Htv Punjabi
Punjab Video

ਪੰਜਾਬ ਦੇ ਮੰਤਰੀ, ਵਿਧਾਇਕ ਤੇ ਕਾਂਗਰਸੀ ਪਾ ਰਹੇ ਸਨ ਰੌਲਾ, ਕਰ ਰਹੇ ਸਨ ਸੀਬੀਆਈ ਜਾਂਚ ਦੀ ਮੰਗ, ਤੇ ਪਟਿਆਲਾ ਪੁਲਿਸ ਨੇ ਕਰਤਾ ਵੱਡਾ ਪਰਦਾਫਾਸ਼!  

ਪਟਿਆਲਾ : ਇੱਕ ਪਾਸੇ ਪੰਜਾਬ ਦੀ ਸੱਤਾਧਾਰੀ ਧਿਰ ਅੰਦਰ ਆਬਕਾਰੀ ਵਿਭਾਗ ਨੂੰ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਪੈ ਰਹੇ ਘਾਟੇ ਸਬੰਧੀ ਦੱਬਕੇ ਰੌਲਾ ਪੈ ਰਿਹਾ ਹੈ, ਤੇ ਸੀਬੀਆਈ ਜਾਂਚ ਤੱਕ ਦੀ ਮੰਗ ਕੀਤੀ ਜਾ ਰਹੀ ਐ ਉਥੇ ਦੂਜੇ ਪਾਸੇ ਪਟਿਆਲਾ ਪੁਲਿਸ ਨੇ ਐਕਸਾਈਜ਼ ਵਿਭਾਗ ਨਾਲ ਮਿਲ ਕੇ ਰਾਜਪੁਰਾ ਤੋਂ ਸ਼ੰਭੂ ਜਾਂਦੇ ਵਕਤ, ਚਾਰ ਕਿਲੋਮੀਟਰ ਦੀ ਦੂਰੀ ‘ਤੇ ਪੈਂਦੇ ਪਿੰਡ ਗੰਡਿਆਂ ਅੰਦਰੋਂ ਇੱਕ ਨਜਾਇਜ਼ ਸ਼ਰਾਬ ਬਣਾਉਣ ਦੀ ਫੈਕਟਰੀ ਦਾ ਪਰਦਾਫਾਸ਼ ਕੀਤਾ ਹੈ। ਇਹ ਨਾਜਾਇਜ਼ ਸ਼ਰਾਬ ਇਸ ਪਿੰਡ ਚ ਪੈਂਦੇ ਬਾਹਰੋਂ ਬੇਹੱਦ ਸ਼ਾਂਤ ਦਿਖਾਈ ਦੇਂਦੇ ਇਕ ਅਜਿਹੇ ਕੋਲਡ ਸਟੋਰ ਅੰਦਰ ਲੁਕ-ਛਿਪ ਕੇ ਬਣਾਈ ਜਾ ਰਹੀ ਸੀ, ਜਿਹੜੇ ਲੰਬੇ ਸਮੇ ਤੋਂ ਬੰਦ ਪਈ ਸੀ ਤੇ ਉਸਦਾ ਬਿਜਲੀ ਦਾ ਕਨੈਕਸ਼ਨ ਵੀ ਕੱਟਿਆ ਹੋਇਆ ਸੀ। ਇਸ ਗੋਰਖਧੰਦੇ ਸਬੰਧੀ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਨੂੰ ਜਿਉਂ ਹੀ ਗੁਪਤ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਪਟਿਆਲਾ ਪੁਲਿਸ ਨਾਲ ਮਿਲਕੇ ਇੱਥੇ ਛਾਪਾਮਾਰੀ ਕਰਦਿਆਂ ਉਥੇ ਕੈਲ ਰਹੇ ਨਾਜਾਇਜ਼ ਸ਼ਰਾਬ ਦੇ ਵੱਡੇ ਇਸ ਵੱਡੇ ਧੰਦੇ ਦਾ ਭਾਂਡਾ ਭੰਨ ਦਿੱਤਾ।  