Htv Punjabi
Punjab

6 ਜਨਾਨੀਆਂ ਸੁੰਨੀ ਥਾਂ ‘ਤੇ ਹੋ ਗਈਆਂ ਇਕੱਠੀਆਂ, ਫੇਰ ਕਰਨ ਲੱਗੀਆਂ ਅਜਿਹਾ ਕੰਮ ਕਿ ਫੜੇ ਜਾਣ ਤੇ ਪਤੀਆਂ ਨੂੰ ਵੀ ਆ ਗਈ ਸ਼ਰਮ, ਦੇਖਣ ਵਾਲੇ ਕਹਿੰਦੇ ਲਾਹਨਤ ਐ !  

ਜਲੰਧਰ (ਦਵਿੰਦਰ ਕੁਮਾਰ) : ਇਸ ਵੇਲੇ ਦੀ ਵੱਡੀ ਖ਼ਬਰ ਜਲੰਧਰ ਦੇ ਨਿਊ ਰਸੀਲਾ ਨਗਰ ਤੋਂ ਆ ਰਹੀ ਐ, ਜਿੱਥੇ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ਤੇ ਕਾਰਵਾਈ ਕਰਦਿਆਂ 6 ਔਰਤਾਂ ਨੂੰ ਜੂਆ ਖੇਡਦੇ ਰੰਗੇ ਹੱਥੀ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਛਾਪਾਮਾਰੀ ਦੌਰਾਨ ਮੌਕੇ ਤੇ ਗਈ ਪੁਲਿਸ ਪਾਰਟੀ ਦਾ ਇਹ ਵੀ ਦਾਅਵਾ ਹੈ ਕਿ ਰੇਡ ਦੌਰਾਨ ਇਨ੍ਹਾਂ ਔਰਤਾਂ ਕੋਲੋਂ 13 ਹਾਜ਼ਰ ਰੁਪਏ ਦੀ ਨਗਦੀ ਵੀ ਬਰਾਮਦ ਕੀਤੀ ਗਈ ਹੈ। ਦੱਸ ਦਈਏ ਕਿ ਪੁਲਿਸ ਦੀ ਇਹ ਕਾਰਵਾਈ ਇਸ ਲਈ ਵੀ ਜ਼ਿਆਦਾ ਚਰਚਾ ਦਾ ਵਿਸ਼ਾ ਬਣ ਗਈ ਹੈ ਕਿਉਂਕਿ ਹੁਣ ਤੱਕ ਜੁਆ ਖੇਢਣ ਦੇ ਜ਼ੁਰਮ ‘ਚ ਸਿਰਫ ਮਰਦਾਂ ਨੂੰ ਹੀ ਗ੍ਰਿਫਤਾਰ ਕੀਤਾ ਜਾਂਦਾ ਆਇਆ ਹੈ। ਪਰ ਇਨ੍ਹਾਂ ਔਰਤਾਂ ਦੇ ਗ੍ਰਿਫਤਾਰ ਹੋਣ ਦੀ ਖ਼ਬਰ ਨੇ ਸਮਾਜ ਚਿੰਤਕਾਂ ਦੇ ਮੱਥੇ ਤੇ ਇੱਕ ਵੱਖਰੀ ਕਿਸਮ ਦੀਆਂ ਲਕੀਰਾਂ ਖਿੱਚ ਦਿੱਤੀਆਂ ਨੇ।

ਕੁੱਲ ਮਿਲਕੇ ਜੇਕਰ ਜਲੰਧਰ ਪੁਲਿਸ ਦੀ ਇਸ ਕਾਰਵਾਈ ਵਿੱਚ, ਕਿਤੇ ਰੱਤੀ ਭਰ ਵੀ ਸਚਾਈ ਹੈ, ਤਾਂ ਕਿਤੇ ਨਾ ਕਿਤੇ ਇੱਥੇ ਪੰਜਾਬੀ ਦੀ,’ ਵਿਹਲਾ ਮਨ ਸ਼ੈਤਾਨ ਦਾ ਘਰ’ ਵਾਲੀ ਕਹਾਵਤ ਸੱਚ ਹੁੰਦੀ ਦਿਖਾਈ ਦੇ ਰਹੀ ਐ, ਕਿਉਂਕਿ ਕਰਫ਼ਿਊ ਤੇ ਤਾਲਾਬੰਦੀ ਕਾਰਨ ਲੋਕ ਆਪੋ ਆਪਣੇ ਰੋਜ਼ਗਾਰ ਬੰਦ ਕਰਕੇ ਵਿਹਲੇ ਘਰਾਂ ‘ਚ ਬੰਦ ਹੋਣ ਨੂੰ ਮਜਬੂਰ ਹੋ ਗਏ ਨੇ। ਪਰ ਵੇਖਣਾ ਇਹ ਹੋਵੇਗਾ ਕਿ ਪੁਲਿਸ ਵੱਲੋਂ ਫੜੀਆਂ ਗਈਆਂ ਇਨ੍ਹਾਂ ਕਥਿਤ ਜੁਆਰਨਾ ਵਿਚੋਂ ਕਿੰਨੀਆਂ ਘਰੇਲੂ ਔਰਤਾਂ ਨੇ ਤੇ ਕਿੰਨੀਆਂ ਕੰਮਕਾਜ਼ੀ।

ਇਸ ਖ਼ਬਰ ਨੂੰ ਪੂਰੇ ਵਿਸ਼ਥਾਰ ‘ਚ ਦੇਖਣ ਲਈ ਤੁਸੀਂ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ ਪੂਰੀ ਖ਼ਬਰ, ਵੀਡੀਓ ਰੂਪ ‘ਚ,…

Related posts

ਪੁੱਠੇ ਕੰਮਾਂ ਦੇ ਚਸਕੇ ਨੇ ਪੱਟੀ ਸੀ ਕਾਲੀ ਥਾਰ ਵਾਲੀ ਕਾਂਸਟੇਬਲ, ਵੱਡੀ ਖ਼ਬਰ ?

htvteam

ਕਿਸਾਨਾਂ ਦਾ ਅੰਦੋਲਨ ਹੋਵੇਗਾ ਸਮਾਪਤ ! ਕੇਂਦਰ ਮੰਗਾਂ ਮੰਨਣ ਲਈ ਤਿਆਰ

htvteam

ਮੋਟੇ ਹੋਣ ਲਈ ਘਰੇ ਬਣਾ ਲਓ ਕਸ਼ਮੀਰੀ ਬਦਾਮਾਂ ਵਾਲਾ ਆਹ ਨੁਸਕਾ

htvteam

Leave a Comment