Htv Punjabi
Punjab Video

ਕਿਸਾਨਾਂ ਦਾ ਅੰਦੋਲਨ ਹੋਵੇਗਾ ਸਮਾਪਤ ! ਕੇਂਦਰ ਮੰਗਾਂ ਮੰਨਣ ਲਈ ਤਿਆਰ

ਹਰਿਆਣਾ ਦੀਆਂ ਸਰਹੱਦਾਂ ‘ਤੇ ਬੈਠੇ ਕਿਸਾਨਾਂ ਨੂੰ ਅੱਜ 9 ਦਿਨ ਹੋ ਗਏ ਹਨ। ਕੇਂਦਰ ਸਰਕਾਰ ਨਾਲ ਚਾਰ ਗੇੜ ‘ਚ ਮੀਟਿੰਗ ਹੋਈ ਜੋ ਬੇਸਿੱਟਾ ਰਹੀ। ਇਸ ਤੋਂ ਬਾਅਦ ਕਿਸਾਨਾਂ ਨੇ ਦਿੱਲੀ ਜਾਣ ਦਾ ਫੈਸਲਾ ਲਿਆ ਸੀ। ਜਿਵੇਂ ਹੀ ਕਿਸਾਨਾਂ ਨੇ ਦਿੱਲੀ ਜਾਣ ਲਈ ਕੂਚ ਕੀਤਾ ਤਾਂ ਕੇਂਦਰ ਸਰਕਾਰ ਦਾ ਬੈਠਕ ਕਰਨ ਦੇ ਲਈ ਸੱਦਾ ਆ ਗਿਆਕੇਂਦਰੀ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ।

ਇਸ ਸੰਬੰਧੀ ਅਰਜੁਨ ਮੁੰਡਾ ਨੇ ਐਕਸ ‘ਤੇ ਟਵੀਟ ਕਰਦਿਆਂ ਕਿਹਾ ਕਿ, “ਚੌਥੇ ਗੇੜ ਤੋਂ ਬਾਅਦ, ਸਰਕਾਰ ਪੰਜਵੇਂ ਗੇੜ ਵਿੱਚ ਐਮਐਸਪੀ ਦੀ ਮੰਗ, ਫਸਲੀ ਵਿਭਿੰਨਤਾ, ਪਰਾਲੀ ਦਾ ਮੁੱਦਾ, ਐਫਆਈਆਰ ਵਰਗੇ ਸਾਰੇ ਮੁੱਦਿਆਂ ‘ਤੇ ਚਰਚਾ ਕਰਨ ਲਈ ਤਿਆਰ ਹੈ।

ਦੱਸ ਦਈਏ ਕਿ Mਪੰਜਾਬ ਦੇ ਕਿਸਾਨਾਂ ਦਾ ਮਾਰਚ ਸ਼ੰਭੂ ਬਾਰਡਰ ਤੋਂ ਦਿੱਲੀ ਤੱਕ ਸ਼ੁਰੂ ਹੋ ਗਿਆ ਹੈ। ਉਹ 1200 ਟਰੈਕਟਰ-ਟਰਾਲੀਆਂ ਲੈ ਕੇ ਰਾਜਧਾਨੀ ਵੱਲ ਜਾ ਰਹੇ ਹਨ। ਦੂਜੇ ਪਾਸੇ ਕਿਸਾਨ ਵੀ ਖਨੌਰੀ ਸਰਹੱਦ ਤੋਂ ਹਰਿਆਣਾ ‘ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਹਨ। ਇੱਥੇ ਵੀ 800 ਟਰੈਕਟਰ ਉਨ੍ਹਾਂ ਦੇ ਨਾਲ ਹਨ। ਇਸੇ ਵਿਚਾਲੇ ਸਰਕਾਰ ਨੇ ਉਨ੍ਹਾਂ ਨੂੰ ਪੰਜਵੇਂ ਗੇੜ ਦੀ ਮੀਟਿੰਗ ਲਈ ਸੱਦਾ ਦਿੱਤਾ ਹੈ। ਸਰਕਾਰ ਚਾਹੁੰਦੀ ਹੈ ਕਿ ਇਸ ਮੁੱਦੇ ਦਾ ਹੱਲ ਗੱਲਬਾਤ ਰਾਹੀਂ ਹੀ ਕੀਤਾ ਜਾਵੇ।

