ਲੁਧਿਆਣਾ : ਲੰਘੀ ਕੱਲ੍ਹ ਲੁਧਿਆਣਾ ਪੁਲਿਸ ਤੇ ਪਰਵਾਸੀ ਮਜ਼ਦੂਰਾਂ ਲਈ ਬੜਾ ਪ੍ਰੀਖਿਆ ਵਾਲਾ ਰਿਹਾ। ਇਸ ਦੌਰਾਨ ਜਿੱਥੇ ਪਰਵਾਸੀ ਮਜ਼ਦੂਰ ਰਾਸ਼ਨ ਨਾਂ ਹੋਣ ਤੇ ਵਾਪਸ ਆਪੋ ਆਪਣੇ ਸੂਬਿਆਂ ਨੂੰ ਪਰਤਣ ਲਈ ਕੋਈ ਸਾਧਾਂ ਨਾ ਮਿਲਣ ਕਾਰਨ ਪਰੇਸ਼ਾਨ ਸਨ ਤੇ ਉਨ੍ਹਾਂ ਨੇ ਬਸਤੀ ਜੋਧੇਵਾਲ ਕੋਲ ਪੈਂਦੇ ਕਾਕੋਵਾਲ ਰੋਡ ਤੇ ਸਥਿਤ ਦਿੱਲੀ ਅੰਮ੍ਰਿਤਸਰ ਹਾਈਵੇ ਬਿਲਕੁਲ ਜਾਮ ਕਰ ਦਿੱਤਾ। ਉਥੇ ਦੂਜੇ ਪਾਸੇ ਪੁਲਿਸ ਵਾਲੇ ਪਹਿਲਾਂ ਤਾਂ ਉਨ੍ਹਾਂ ਨੂੰ ਸਮਝਾਉਂਦੇ ਰਹੇ ਕਿ ਰਸਤਾ ਖੋਲ੍ਹ ਦਿਓ ਪਰ ਫੇਰ ਜਦੋਂ ਦੇਖਿਆ ਕਿ ਗੱਲ ਨਹੀਂ ਬਣ ਰਹੀ ਤਾਂ ਉਨ੍ਹਾਂ ਨੇ ਹੱਥਾਂ ਚ ਫੜੇ ਡੰਡੇ ਸਿਧੇ ਜਿਹੇ ਕਰ ਲਾਏ ਤੇ ਇੱਕ ਇਸ਼ਾਰਾ ਮਿਲਦਿਆਂ ਹੀ ਡੰਡੇ ਮਾਰ ਮਾਰ ਕੇ ਸਾਰਿਆਂ ਨੂੰ ਉਥੋਂ ਭਜਾ ਦਿੱਤਾ। .ਦੱਸ ਦਈਏ ਕਿ ਇਹ ਕੋਈ ਪਹਿਲਾ ਮੌਕੇ ਨਹੀਂ ਹੈ ਜਦੋਂ ਪਰਵਾਸੀ ਮਜ਼ਦੂਰੰ ਨੇ ਸੜਕ ਜੈਮ ਕੀਤੀ ਹੋਵੇ। ਜੂਝ ਦਿਨ ਪਹਿਲਾਂ ਵੀ ਇਨ੍ਹਾਂ ਲੋਕਾਂ ਨੇ ਲੁਧਿਆਣਾ ਦੇ ਢੰਡਾਰੀ ਕਲਾਂ ਇਲਾਕੇ ਕੋਲ ਵੀ ਸੜਕ ਤੇ ਜੈਮ ਲੈ ਦਿੱਤਾ ਸੀ। ਜਿਥੇ ਉਨ੍ਹਾਂ ਵਲੋਂ ਕੀਤੇ ਪਥਰਾਅ ਕਰਨ ਇੱਕ ਬੱਸ ਨੂੰ ਵੀ ਨੁਕਸਾਨ ਪੁੱਜਾ ਸੀ। ਪਰਵਾਸੀ ਮਜ਼ਦੂਰਾਂ ਚ ਲਗਾਤਾਰ ਵਧਦਾ ਗੁੱਸਾ ਸਰਕਾਰ ਤੇ ਪ੍ਰਸ਼ਾਸ਼ਨ ਲਈ ਖ਼ਤਰੇ ਦੀ ਘੰਟੀ ਮੰਨਿਆ ਜਾ ਰਿਹਾ ਹੈ।
ਤਾਜ਼ੀ ਹੋਈ ਇਸ ਝੜੱਪ ਦੌਰਾਨ ਮਜ਼ਦੂਰਾਂ ਦਾ ਇਹ ਕਹਿਣਾ ਸੀ ਕਿ ਉਹ ਆਪਣੇ ਘਰਾਂ ਨੂੰ ਵਾਪਸ ਜਾਣਾ ਚਾਹੁੰਦੇ ਹਨ ਜਿਸ ਲਈ ਉਨ੍ਹਾਂ ਨੂੰ ਨਾ ਤਾਂ ਕੋਈ ਸਾਧਾਂ ਮਿਲ ਰਿਹਾ ਹੈ ਤੇ ਨਾ ਹੀ ਔਨਲਾਈਨ ਕਾਰਵਾਈ ਗਈ ਰਜਿਸਟਰੇਸ਼ਨ ਦਾ ਕੋਈ ਲਾਭ ਹੋਇਆ ਹੈ। ਇਸ ਤੋਂ ਇਲਾਵਾ ਤਾਲਾਬੰਦੀ ਦੌਰਾਨ ਉਨ੍ਹਾਂ ਨੂੰ ਮਜ਼ਦੂਰੀ ਮਿਲ ਨਹੀਂ ਰਹੀ ਤੇ ਘਰਾਂ ਚ ਰਾਸ਼ਨ ਹੈ ਨਹੀਂ। ਅਜਿਹੇ ਚ ਉਹ ਕਿਥੇ ਜਾਣ ? ਉਨ੍ਹਾਂ ਦਾ ਕਹਿਣਾ ਸੀ ਕਿ ਜੋ ਕੁਝ ਪਹਿਲਾਂ ਕਮਾਇਆ ਜੋੜਿਆ ਸੀ ਉਹ ਪਿਛਲੇ 50 ਦਿਨਾਂ ਦੇ ਤਾਲਾਬੰਦੀ ਦੇ ਕਾਰਜਕਾਲ ਦੌਰਾਨ ਖਾ ਪੀ ਕੇ ਮੁੱਕ ਗਿਆ ਤੇ ਹੁਣ ਉਨ੍ਹਾਂ ਦੇ ਭੁੱਖੇ ਮਰਨ ਦੀ ਨੌਬਤ ਆ ਗਈ ਹੈ।