/ਨ/ਕੇ ਰੱਖਤਾ ਕਬੱਡੀ ਦਾ ਚੋਟੀ ਦਾ ਖਿਡਾਰੀ

htvteam

ਭੈਣ ਬਣਾ ਕੇ ਸਾਧ ਨੇ ਭਾਣਜੀ ਨਾਲ ਦੇਖੋ ਆਹ ਕੀ ਕਰ’ਤਾ

htvteam

Leave a Comment