ਲੁਧਿਆਣਾ :- ਕਰਫਿਊ ਤੇ ਤਾਲਾਬੰਦੀ ਲੋਕਾਂ ਨੂੰ ਹੋਰ ਕੀ ਕੀ ਦਿਨ ਦਿਖਾਉਣਗੇ ਇਸ ਬਾਰੇ ਤਾਂ ਲੋਕ ਹੁਣ ਸੋਚ ਕੇ ਵੀ ਡਰਨ ਲੱਗੇ ਹਨ। ਅਜਿਹਾ ਇਸ ਲਈ ਕਿਉਂਕਿ ਕੀਤੇ ਕੋਈ ਇਸ ਬਿਮਾਰੀ ਦਾ ਸ਼ਿਕਾਰ ਰੋਕੇ ਹਸਪਤਾਲਾਂ ਚ ਪਿਆ ਹੈ,ਖ਼ੁਦਕੁਸ਼ੀ ਕਰ ਰਿਹਾ ਹੈ ਕੀਤੇ ਕੋਈ ਭੁੱਖਾ ਮਾਰ ਰਿਹਾ ਹੈ। ਅਜਿਹੇ ਵਿੱਚ ਬਹੁਤ ਸਾਰੇ ਲੋਕ ਲੋੜਵੰਦਾਂ ਦੀ ਮਦਦ ਲਈ ਅੱਗੇ ਆ ਰਹੇ ਨੇ ਤਾਂਕਿ ਉਨ੍ਹਾਂ ਦੇ ਪਰਿਵਾਰਾਂ ਦਾ ਗੁਜ਼ਾਰਾ ਹੋ ਸਕੇ। ਪਰ ਜੇਕਰ ਅਜਿਹੇ ਮੌਕੇ ਮਾਲਕ ਆਪਣੇ ਮੁਲਾਜ਼ਮਾਂ ਦੀ ਮਦਦ ਕਰਨ ਦੀ ਬਜਾਏ ਉਨ੍ਹਾਂ ਦੀਆਂ ਮਾਮੂਲੀ ਤਨਖਾਹਾਂ ‘ਚ ਵੀ ਕਟੌਤੀਆਂ ਕਰਨ ਲੱਗਣ ਤਾਂ ਇਸ ਤੋਂ ਦੁਖੀ ਹੋਕੇ ਲੋਕ ਸੜਕਾਂ ਤੇ ਨਾ ਉਤਰ ਆਉਣ ਤਾਂ ਹੋਰ ਕੀ ਕਰਨ ?
ਅਜਿਹਾ ਹੀ ਕੁਝ ਹੋਇਆ ਹੈ ਲੁਧਿਆਣਾ ਦੇ ਓਸਵਾਲ ਹਸਪਤਾਲ ਅੰਦਰ ਜਿਥੇ 8 ਹਾਜ਼ਰ ਵਰਗੀ ਮਾਮੂਲੀ ਤਨਖਾਹ ‘ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਦੀਆਂ ਵੀ ਹਸਪਤਾਲ ਪ੍ਰਸ਼ਾਸ਼ਨ ਨੇ ਤੰਖਾਨਹਾਂ ਕੱਟ ਲਈਆਂ ਤੇ ਸਟਾਫ ਮੁਤਾਬਕ ਜੇਕਰ ਉਨ੍ਹਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੂੰ ਨੌਕਰਿਓਂ ਕੱਢੇ ਜਾਨ ਦੀਆਂ ਧਮਕੀਆਂ ਵੀ ਦਿਤੀਆਂ ਜਾ ਰਹੀਆਂ ਨੇ। ਇਸ ਧਰਨੇ ਤੇ ਬੈਠੇ ਕੁੱਲ 800 ਦੇ ਕਰੀਬ ਡਾਕਟਰ, ਨਰਸਿੰਗ ਤੇ ਸਹਾਇਕ ਸਟਾਫ ਨੇ ਹਸਪਤਾਲ ਪ੍ਰਸ਼ਾਸ਼ਨ ਖਿਲਾਫ ਦੱਬਕੇ ਭੜਾਸ ਕਢਦਿਆਂ ਨਾਅਰੇਬਾਜ਼ੀ ਕੀਤੀ ਤੇ ਤਕਰੀਰਾਂ ਕਰਕੇ ਆਪਣੇ ਦੁਖੜੇ ਰੋਏ।
ਇਸ ਖ਼ਬਰ ਨੂੰ ਪੂਰੇ ਵਿਸ਼ਥਾਰ ‘ਚ ਦੇਖਣ ਲਈ ਤੁਸੀਂ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ ਪੂਰੀ ਖ਼ਬਰ, ਵੀਡੀਓ ਰੂਪ ‘ਚ,…