Htv Punjabi
Punjab Video

ਸਰਕਾਰ ਨੇ ਸ਼ੁਰੂ ਕੀਤੀ ਕੋਰੋਨਾ ਵਾਇਰਸ ਤੋਂ ਬਚਣ ਲਈ ਦਵਾਈ, ਤੁਹਾਡੇ ਸ਼ਹਿਰ ਚ ਇਸ ਥਾਂ ਤੋਂ ਮਿਲੇਗੀ ਬਿਲਕੁਲ ਮੁਫ਼ਤ, ਵੱਡੇ ਡਾਕਟਰਾਂ ਤੋਂ ਸੁਣੋ ਦਵਾਈ ਬਾਰੇ.. 

ਮਾਲੇਰਕੋਟਲਾ : ਜਿਵੇਂ ਕਿ ਸਾਰੀਆਂ ਨੂੰ ਪਤਾ ਹੈ ਕਿ ਕੋਰੋਨਾ ਮਹਾਂਮਾਰੀ ਦਾ ਅਜੇ ਤੱਕ ਕੋਈ ਇਲਾਜ ਲੱਭਿਆ ਨਹੀਂ ਜਾ ਸਕਿਆ ਹੈ।ਬਸ ਵਿਸ਼ਵ ਸਿਹਤ ਸੰਸਥਾ ਯਾਨੀ ਡਬਲਿਊਐਚਓ ਨੇ ਜਿਥੇ ਇਸ ਦਾ ਇਲਾਜ ਸਮਾਜਿਕ ਦੂਰੀ, ਵਾਰ ਵਾਰ ਹੱਥ ਧੋਣਾ ਤੇ ਆਪਣੇ ਮੂੰਹ, ਨੱਕ ਤੇ ਅੱਖਾਂ ਨੂੰ ਹੱਥ ਲਾਉਣ ਤੋਂ ਪ੍ਰਹੇਜ਼ ਦੱਸਿਆ ਹੈ, ਉਥੇ ਭਾਰਤੀ ਡਾਕਟਰਾਂ ਨੇ ਇਸਦਾ ਇੱਕ ਵੱਖਰੇ ਹੀ ਢੰਗ ਨਾਲ ਇਲਾਜ ਕੱਢਣ ਦਾ ਦਾਅਵਾ ਕੀਤਾ ਹੈ। ਜੀ ਹਾਂ ਤੇ ਜੇਕਰ ਕੇਂਦਰ ਸਰਕਾਰ ਦੇ ਆਯੂਸ਼ ਵਿਭਾਗ ਦੀ ਗੱਲ ਸੱਚ ਮੰਨੀਏ ਤਾਂ ਇਸ ਦਾ ਮੁਢਲਾ ਇਲਾਜ ਹੈ ਇਨਸਾਨ ਅੰਦਰ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਯਾਨੀ ਕਿ ਇੰਮਿਊਨ ਸਿਸਟਮ ਨੂੰ ਤਗੜਾ ਕਰਨਾ, ਤੇ ਉਸ ਦੀ ਦਵਾਈ ਜੇਕਰ ਦੁਨੀਆਂ ਦੀ ਕਿਸੇ ਵੀ ਪੈਥੀ ਵਿਚ ਸਭ ਤੋਂ ਮਜਬੂਤ ਐ ਤਾਂ ਉਹ ਹੈ ਹੋਮਿਓਪੈਥੀ। ਸ਼ਾਇਦ ਇਸੇ ਲਈ ਕੇਂਦਰ ਸਰਕਾਰ ਦੇ ਆਯੂਸ਼ ਵਿਭਾਗ ਨੇ ਹੋਮਿਓਪੈਥੀ ਵਾਲੇ ਡਾਕਟਰਾਂ ਨੂੰ ਉਹ ਦਵਾਈ ਲੋਕਾਂ ਨੂੰ ਘਰ ਘਰ ਪਹੁੰਚਾਉਣ ਦੀ ਇਜ਼ਾਜਤ ਦੇ ਦਿੱਤੀ ਹੈ। ਮਲੇਰਕੋਟਲਾ ਵਿਚ ਕੁਝ ਸਮਾਜ ਸੇਵੀ ਸੰਸਥਾਂਵਾਂ ਇਹ ਦਵਾਈ ਡਾਕਟਰ ਤਨਵੀਰ ਤੇ ਡਾਕਟਰ ਰਮਨ ਛੱਜੂ ਦੀ ਮਦਦ ਨਾਲ ਸ਼ਹਿਰ ਦੀ ਇੱਕ ਲੱਖ ਦੀ ਅਬਾਦੀ ਨੂੰ ਮੁਫ਼ਤ ਵੰਡਣ ਦਾ ਉਪਰਾਲਾ ਕਰ ਰਹੀਆਂ ਹਨ ।
