Htv Punjabi
Punjab

ਆਹ ਨੂਰਮਹਿਲੀਏ ਦੀਆਂ ਦੋਵੇਂ ਲੱਤਾਂ ਤੋੜੀਆਂ, ਪੁਲਿਸ ਨੇ ਥੱਪੜ, ਮੁੱਕੇ, ਚਾਂਟਿਆਂ ਦਾ ਦਰਜ਼ ਕੀਤਾ ਪਰਚਾ!

ਜਲੰਧਰ ; ਇੱਥੋਂ ਦੇ ਸਿਵਿਲ ਹਸਪਤਾਲ ਵਿੱਚ ਰੰਜਿਸ਼ ਦੇ ਤਹਿਤ ਇੱਕ ਵਿਅਕਤੀ ਦੀਆਂ ਲੱਤਾਂ ਤੋੜਨ ਦਾ ਮਾਮਲਾ ਸਾਹਮਣੇ ਆਇਆ ਹੈ l ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਗਿਰਫ਼ਤਾਰੀ ਦੇ ਲਈ ਛਾਪੇਮਾਰੀ ਸ਼ੁਰੁ ਕਰ ਦਿੱਤੀ ਹੈ l ਨੂਰਮਹਿਲ ਦੇ ਰਹਿਣ ਵਾਲੇ ਹਰਦੇਵ ਸਿੰਘ ਦੀ ਪਤਨੀ ਬਲਵੀਰ ਕੌਰ ਨੇ ਦੱਸਿਆ ਕਿ ਪਤੀ ਅਤੇ ਮਾਰ ਕੁਟਾਈ ਕਰਨ ਵਾਲੇ ਮੁਲਜ਼ਮਾਂ ਦੇ ਵਿੱਚ ਪੈਸਿਆਂ ਦਾ ਲੈਣ ਦੇਣ ਹੈ l ਬੀਤੇ ਦਿਨ ਉਹ ਆਪਣੇ ਪਤੀ ਦੇ ਨਾਲ ਬਿਲਗਾ ਵਿੱਚ ਪੀਰ ਬਾਬਾ ਰਹਿਮਤ ਸ਼ਾਹ ਦਰਬਾਰ ਤੇ ਮੱਥਾ ਟੇਕਣ ਗਈ ਸੀ l ਮੱਥਾ ਟੇਕ ਕੇ ਜਦੋਂ ਉਹ ਵਾਪਿਸ ਮੁੜ ਰਹੇ ਸਨ, ਤਦ ਕਮਲ ਉਰਫ਼ ਘੁੱਲਾ ਪੁੱਤਰ ਚਰਨਜੀਤ ਨਿਵਾਸੀ ਬਿਲਗਾ ਜੋ ਕਿ ਉਸਦੇ ਪਤੀ ਦਾ ਜਾਣਕਾਰ ਸੀ l ਉਹ ਉਸਦੇ ਘਰਵਾਲੇ ਨੂੰ ਆਪਣੇ ਮੋਟਰਸਾਈਕਲ ਤੇ ਬਿਠਾਕੇ ਬਿਲਗਾ ਹਵੇਲੀ ਵਿੱਚ ਲੈ ਗਿਆ l ਉੱਥੇ ਜਾ ਕੇ ਕਮਲ ਨੇ ਉਸਦੇ ਘਰਵਾਲੇ ਨਾਲ ਮਾਰ ਕੁੱਟ ਕੀਤੀ ਅਤੇ ਉਸਦੀ ਦੋਨੋਂ ਲੱਤਾਂ ਤੋੜ ਦਿੱਤੀਆਂ ਅਤੇ ਬਾਹਾਂ ਤੇ ਜਖਮ ਕਰ ਦਿੱਤੇ ਹਨ l ਇਸ ਤੋਂ ਬਾਅਦ ਹਰਦੇਵ ਨੂੰ ਹਵੇਲੀ ਦੇ ਬਾਹਰ ਖੇਤਾਂ ਵਿੱਚ ਸੁੱਟ ਕੇ ਫ਼ਰਾਰ ਹੋ ਗਿਆ l