ਕੇਂਦਰੀ ਮੰਤਰੀ ਅਰਜੁਨ ਮੁੰਡਾ ਨੇ ਕਿਹਾ ਕਿ ‘ਚੌਥੇ ਗੇੜ ਦੀ ਗੱਲਬਾਤ ਤੋਂ ਬਾਅਦ ਕਿਸਾਨ ਜਥੇਬੰਦੀਆਂ ਵੱਲੋਂ ਮਿਲੇ ਹੁੰਗਾਰੇ ਨੂੰ ਦੇਖਦੇ ਹੋਏ ਅਸੀਂ ਪੰਜਵੇਂ ਦੌਰ ਦੀ ਮੀਟਿੰਗ ਦੀ ਯੋਜਨਾ ਬਣਾ ਰਹੇ ਹਾਂ ਅਤੇ ਘੱਟੋ-ਘੱਟ ਸਮਰਥਨ ਮੁੱਲ ਦੀ ਮੰਗ, ਫਸਲੀ ਵਿਭਿੰਨਤਾ, ਪਰਾਲੀ ਦੇ ਮੁੱਦੇ’ ਵਰਗੇ ਮੁੱਦਿਆਂ ‘ਤੇ ਗੱਲਬਾਤ ਲਈ ਤਿਆਰ ਹਾਂ। ਮੇਰੀ ਅਪੀਲ ਹੈ ਕਿ ਉਹ ਸ਼ਾਂਤੀ ਬਣਾਈ ਰੱਖਣ ਅਤੇ ਸਾਡੀ ਕੋਸ਼ਿਸ਼ ਗੱਲਬਾਤ ਰਾਹੀਂ ਹੱਲ ਕੱਢਣ ਦੀ ਹੈ।ਕਿਸਾਨਾਂ ਨਾਲ ਗੱਲਬਾਤ ਦੇ 5ਵੇਂ ਗੇੜ ‘ਤੇ ਕੇਂਦਰੀ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਨੇ ਕਿਹਾ ਕਿ ਸਾਨੂੰ 5ਵੇਂ ਗੇੜ ਦੀ ਬੈਠਕ ਲਈ ਸਾਨੂੰ ਅੱਗੇ ਵਧਣਾ ਚਾਹੀਦਾ ਹੈ। ਇਸ ਮੁੱਦੇ ਦਾ ਸੰਵੇਦਨਸ਼ੀਲ ਹੋ ਕੇ ਆਪਣਾ ਪੱਖ ਰਖੇ। ਸਰਕਾਰ ਵੀ ਚਾਹੁੰਦੀ ਹੈ ਕਿ ਇਸ ਦਾ ਹੱਲ ਤਤਕਾਲੀ ਤੇ ਦੂਰਦੇਸ਼ੀ ਨਜ਼ਰੀਏ ਨਾਲ ਗੱਲਬਾਤ ਰਾਹੀਂ ਅੱਗੇ ਵਧਾਏ। ਹਾਲਾਂਕਿ ਉਨ੍ਹਾਂ ਕਿਹਾ ਕਿ ਅਜੇ ਤੱਕ (ਕਿਸਾਨਾਂ ਦੇ ਪੱਖ ਤੋਂ) 5ਵੇਂ ਗੇੜ ਦੀ ਮੀਟਿੰਗ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਆਈ ਹੈ।

ਜ਼ਿਕਰਯੋਗ ਹੈ ਕਿ ਰਵਾਨਾ ਹੋਣ ਤੋਂ ਪਹਿਲਾਂ ਸ਼ੰਭੂ ਸਰਹੱਦ ‘ਤੇ ਅਰਦਾਸ ਕੀਤੀ ਗਈ। ਇਸ ਤੋਂ ਬਾਅਦ ਜਦੋਂ ਕੁਝ ਕਿਸਾਨਾਂ ਨੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਹਰਿਆਣਾ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ, ਜਿਸ ਤੋਂ ਬਾਅਦ ਸ਼ੰਭੂ ਸਰਹੱਦ ‘ਤੇ ਮਾਹੌਲ ਤਣਾਅਪੂਰਨ ਹੈ। ਕਿਸਾਨਾਂ ਨੇ ਆਪਣੇ ਆਪ ਨੂੰ ਅੱਥਰੂ ਗੈਸ ਤੋਂ ਬਚਾਉਣ ਲਈ ਵਿਸ਼ੇਸ਼ ਮਾਸਕ ਅਤੇ ਈਅਰ ਬਡ ਪਹਿਨੇ। ਸ਼ੰਭੂ ਅਤੇ ਖਨੌਰੀ ਸਰਹੱਦ ‘ਤੇ ਪੁਲਿਸ ਚੌਕਸ ਹੈ। ਇੱਥੇ ਵੱਡੀ ਗਿਣਤੀ ਵਿੱਚ ਸੁਰੱਖਿਆ ਬਲ ਤਾਇਨਾਤ ਹਨ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੇਖੋ ਪਤੰਦਰਾਂ ਨੇ ਲੁੱਟੇ ਕੈਸ਼ ਨੂੰ ਕਿੱਥੇ ਲਕੋਇਆ ਸੀ

htvteam

ਕੁੰਡੀ ਲਗਾ ਮੈਡਮ ਕਮਰੇ ਅੰਦਰ ਕਰ ਗਈ ਵੱਡਾ ਕਾਂਡ; ਸੀਨ ਵੇਖ ਘਰਵਾਲੇ ਦੇ ਉੱਡੇ ਹੋਸ਼

htvteam

ਧੀਆਂ ਦੇ ਮਾਮਲੇ ‘ਚ ਖੁਲਾਸੇ

htvteam

Leave a Comment