Htv Punjabi
Punjab Video

ਇਸ ਪੰਜਾਬੀ ਦੀ ਕੰਪਨੀ ਨੇ ਗੂਗਲ ਤੇ ਫੇਸਬੁੱਕ ਨੂੰ ਵੀ ਪਾਈ ਮਾਤ, ਮੰਦੀ ਦੇ ਦੌਰ ‘ਚ ਕੀਤਾ ਅਜਿਹਾ ਕਮਾਲ ਕਿ, ਪੂਰੀ ਦੁਨੀਆ ਹੈਰਾਨ, ਸਿੱਖੋ ਕੁਝ ਤਨਖਾਹਾਂ ਕੱਟਣ ਵਾਲਿਓ   

ਬਰਨਾਲਾ (ਰਾਜੇਸ਼ ਗੋਇਲ) :- ਕੋਰੋਨਾ ਮਹਾਂਮਾਰੀ ਦੌਰਾਨ ਜਾਰੀ ਤਾਲਾਬੰਦੀ ਤੇ ਕਰਫਿਊ ਕਾਰਨ ਜਿਥੇ ਬਹੁਤ ਸਾਰੀਆਂ ਕੰਪਨੀਆਂ ਘਾਟੇ ਚ ਜਾਣ ਕਰਨ ਜਾ ਤਾਂ ਆਪਣੇ ਮੁਲਾਜ਼ਮਾਂ ਦੀਆਂ ਤਨਖਾਹਾਂ ਤੇ ਕੈਂਚੀ ਫੇਰ ਰਹੀਆਂ ਨੇ ਤੇ ਜਾ ਫਿਰ ਉਨ੍ਹਾਂ ਨੂੰ ਨੌਕਰਿਓਂ ਹੀ ਕੱਢ ਰਹੀਆਂ ਨੇ। ਅਜਿਹੇ ਵਿੱਚ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਅੰਦਰ ਇੱਕ ਅਜਿਹੀ ਕੰਪਨੀ ਸੁਰਖੀਆਂ ਵਿੱਚ ਆਈ ਹੈ ਜਿਸ ਨੇ ਆਪਣੇ 12 ਹਾਜ਼ਰ ਮੁਲਾਜ਼ਮਾਂ ਦੀ ਤਨਖਾਹ ਵਧਾ ਦਿੱਤੀ ਹੈ ਤੇ ਇਹ ਉਹ ਘਟਨਾ ਹੈ ਜਿਸ ਨੇ ਦੁਨੀਆਂ ਭਰ ਦੇ ਸੰਨਅਤੀ ਜਗਤ ਨੂੰ ਹੈਰਾਨ ਕਰ ਕੇ ਰੱਖ ਦਿਤੈ।  ਦੱਸ ਦਈਏ ਕਿ ਇਸ ਕੰਪਨੀ ਦਾ ਨਾਮ ਐ ਟ੍ਰਾਈਡੈਂਟ ਕੰਪਨੀ। ਇਸ ਕੰਪਨੀ ਦੀ ਐਚਆਰ ਵਲੋਂ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ ਜਿਨ੍ਹਾਂ ਮੁਲਾਜ਼ਮਾਂ ਦੀ ਤਨਖਾਹ 18 ਹਾਜ਼ਰ ਰੁਪਏ ਸੀ ਉਨ੍ਹਾਂ ਦੀਆਂ ਤਨਖਾਹਾਂ ਵਿੱਚ 7 ਹਜ਼ਾਰ ਰੁਪਏ ਦਾ ਵਾਧਾ ਕਰਕੇ ਤਨਖਾਹ 25 ਹਾਜ਼ਰ ਰੁਪਏ ਕਰ ਦਿੱਤੀ ਗਈ ਹੈ, ਤੇ ਜਿਨ੍ਹਾਂ ਦੀਆਂ ਤਨਖਾਹਾਂ ਪਹਿਲਾਂ 27 ਹਜ਼ਾਰ ਰੁਪਏ ਸੀ ਉਨ੍ਹਾਂ ਦੀਆਂ ਤਨਖਾਹਾਂ ਚ 13 ਹਾਜ਼ਰ ਦਾ ਵਾਧਾ ਕਰਕੇ ਤਨਖਾਹ 40 ਹਾਜ਼ਰ ਰੁਪਏ ਕਰ ਦਿੱਤੀ ਗਈ ਹੈ। ਕੰਪਨੀ ਦੇ ਇਸ ਫੈਸਲੇ ਦਾ 12 ਹਾਜ਼ਰ ਮੁਲਾਜ਼ਮਾਂ ਨੂੰ ਲਾਭ ਹੋਵੇਗਾ। ਕੰਪਨੀ ਵੱਲੋ ਲਏ ਗਏ ਇਸ ਫੈਸਲੇ ਅਨੁਸਾਰ ਮੁਲਾਜ਼ਮਾਂ ਨੂੰ 38 ਤੋਂ 48 ਫੀਸਦੀ ਤਨਖਾਹ ਵਾਧੇ ਦਾ ਲਾਭ ਮਿਲੇਗਾ।  ਜਿਉਂ ਹੀ ਕੰਪਨੀ ਨੇ ਇਹ ਫੈਸਲਾ ਸੁਣਾਇਆ ਨੌਕਰੀਆਂ ਬਚਾਉਣ ਦਾ ਡਾਰ ਮਨਾਂ ਅੰਦਰ ਪਾਲੀ ਬੈਠੇ ਮੁਲਾਜ਼ਮਾਂ ਦੀ ਖੁਸ਼ੀ ਦਾ ਠਿਕਾਣਾ ਨਹੀਂ ਰਿਹਾ।
