Htv Punjabi
Punjab

ਕਰਫਿਊ ਦੌਰਾਨ ਆਪਣੇ 8 ਸਾਲ ਦੇ ਛੋਟੇ ਬੱਚੇ ਤੇ ਅੱਖ ਟਿਕਾ ਲਈ ਅੱਕੀ ਮਾਂ ਨੇ, ਫਿਰ ਲਿਆ ਅਜਿਹਾ ਫੈਸਲਾ ਕਿ ਪਿੰਡ ‘ਚ ਚਾਰੇ ਪਾਸੇ ਹੋ ਗਈ ਪੁਲਿਸ ਹੀ ਪੁਲਿਸ  

ਪਟਿਆਲਾ : ਜ਼ਿਲ੍ਹਾ ਪੁਲੀਸ ਨੇ ਬੀਤੇ ਦਿਨੀ ਪਿੰਡ ਘੜਾਮ ਵਿਖੇ ਅੱਠ ਸਾਲ ਦੇ ਇੱਕ ਬੱਚੇ ਦੇ ਹੋਏ ਕਤਲ ਦੀ ਗੁੱਥੀ ਨੂੰ ਸੁਲਝਾ ਲੈਣ ਦਾ ਦਾਅਵਾ ਕੀਤਾ ਹੈ।  ਪੁਲਿਸ ਅਨੁਸਾਰ ਬੱਚੇ ਦਾ ਕਾਤਿਲ ਕੋਈ ਹੋਰ ਨਹੀਂ ਬਲਕਿ ਉਸ ਦੀ ਉਸਦੀ ਮਤਰੇਈ ਮਾਂ ਹੀ ਨਿਕਲੀ ਹੈ ਜਿਸ ਨੂੰ ਬੱਚੇ ਦਾ ਬਾਪ ਸ਼ਾਇਦ ਆਪਣੀ ਪਹਿਲੀ ਪਤਨੀ ਦੀ ਮੌਤ ਤੋਂ ਬਾਅਦ ਵਿਆਹ ਕੇ ਲਿਆਇਆ ਸੀ । ਪੁਲੀਸ ਦੀ ਕਹਾਣੀ ਅਨੁਸਾਰ ਪਟਿਆਲਾ ਦੇ ਪਿੰਡ ਘੜਾਮ ਵਿਖੇ ਵਿਨੋਦ ਅਤੇ ਉਸਦੀ ਪਤਨੀ ਕੁਲਵਿੰਦਰ ਕੌਰ ਦੋਨਾਂ ਨੇ ਦੂਜਾ ਵਿਆਹ ਕਰਵਾਇਆ ਸੀ।  ਜਿਸ ਤੋਂ ਬਾਅਦ ਕੁਲਵਿੰਦਰ ਕੌਰ ਇੱਕ ਬੱਚੇ ਦੀ ਚਾਹਤ ਰੱਖਦੀ ਸੀ, ਲੇਕਿਨ ਜਦੋਂ ਉਸ ਦੀ ਇਹ ਚਾਹਤ ਪੂਰੀ ਨਹੀਂ ਹੋਈ ਤਾਂ ਉਸ ਨੇ ਵਿਨੋਦ ਦੇ ਬੱਚਿਆਂ ਨੂੰ ਮਾਰਨ ਦੀ ਸਾਜ਼ਿਸ਼ ਘੜਨੀ ਸੁਰੂ ਕਰ ਦਿੱਤੀ।  ਦੋਸ਼ ਹੈ ਕਿ ਇਸ ਤਹਿਤ ਲੰਘੀ ਤਿੰਨ ਤਰੀਕ ਨੂੰ ਉਹ ਪਿੰਡ ਘੜਾਮ ਦੇ ਛੱਪੜ ਵਿੱਚ ਆਪਣੇ ਅੱਠ ਸਾਲਾ ਮਤਰੇਏ ਬੱਚੇ ਗੁਰਨੂਰ ਨੂੰ ਕੂੜਾ ਸੁੱਟਣ ਦੇ ਬਹਾਨੇ ਨਾਲ ਲੈ ਕੇ ਗਈ ਅਤੇ ਦੇਖਦੇ ਹੀ ਦੇਖਦੇ ਉਸਨੇ ਗੁਰਨੂਰ ਨੂੰ ਛੱਪੜ ਵਿੱਚ ਧੱਕਾ ਦੇ ਦਿੱਤਾ।  ਜਿਸ ਦੀ ਕਿ ਛੱਪੜ ‘ਚ ਡੁੱਬਣ ਨਾਲ ਮੌਤ ਹੋ ਗਈ। ਦੱਸ ਦਈਏ ਕਿ ਘਟਨਾ ਦੀ  ਸ਼ੁਰੂਆਤ ਵਿੱਚ ਪੁਲੀਸ ਨੇ ਧਾਰਾ ਇੱਕ ਸੌ ਚੁਹੱਤਰ ਦੀ ਕਾਰਵਾਈ ਕਰਕੇ ਇਸ ਨੂੰ ਇੱਕ ਹਾਦਸਾ ਮੰਨਿਆ ਸੀ ਲੇਕਿਨ ਪਿੰਡ ਵਾਲਿਆਂ ਵੱਲੋਂ ਮਾਮਲਾ ਸ਼ੱਕੀ ਕਰਾਰ ਦੇਣ ਮਗਰੋਂ ਪੁਲਿਸ ਨੇ ਜਾਂਚ ਵਿਚ ਪਾਇਆ ਕਿ ਕੁਲਵਿੰਦਰ ਹੀ ਆਪਣੇ ਬੱਚੇ ਦੀ ਕਾਤਿਲ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਕੁਲਵਿੰਦਰ ਦੇ ਪਹਿਲੇ ਵਿਆਹ ਤੋਂ ਉਸਦੇ ਆਪਣੇ ਦੋ ਬੱਚੇ ਸਨ ਤੇ ਦੋਸ਼ ਹੈ ਕਿ ਉਸਨੇ ਇਹ ਸਾਰੀ ਵਾਰਦਾਤ ਆਪਣੇ ਦੂਜੇ ਪਤੀ ਵਿਨੋਦ ਦੀ ਜਾਇਦਾਦ ਨੂੰ ਲੈ ਕੇ ਕੀਤੀ ਹੈ।