ਇਸ ਸਬੰਧ ਵਿਚ ਹਕੀਕਤ ਟੀਵੀ ਪੰਜਾਬੀ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਡਾਕਟਰ ਤਨਵੀਰ ਨੇ ਦੱਸਿਆ ਕਿ ਇਸ ਦਵਾਈ ਦਾ ਨਾਮ ਹੈ ਅਰਸੈਨਿਕਮ ਅਲਬਮ-30 . ਉਨ੍ਹਾਂ ਦੱਸਿਆ ਕਿ ਇਹੋ ਉਹ ਦਵਾਈ ਹੈ ਜਿਹੜੀ ਕਿ ਆਯੂਸ਼ ਮਨਿਸਟਰੀ ਵੱਲੋਂ ਹੋਮਿਓਪੈਥੀ ਡਾਕਟਰਾਂ ਨੂੰ ਨੋਟੀਫਾਈ ਕੀਤੀ ਗਈ ਹੈ। ਜਿਸਦੇ ਕਿ ਪੈਕੇਟ ਬਣਾਕੇ ਉਨ੍ਹਾਂ ਨੇ ਲੋਕਾਂ ਤੱਕ ਮੁਫ਼ਤ ਪਹੁੰਚਾਉਣ ਦਾ ਉਪਰਾਲਾ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਇਹ ਦਵਾਈ ਇਨਸਾਨ ਦੇ ਸਿਰ ਤੋਂ ਲੈਕੇ ਪੈਰ ਤੱਕ ਬਹੁਤ ਸਾਰੇ ਲੱਛਣਾਂ ਨੂੰ ਕਵਰ ਕਰਦੀ ਹੈ, ਤੇ ਇਸ ਦੀ ਖਾਸੀਅਤ ਹੈ ਸਾਹ ਪ੍ਰਣਾਲੀ ਤੇ ਦਿਮਾਗੀ ਡਰ ਆਦਿ ਨੂੰ ਦਰੁਸਤ ਕਰਨਾ। ਡਾਕਟਰ ਤਨਵੀਰ ਅਨੁਸਾਰ ਇਹ ਦਵਾਈ ਸਾਹ ਪ੍ਰਣਾਲੀ ਦੇ ਹਰ ਰੋਗ ਲਈ ਕਾਰਗਰ ਹੈ। ਫਿਰ ਭਾਂਵੇਂ ਉਹ ਅਲਰਜੀ ਹੋਵੇ, ਦਮਾਂ ਹੋਵੇ ਜਾਂ ਸਾਹ ਸਬੰਧੀ ਹੋਰ ਰੋਗ।  ਇਹ ਸਭ ‘ਤੇ ਵਧੀਆ ਅਸਰਦਾਰ ਇਸ ਲਈ ਹੈ ਕਿਉਂਕਿ ਇਹ ਇੰਮਿਊਨ ਸਿਸਟਮ ਨੂੰ ਤਗੜਾ ਕਰ ਦੇਂਦੀ ਹੈ ਤੇ ਉਸਦਾ ਸਬੰਧ ਇਨ੍ਹਾਂ ਸਾਰੀਆਂ ਬਿਮਾਰੀਆਂ ਨਾਲ ਹੈ। ਹੋਮਿਓਪੈਥੀ ਡਾਕਟਰ ਅਨੁਸਾਰ ਕੋਰੋਨਾ ਵਾਇਰਸ ਵੀ ਇਨਸਾਨੀ ਸ਼ਰੀਰ ਦੀ ਸਾਹ ਪ੍ਰਣਾਲੀ ਤੇ ਹਮਲਾ ਕਰਦਾ ਹੈ ਜਿਸ ਸਿਸਟਮ ਨੂੰ ਇਹ ਦਵਾਈ ਮਜਬੂਤ ਬਣਾਉਂਦੀ ਹੈ ਤੇ ਮਰੀਜ਼ ਕੋਰੋਨਾ ਦਾ ਹਮਲਾ ਹੋਣ ਦੇ ਬਾਵਜੂਦ ਜਲਦੀ ਠੀਕ ਹੋ ਜਾਂਦੇ ਹਨ।
 ਇਸ ਪੂਰੀ ਖ਼ਬਰ ਨੂੰ ਵੀਡੀਓ ਰੂਪ ‘ਚ ਦੇਖਣ ਲਈ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ live ਵੀਡੀਓ,….

Related posts

ਅੱਧੀ ਰਾਤ ਦੋ ਬੰਦੇ ਤੇ ਇੱਕ ਜਨਾਨੀ ਗ਼ਲੀ ‘ਚ ਮਾਰ ਰਹੇ ਸਨ ਕੂਕਾਂ; ਗੇਟ ਖੋਲ੍ਹਣਾ ਬਾਬੇ ਨੂੰ ਪਿਆ ਮਹਿੰਗਾ

htvteam

ਆਹ ਮਿਡ ਡੇ ਮੀਲ ਵਾਲੀ ਭੈਣ ਜੀ ਨੇ ਸਕੂਲ ‘ਚ ਈ ਕਰ ਦਿੱਤਾ ਵੱਡਾ ਕਾਂਡ? ਲੋਕਾਂ ਨੇ ਮੌਕੇ ਦੀ ਬਣਾ ਲਈ ਵੀਡੀਓ

Htv Punjabi

ਨਿਹੰਗ ਸਿੰਘ ਬਾਣੇ ਚ ਬੰਦਿਆਂ ਦਾ ਪੁਲਿਸ ਨਾਲ ਪੰਗਾ, ਦੇਖੋ ਵੀਡੀਓ

htvteam

Leave a Comment