ਇਸ ਸਬੰਧ ਚ ਜਦੋਂ ਵੱਖ ਵੱਖ ਰਾਜਾਂ ‘ਚੋਂ ਇਥੇ ਆਕੇ ਕੰਮ ਕਰਨ, ਸਤਨਾਮ ਸਿੰਘ, ਭਾਵਨਾ ਕੁਮਾਰੀ, ਕਿਰਨ, ਦੇਸ਼ਮੁਖ ਤੇ ਸਕੀਨਾ ਨਾਮ ਦੇ ਕੰਪਨੀ ਮੁਲਾਜ਼ਮਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਕੰਪਨੀ ਨੇ ਕੋਰੋਨਾ ਮਹਾਂਮਾਰੀ ਦੇ ਇਸ ਬੁਰੇ ਦੌਰ ‘ਚ ਉਨ੍ਹਾਂ ਦੀ ਪੂਰੀ ਮਦਦ ਕੀਤੀ ਤੇ ਉਨ੍ਹਾਂ ਦੇ ਖਾਣ-ਪੀਣ ਤੇ ਰਹਿਣ ਦਾ ਪੂਰਾ ਪ੍ਰਬੰਧ ਕੀਤਾ ਤੇ ਹੁਣ ਤਨਖਾਹ ਵਧਕੇ ਤਾਂ ਅੰਤਾਂ ਦੀ ਖੁਸ਼ੀ ਦੇ ਦਿੱਤੀ ਹੈ। ਇਧਰ ਦੂਜੇ ਪਾਸੇ ਕੰਪਨੀ ਦੇ ਐਚਆਰ ਵਿਭਾਗ ਦੇ ਮੁਖੀ ਅੰਮ੍ਰਿਤ ਲਾਲ ਨੇ ਦੱਸਿਆ ਕਿ ਕੰਪਨੀ ਦੇ ਐਮਡੀ ਵਲੋਂ ਇੱਕ ਮੇਲ ਭੇਜ ਕੇ ਤਕਰੀਬਨ 12 ਹਾਜ਼ਰ ਮੁਲਾਜ਼ਮਾਂ ਦੀ ਲਿਸਟ ਜਾਰੀ ਕੀਤੀ ਗਈ ਹੈ।  ਜਿਸ ਵਿੱਚ ਉਨ੍ਹਾਂ ਵਰਕਰਾਂ ਦੀ ਤਨਖਾਹ ਵਧਾਈ ਗਈ ਹੈ ਜਿਹੜੇ ਮਹਾਂਮਾਰੀ ਦੇ ਦੌਰ ਵਿਚ ਵੀ ਕੰਪਨੀ ਦੇ ਨਾਲ ਖੜ੍ਹੇ ਰਹੇ ਤੇ ਲਗਾਤਾਰ ਕੰਮ ਜਾਰੀ ਰੱਖਿਆ। ਜਿਨ੍ਹਾਂ ਦੀ ਮਿਹਨਤ ਤੇ ਜਜ਼ਬੇ ਨੂੰ ਦੇਖਦਿਆਂ ਕੰਪਨੀ ਨੇ ਵੀ ਉਨ੍ਹਾਂ ਦੇ ਤਨਖਾਹ ਵਾਧੇ ਦਾ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਜਿਹੜੇ ਪਰਵਾਸੀ ਲੋਕ ਮਹਾਂਮਾਰੀ ਕਾਰਨ ਆਪਣੇ ਘਰਾਂ ਨੂੰ ਜਾਣਾ ਚਾਹੁੰਦੇ ਸੀ ਕੰਪਨੀ ਨੇ ਉਨ੍ਹਾਂ ਨੂੰ ਆਪਣੇ ਖਰਚੇ ‘ਤੇ ਘਰ ਛੱਡਣ ਦਾ ਪ੍ਰਬੰਧ ਕੀਤਾ, ਤੇ ਜਿਹੜੇ ਕੰਪਨੀ ਦੇ ਨਾਲ ਖੜ੍ਹੇ ਹੋਏ ਕੰਪਨੀ ਨੇ ਉਨ੍ਹਾਂ ਦਾ ਮਾਨ ਸਨਮਾਨ ਕੀਤਾ ਤੇ ਉਨ੍ਹਾਂ ਦੀ ਤਨਖਾਹ ਵੀ ਵਧਾ ਦਿੱਤੀ।

ਇਸ ਖ਼ਬਰ ਨੂੰ ਪੂਰੇ ਵਿਸ਼ਥਾਰ ‘ਚ ਦੇਖਣ ਲਈ ਤੁਸੀਂ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ ਪੂਰੀ ਖ਼ਬਰ, ਵੀਡੀਓ ਰੂਪ ‘ਚ,…

Related posts

ਦੇਖੋ ਕਿਵੇਂ ਕੀਤਾ ਜਾਂਦੈ ਭਵਿੱਖ ਬਨਾਉਣ ਵਾਲਿਆਂ ਦਾ ਸ਼ੋਸ਼ਣ

htvteam

ਵਿਰਾਸਤੀ ਮਾਰਗ ਤੇ ਸ਼ਰਧਾਲੂ ਪਰਿਵਾਰ ਨਾਲ ਆਹ ਕੀ ਹੋਇਆ

htvteam

ਪੈਸਿਆਂ ਦੇ ਲਾਲਚ ਨੇ ਦੇਖੋ ਕਿਵੇਂ ਫਸਾਇਆ ਕਸੂਤਾ ਆਹ ਬੰਦਾ

htvteam

Leave a Comment