ਜਾਇਦਾਦ ਦੀ ਭੁੱਖ ਇਨਸਾਨੀਅਤ ਨੂੰ ਇਸ ਕਦਰ ਖ਼ਤਮ ਕਰਦੀ ਜਾ ਰਹੀ ਹੈ ਇਹ ਇਸ ਮਾਮਲੇ ਨੇ ਹੋਰ ਸਪਸ਼ ਕਰ ਦਿੱਤਾ ਹੈ ਜਿਸ ਵਿੱਚ ਇੱਕ ਮਾਂ ਦੇ ਹੱਥ ਆਪਣੇ ਮਤਰੇਏ ਬੱਚੇ  ਦੀ ਜਾਨ ਲੈਣ ਲੱਗਿਆਂ ਇੱਕ ਵਾਰ ਵੀ ਨਹੀਂ ਕੰਬੇ। ਪਰ ਕਹਿੰਦੇ ਨੇ ਕਨੂੰਨ ਦੇ ਹੱਥ ਬਹੁਤ ਲੰਬੇ ਨੇ ਤੇ ਦੇਖ ਲਓ ਉਨ੍ਹਾਂ ਲੰਬੇ ਹੱਥਾਂ ਨੇ ਇਸ ਮਾਮਲੇ ਨੂੰ ਕਿੰਝ ਸੁਲਝਾਉਣ ਦਾ ਦਾਅਵਾ ਕੀਤਾ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਪੁਲਿਸ ਦੀ ਇਹ ਕਹਾਣੀ ਅਦਾਲਤ ‘ਚ ਕਿੰਨੀ ਦੇਰ ਤੱਕ ਟਿੱਕ ਪਾਏਗੀ ਤੇ ਕੀ ਪੁਲਿਸ ਮੁਲਜ਼ਮਾਂ ਦੇ ਖਿਲਾਫ ਦੋਸ਼ ਸਾਬਤ ਕਰਕੇ ਉਨ੍ਹਾਂ ਨੂੰ ਸਲਾਖਾਂ ਪਿੱਛੇ ਪਹੁੰਚ ਪਾਏਗੀ ਜਾਂ ਜਿੱਤ ਵਿਰੋਧੀ ਧਿਰ ਦੇ ਵਕੀਲਾਂ ਦੀ ਹੋਵੇਗੀ ।

Related posts

ਰੋਟੀ ਖਾਣ ਲੱਗੇ ਕਦੇ ਵੀ ਭੁੱਲਕੇ ਨਾ ਕਰੋ ਆਹ 3 ਗਲਤੀਆਂ; ਦੇਖੋ ਵੀਡੀਓ

htvteam

ਮਰਹੂਮ ਸਿੱਧੂ ਮੂਸੇਵਾਲੇ ਦਾ ਅੱਜ ਵੱਡਾ ਸੁਪਨਾ ਹੋਇਆ ਪੂਰਾ ?

htvteam

ਲਓ ਜੀ ਹੁਣ ਮੌਸਮ ਨੇ ਤੋੜੇ ਵੱਡੇ ਰਿਕਾਰਡ, ਮੌਸਮ ਵਿਭਾਗ ਦਾ ਦਾਅਵਾ

htvteam

Leave a Comment