ਪਟਿਆਲਾ ਪੁਲਿਸ ਦੇ ਐਸਐਸਪੀ ਮਨਦੀਪ ਸਿੰਘ ਸਿੱਧੂ ਅਨੁਸਾਰ ਇਹ ਇੱਕ ਅਜਿਹਾ ਜ਼ੁਰਮ ਹੈ, ਜਿਸ ਤਹਿਤ ਪੂਰੇ ਸੂਬੇ ਨਾਲ ਧੋਖਾ ਕਮਾਇਆ ਜਾ ਰਿਹਾ ਸੀ, ਤੇ ਉਹ ਇਸ ਮਾਮਲੇ ਦੀ ਤਹਿ ਤੱਕ ਜਾਕੇ, ਇਸ ਵਿੱਚ ਸ਼ਾਮਲ ਹਰ ਬੰਦੇ ਨੂੰ ਕਾਨੂੰਨ ਦੇ ਕਟਿਹਰੇ ‘ਚ ਖੜ੍ਹਾ ਕਰਨਗੇ।
ਇੱਥੇ ਇਹ ਵੀ ਜ਼ਿਕਰਯੋਗ ਐ ਕਿ ਇਸ ਛਾਪਾਮਾਰੀ ਦੌਰਾਨ, ਪੁਲਿਸ ਨੇ ਮੌਕੇ ਤੋਂ ਸ਼ਰਾਬ ਬਣਾਉਣ ਤੇ ਉਸ ਸ਼ਰਾਬ ਨੂੰ ਬੋਤਲਾਂ ‘ਚ ਭਰਨ ਵਾਲੀਆਂ ਕਈ ਵੱਡੀਆਂ ਵੱਡੀਆਂ ਮਸ਼ੀਨਾਂ, ਹਜ਼ਾਰਾਂ ਖਾਲੀ ਬੋਤਲਾਂ, ਬੋਤਲਾਂ ‘ਤੇ ਲਾਉਣ ਵਾਲ਼ੇ ਸੀਲਨੁਮਾ ਢੱਕਣ, ਲੇਬਲ, ਹੋਲੋਗ੍ਰਾਮ, ਸ਼ਰਾਬ ਪੈਕ ਕਰਨ ਵਾਲੇ ਖਾਲੀ ਡੱਬੇ, ਕਈ ਵੱਡੇ ਵੱਡੇ ਡਰੰਮ, ਕੈਮੀਕਲ ਤੇ ਬਹੁਤ ਸਰੀਆਂ ਭਰੀਆਂ ਹੋਈਆਂ ਸ਼ਰਾਬ ਦੀਆਂ ਬੋਤਲਾਂ ਤੋਂ ਇਲਾਵਾ ਹੋਰ ਬਹੁਤ ਸਾਰਾ, ਅਜਿਹਾ ਸਮਾਨ ਬਰਾਮਦ ਕੀਤਾ ਹੈ ਜਿਹੜਾ ਨਜ਼ਾਇਜ ਸ਼ਰਾਬ ਬਣਾਉਣ ਦੇ ਕੰਮ ਆਉਂਦਾ ਸੀ।  ਇਸ ਸਬੰਧ ‘ਚ ਥਾਣਾ ਸ਼ੰਭੂ ਪੁਲਿਸ ਨੇ ਦਿਪੇਸ਼ ਕੁਮਾਰ ਵਾਸੀ ਰਾਜਪੁਰਾ, ਅਮਰੀਕ ਸਿੰਘ ਵਾਸੀ ਖਾਨਪੁਰ, ਹਰਪ੍ਰੀਤ ਸਿੰਘ ਬੂਹਾ, ਅਮਿਤ ਕੁਮਾਰ ਵਾਸੀ ਲਾਖੀਮਪੁਰ ਯੂਪੀ, ਤੇ ਬੱਚੀ ਤੋਂ ਇਲਾਵਾ ਹੋਰ ਕਈ ਅਣਪਛਾਤੇ ਵਿਅਕਤੀਆਂ ‘ਤੇ ਮੁਕੱਦਮਾਂ ਨੰਬਰ 54  ਅਧੀਨ ਧਾਰਾ 420, 467, 471, 188, 279 ਆਈਪੀਸੀ ਤੇ ਐਕਸਾਈਜ਼ ਐਕਟ ਤੋਂ ਇਲਾਵਾ ਡਿਜ਼ਾਸਟਰ ਮੈਨੇਜਮੈਂਟ ਐਕਟ 2005 ਦੀ ਧਾਰਾ 5 ਤਹਿਤ ਪਰਚਾ ਦਾਜ ਕਰ ਲਿਆ ਹੈ
 ਪਟਿਆਲਾ ਪੁਲਿਸ ਵੱਲੋਂ ਇਹ ਨਾਜਾਇਜ਼ ਸ਼ਰਾਬ ਦੀ ਫੈਕਟਰੀ ਅਜਿਹੇ ਮੌਕੇ ਫੜੀ ਗਈ ਐ  ਜਦੋਂ ਪੰਜਾਬ ਸਰਕਾਰ ਦੇ ਕਈ ਮੰਤਰੀ, ਵਿਧਾਇਕ, ਰਾਜ ਸਭਾ ਮੈਂਬਰ, ਤੇ ਇਥੋਂ ਤੱਕ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਤੱਕ, ਆਬਕਾਰੀ ਵਿਭਾਗ ਨੂੰ ਕਾਂਗਰਸ ਸਰਕਾਰ ਦੇ ਇਸ ਕਾਰਜਕਾਲ ਦੌਰਾਨ,… ਪਿਛਲੇ ਤਿੰਨ ਸਾਲ ਤੋਂ ਲਗਾਤਾਰ ਪੈ ਰਹੇ ਘਾਟੇ ਸਬੰਧੀ ਸੀਬੀਆਈ ਜਾਂਚ ਤੱਕ ਦੀ ਮੰਗ ਕਰ ਰਹੇ ਨੇ ਹੁਣ ਵੇਖਣਾ ਇਹ ਹੋਵੇਗਾ ਕਿ ਫੜੀ ਗਈ ਇਸ ਫੈਕਟਰੀ ਦਾ ਉਸ ਪਿਛਲੇ ਤਿੰਨ ਸਾਲ ਦੇ ਘਾਟੇ ਨਾਲ ਕੋਈ ਸਬੰਧ ਹੈ ਜਾਂ ਇਹ ਕੋਈ ਨਵਾਂ ਘਾਟਾ ਪਾਉਣ ਦਾ ਜੁਗਾੜ ਲੱਗਣ ਲੱਗਾ ਸੀ।

Related posts

ਗਲੀ ਚ ਮੁੰਡੇ ਕਰਦੇ ਸੀ ਆਹ ਕੰਮ, ਜਨਾਨੀਆਂ ਵੜ੍ਹ ਗਈਆਂ ਘਰਾਂ ਚ

htvteam

ਖੜ੍ਹੇ ਵਾਹਨ ਨੂੰ ਚੜ੍ਹੀ ਅੱ-ਗ, ਮੱਚੀ ਭੱਗ-ਦੜ

htvteam

ਸਿੱਧੂ ਦੀ ਮਾਤਾ ਦਾ ਜਵਾਬ ਸੁਣਕੇ ਹਿੱਲ ਜਾਣਗੇ ਸਾਰੇ ! ਮੂਸੇਵਾਲਾ ਦੇ ਖ਼ਿਲਾਫ਼ ਕੀਹਨੇ ਉਗਲਿਆ ਜ਼ਹਿਰ ?

htvteam

Leave a Comment