ਧੂਰੀ : ਪਹਿਲਾਂ ਬਰਨਾਲਾ ਦੇ ਥਾਣਾ ਧਨੌਲਾ ਅਧੀਨ ਪੈਂਦੇ ਪਿੰਡ ਬਡਬਰ ਸਥਿਤ ਪੁਲਿਸ ਟ੍ਰੇਨਿੰਗ ਸੈਂਟਰ ਅੰਦਰ ਸਰਕਾਰੀ ਏਕੇ 47 ਰਾਈਫਲ ਰਾਈਫਲ ਨਾਲ ਗੋਲੀਆਂ ਚਲਾਉਂਦੇ ਸਿੱਧੂ ਮੂਸੇਵਾਲਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਡੀਜੀਪੀ ਪੰਜਾਬ ਦੇ ਹੁਕਮਾਂ ਤਹਿਤ ਸਿੱਧੂ ਮੂਸੇਵਾਲਾ ਉਸਦੇ 3 ਸਾਥੀਆਂ ਤੇ 5 ਪੁਲਿਸ ਮੁਲਾਜ਼ਮਾਂ ਸਮੇਤ ਕੁਲ 9 ਜਾਣਿਆਂ ‘ਤੇ ਪਰਚਾ ਦਰਜ਼ ਹੋਣ ਮਗਰੋਂ ਹੁਣ ਮੂਸੇਵਾਲਾ ਸੰਗਰੂਰ ਦੇ ਖਿਲਾਫ ਥਾਣਾ ਧੂਰੀ ਪੁਲਿਸ ਨੇ ਲੱਡਾ ਕੋਠੀ ਅੰਦਰ ਇੱਕ ਪਿਸਤੌਲ ਨਾਲ ਗੋਲੀਆਂ ਚਲਾਉਂਦੇ ਦੀ ਵੀਡੀਓ ਵਾਇਰਲ ਹੋਣ ਉਪਰੰਤ ਪਰਚਾ ਦਰਜ ਕੀਤਾ ਹੈ। ਦੱਸ ਦਈਏ ਕਿ ਇਸ ਵਾਇਰਲ ਵੀਡੀਓ ਵਿਚ ਵੀ ਸਿੱਧੂ ਮੂਸੇਵਾਲਾ ਬਡਬਰ ਦੇ ਟ੍ਰੇਨਿੰਗ ਸੈਂਟਰ ਵਾਂਗ ਗੋਲੀਆਂ ਚਲਾਉਂਦੇ ਸਾਫ ਦਿਖਾਈ ਦਿੱਤਾ। ਜਿਸ ਵਿੱਚ ਸਾਮਣੇ ਮਿੱਟੀ ਦੇ ਢੇਰ ਤੇ ਰਾਖੇ ਗਏ ਨਿਸ਼ਾਨੇ ਨੂੰ ਵਿਨ੍ਹਣ ਦੀ ਕੋਸ਼ਿਸ਼ ਕਰਦਾ ਸਿੱਧੂ ਮੂਸੇਵਾਲਾ ਸਾਫ ਦਿਖਾਈ ਦੇਂਦਾ ਹੈ।
ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਮਾਮਲੇ ਵਿਚ ਵੀ ਪੁਲਿਸ ਨੇ ਨਾ ਤਾਂ ਅਸਲ ਐਕਟ ਲਾਇਆ ਤੇ ਨਾ ਹੀ ਫਾਇਰਿੰਗ ਕਰ ਕੇ ਦਹਿਸ਼ਤ ਪੈਦਾ ਕਰਨ ਤੇ ਦੂਜਿਆਂ ਦੀ ਜਾਨ ਖ਼ਤਰੇ ‘ਚ ਪਾਉਣ ਦੀ ਧਾਰਾ 336 ਹੀ ਲਗਾਈ ਹੈ ਜਿਸ ਬਾਰੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ ।
ਇਸ ਪੂਰੀ ਖ਼ਬਰ ਨੂੰ ਵੀਡੀਓ ਰੂਪ ‘ਚ ਦੇਖਣ ਲਈ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ live ਵੀਡੀਓ,….
