ਲਹਿਰਾਗਾਗਾ (ਮਨਿੰਦਰ ਸਿੰਘ) : ਮਾਰਕੀਟ ਕਮੇਟੀ ਲਹਿਰਾਗਾਗਾ ਅਧੀਨ ਪੈਂਦੇ ਖਰੀਦ ਕੇਂਦਰ ਕਾਲ ਬੰਜਾਰਾ ਵਿਖੇ ਇੱਕ 24-25 ਸਾਲਾਂ ਦੇ ਨੌਜਵਾਨ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਮ੍ਰਿਤਕ ਦੀ ਪਹਿਚਾਣ ਲਵਪ੍ਰੀਤ ਸਿੰਘ ਉਰਫ ਕਾਲੂ ਵਾਸੀ ਪਿੰਡ ਖੰਡੇਬਾਦ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਲਹਿਰਾ ਦੇ ਐਸਐਚਓ ਸੁਰਿੰਦਰ ਸਿੰਘ ਭੱਲਾ ਨੇ ਫੁਰੰ ਮੌਕੇ ਤੇ ਪਹੁੰਚ ਕੇ ਲਾਸ਼ ਆਪਣੇ ਕਬਜ਼ੇ ਵਿਚ ਲੈਕੇ ਕਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ।
ਇਸ ਮੌਕੇ ਮ੍ਰਿਤਕ ਲਵਪ੍ਰੀਤ ਸਿੰਘ ਕਾਲੂ ਉਰਫ ਦੇ ਜੀਜਾ ਬਿੰਦਰ ਸਿੰਘ ਨੇ ਦੱਸਿਆ ਕਿ ਕਾਲੂ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਤੇ ਹਾਲੇ 3 ਮਹੀਨੇ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ। ਬਿੰਦਰ ਸਿੰਘ ਮੁਤਾਬਕ ਲਵਪ੍ਰੀਤ ਸਿੰਘ ਉਰਫ ਕਾਲੂ ਬੀਤੀ ਰਾਤ ਸਾਡੇ ਕੁ ਨੌਂ ਵਜੇ ਘਰੋਂ ਨਿਕਲਿਆ ਸੀ ਤੇ ਜਦੋਂ ਕਾਫੀ ਤੇਰਾ ਤੱਕ ਵੀ ਵਾਪਸ ਨਾ ਪਰਤਿਆ ਤਾਂ ਉਨ੍ਹਾਂ ਨੇ ਉਸਦੀ ਭਾਲ ਸ਼ੁਰੂ ਕਰ ਦਿੱਤੀ। ਪਰ ਲਵਪ੍ਰੀਤ ਘਰਦਿਆਂ ਨੂੰ ਮਿਲਿਆ ਵੀ ਤਾਂ, ਇੱਕਲਾਸ਼ ਦੇ ਰੂਪ ‘ਚ।
ਇੱਧਰ ਦੂਜੇ ਪਾਸੇ ਥਾਣਾ ਲਹਿਰਾ ਦੇ ਐਸਐਚਓ ਸੁਰਿੰਦਰ ਸਿੰਘ ਭਲਾ ਨੇ ਦੱਸਿਆ ਕਿ ਲਵਪ੍ਰੀਤ ਸਿੰਘ ਕਾਲੂ ਦਾ ਕੁਝ ਅਣਪਛਾਤੇ ਲੋਕਾਂ ਨੇ ਕਤਲ ਕੀਤਾ ਹੈ। ਪੁਲਿਸ ਅਧਿਕਾਰੀ ਅਨੁਸਾਰ ਲਵਪ੍ਰੀਤ ਸਿੰਘ ਦਾ ਕਤਲ ਤੇਜ਼ ਧਾਰ ਹਥਿਆਰਾਂ ਨਾਲ ਕੀਤਾ ਗਿਆ ਹੈ,ਕਿਉਂਕਿ ਉਸ ਦੀ ਗਰਦਨ ਤੇ ਮੂੰਹ ‘ਤੇ ਤੇਜ਼ਧਾਰ ਹਥਿਆਰਾਂ ਦੀ ਸੱਟ ਦੇ ਨਿਸ਼ਾਨ ਹਨ। ਇਹ ਕਤਲ ਕਿਸ ਨੇ ਕੀਤਾ ਹੈ ਕਿਸ ਵਜ੍ਹਾ ਨਾਲ ਕੀਤਾ ਹੈ ਅਧਿਕਾਰੀ ਅਨੁਸਾਰ ਇਹ ਜਾਂਚ ਦਾ ਵਿਚ ਹੈ।
ਲਵਪ੍ਰੀਤ ਸਿੰਘ ਦਾ ਕਾਤਲ ਭਾਂਵੇ ਕੋਈ ਵੀ ਹੋਵੇ, ਉਸ ਦੇ ਕਤਲ ਦੀ ਵਜ੍ਹਾ ਭਾਂਵੇ ਕੋਈ ਵੀ ਹੋਵੇ, ਪਰ ਸੱਚਾਈ ਇਹ ਹੈ ਕਿ ਇੱਕ ਨਾ ਇੱਕ ਦਿਨ ਉਹ ਲੋਕ ਫੜੇ ਵੀ ਜਾਣਗੇ ਤੇ ਉਨ੍ਹਾਂ ਨੂੰ ਕਾਨੂੰਨ ਅਨੁਸਾਰ ਸਜ਼ਾਵਾਂ ਵੀ ਮਿਲਣਗੀਆਂ, ਜੇ ਕੁਝ ਨਹੀਂ ਹੋਵੇਗਾ ਤਾਂ ਉਨ੍ਹਾਂ ਭੈਣਾਂ ਦਾ ਭਰਾ ਅਤੇ ਉਸ ਪਤਨੀ ਦਾ ਪਤੀ, ਮੁੜ ਜ਼ਿੰਦਾ। ਜਿਨ੍ਹਾਂ ਲਈ ਹੁਣ ਸਾਰੀ ਉਮਰ ਦੇ ਰੋਣੇ ਤੋਂ ਇਲਾਵਾ ਹੋਰ ਕੁਝ ਪੱਲੇ ਨਹੀਂ ਰਹਿ ਗਿਆ। ਸਮਝ ਨਹੀਂ ਆਉਂਦੀ ਕਿ ਕੋਰੋਨਾ ਵਰਗੀ ਬਿਮਾਰੀ ਨੇ ਜਿਥੇ ਚੰਗੇ ਚੰਗਿਆ ਨੂੰ ਉਨ੍ਹਾਂ ਦੀ ਔਕਾਤ ਦਿਖਾ ਕੇ ਘਰਾਂ ‘ਚ ਬੰਦ ਹੋਣ ਲਈ ਮਜਬੂਰ ਕਰ ਦਿੱਤਾ ਹੈ, ਉਥੇ ਅਜਿਹੇ ਵਿੱਚ ਵੀ ਲੋਕਾਂ ਕੋਲ ਆਪਸੀ ਪਿਆਰ ਵਧਾਉਣ ਦੀ ਥਾਂ ਦੁਸ਼ਮਣੀਆਂ ਕੱਢਣ ਦਾ ਸਮਾਂ ਤੇ ਸੋਚ ਕਿਥੋਂ ਆ ਜਾਂਦੀ ਐ ?
ਇਸ ਖ਼ਬਰ ਨੂੰ ਪੂਰੇ ਵਿਸ਼ਥਾਰ ‘ਚ ਦੇਖਣ ਲਈ ਤੁਸੀਂ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ ਪੂਰੀ ਖ਼ਬਰ, ਵੀਡੀਓ ਰੂਪ ‘ਚ,…
