ਪਟਿਆਲਾ : ਕਰਫਿਊ ਤੇ ਤਾਲਾਬੰਦੀ ਦੀ ਮਾਰ ਝੱਲ ਰਹੇ ਪੰਜਾਬ ਦੇ ਗਰੀਬ ਲੋਕਾਂ ਨੂੰ ਸੂਬਾ ਸਰਕਾਰ ਨੇ ਵੱਡੀ ਰਾਹਤ ਦੇਂਦਿਆਂ ਉਨ੍ਹਾਂ ਦੇ ਘਰਾਂ ਦੇ ਬਿਜਲੀ ਦੇ ਬਿਲ ਮਾਫ ਕਰ ਦਿੱਤੇ ਨੇ। ਇਸ ਤੋਂ ਇਲਾਵਾ ਪੰਜਾਬ ਸਰਕਾਰ ਦੇ ਹੁਕਮਾਂ ਮਗਰੋਂ ਸੂਬਾ ਬਿਜਲੀ ਨਿਗਮ ਦੇ ਚੇਅਰਮੈਨ ਇੰਜ.ਬਲਦੇਵ ਸਿੰਘ ਸਰਾਂ ਨੇ ਪੂਰੇ ਪੰਜਾਬ ਵਿੱਚ ਬਿਜਲੀ ਨਿਗਮ ਦੇ ਦਫਤਰ ਕੁੱਝ ਨਿਯਮਾਂ ਦੀ ਪਾਲਣਾ ਕਰਦੇ ਹੋਏ ਖੋਲਣ ਦੇ ਹੁਕਮ ਵੀ ਦੇ ਦਿੱਤੇ ਹਨ। ਹੁਣ ਬਿਜਲੀ ਦੇ ਬਿੱਲ ਭਰਨ ਦੀ ਇੱਛਾ ਰੱਖਣ ਵਾਲੇ ਲੋਕ ਵੱਖ ਵੱਖ ਕੈਂਸ ਕਾਉਂਟਰਾਂ ‘ਤੇ ਜਾਕੇ ਆਪਣੇ ਬਿਲ ਭਰ ਸਕਣਗੇ।
ਇਸ ਮੌਕੇ ਬਲਦੇਵ ਸਿੰਘ ਸਰਾਂ ਨੇ ਪੰਜਾਬ ਦੇ ਲੋਕਾਂ ਨੂੰ ਰਾਹਤ ਦੀ ਖਬਰ ਇਹ ਦਿਤੀ ਕੇ ਕਰਫਿਊ ਦੌਰਾਨ ਬਿਲ ਭਰਨ ਵਿਚ ਲੇਟ ਹੋਣ ਵਾਲੇ ਲੋਕਾਂ ਦੇ ਵਿਭਾਗ ਬਿਜਲੀ ਦੇ ਕਨੈਕਸ਼ਨ ਨਹੀਂ ਕਟੇਗਾ। ਇਸਦੇ ਨਾਲ ਹੀ ਇੰਜ. ਸਰਾਂ ਨੇ ਲੋਕਾਂ ਨੂੰ ਬੇਨਤੀ ਕੀਤੀ ਹੈ ਉਹ ਬਿਲ ਸਮੇ ਸਿਰ ਭਰਾਵਉਂਦੇ ਰਹਿਣ ਤਾਕਿ ਬਿਜਲੀ ਦੇ ਬਿਲ ਦੇ ਪੈਸੇ ਇਕੱਠੇ ਨਾ ਹੋ ਜਾਣ ਕਿਉਂਕਿ ਇਕੱਠੇ ਪੈਸੇ ਭਰਨੇ ਸਾਰੀਆਂ ਲਈ ਔਖੇ ਹੋਣਗੇ। ਉਨਾਂ ਕਿਹਾ ਕਿ ਸਾਰੇ ਦਫਤਰ ਲੋਕਾਂ ਦੇ ਹਿਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਹੀ ਖੋਲ੍ਹੇ ਗਏ ਹਨ
ਇਸਦੇ ਨਾਲ ਹੀ ਚੈਅਰਮੈਨ ਸਰਾਂ ਨੇ ਕਿਹਾ ਕਿ ਅਗੇ ਝੋਨੇ ਦੇ ਸੀਜਨ ਵਿੱਚ ਕਿਸਾਨਾਂ ਨੂੰ ਕਿਸੇ ਪ੍ਰਕਾਰ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਿਜਲੀ ਬੋਰਡ ਨੂੰ ਜੋ ਲੋੜੀਂਦਾ ਸਮਾਨ ਫੈਕਟਰੀਆਂ ਤੋਂ ਚਾਹੀਦਾ ਸੀ, ਊਨਾ ਫੈਕਟਰੀਆਂ ਨੂੰ ਸਮਾਨ ਦੇ ਆਡਰ ਦੇ ਸਿੱਟੇ ਗਏ ਨੇ।