ਬਲਵੀਰ ਨੇ ਇਲਜ਼ਾਮ ਲਗਾਇਆ ਕਿ ਹਵੇਲੀ ਵਿੱਚ ਹੋਰ ਲੋਕਾਂ ਦੇ ਨਾਲ ਕਮਲ ਦਾ ਪਿਤਾ ਵੀ ਉੱਥੇ ਹੀ ਸੀ ਪਰ ਕਿਸੇ ਨੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ l ਕਿਸੀ ਨੇ ਥਾਣਾ ਬਿਲਗਾ ਨੂੰ ਸੂਚਿਤ ਕੀਤਾ ਤਾਂ ਮੌਕੇ ਤੇ ਪਹੰੁਚ ਏਐਸਆਈ ਹਰਜਿੰਦਰ ਸਿੰਘ ਨੇ ਹਰਦੇਵ ਸਿੰਘ ਨੂੰ ਬਿਲਗਾ ਦੇ ਹਸਪਤਾਲ ਪਹੰੁਚਾਇਆ l ਜਿੱਥੇ ਤੋਂ ਉਨ੍ਹਾਂ ਸਿਵਿਲ ਹਸਪਤਾਲ ਰੈਫ਼ਰ ਕਿਤਾ ਗਿਆ l ਹਰਦੇਵ ਦੀ ਦੋਨੌਂ ਲੱਤਾਂ ਟੁੱਟ ਚੁੱਕੀਆਂ ਹਨ ਅਤੇ ਬਾਹਾਂ ਤੇ ਵੀ ਜਖਮ ਹਨ l ਬਲਵੀਰ ਕੌਰ ਨੇ ਦੱਸਿਆ ਕਿ ਮੁਲਜ਼ਮ ਕਮਲ ਹੁਣ ਤੱਕ ਫ਼ਰਾਰ ਹੈ ਅਤੇ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਹੈ l ਉਸਨੇ ਪੁਲਿਸ ਦੇ ਉੱਚਅਧਿਕਾਰੀਆਂ ਤੋਂ ਇਨਸਾਫ਼ ਦੀ ਗੁਹਾਰ ਲਗਾਈ ਹੈ l ਇਸ ਬਾਰੇ ਵਿੱਚ ਥਾਣਾ ਬਿਲਗਾ ਪ੍ਰਭਾਰੀ ਸੁਖਬੀਰ ਸਿੰਘ ਦਾ ਕਹਿਣਾ ਹੈ ਕਿ ਏਐਸਆਈ ਹਰਜਿੰਦਰ ਸਿੰਘ ਨੇ ਮਾਮਲਾ ਵਿੱਚ ਧਾਰਾ 323 ਦੇ ਤਹਿਤ ਰਿਪੋਰਟ ਦਰਜ ਕੀਤੀ ਹੈ l ਮੁਲਜ਼ਮ ਨੂੰ ਗਿਰਫ਼ਤਾਰ ਕਰਨ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ l ਜਲਦ ਹੀ ਮੁਲਜ਼ਮਾਂ ਨੂੰ ਗਿਰਫ਼ਤਾਰ ਕਰ ਲਿਆ ਜਾਵੇਗਾ l

Related posts

ਬੰਗਾਲ ਦੀ ਕੁੜੀ ਨਾਲ ਪੰਜਾਬ ਦੇ ਡਾਕਟਰ ਨੇ ਦੇਖੋ ਆਹ ਕੀ ਕਰ’ਤਾ

htvteam

ਮਾਲਕ ਦੇ ਕੀਮਤੀ ਸਮਾਨ ਤੇ ਗੰਦੀ ਅੱਖ ਰੱਖਦੀ ਸੀ ਨੌਕਰਾਣੀ, ਫੇਰ ਮੌਕਾ ਦੇਖ ਚੱਕ ਲਿਆ ਫਾਇਦਾ

htvteam

ਬੱਲੇ ਓਏ ! ਵਿਆਹ ਦਾ ਇੰਨਾ ਚਾਅ ? ਕੋਰੋਨਾ ਤੇ ਕਰਫਿਊ ਦੌਰਾਨ ਲਾੜੀ ਸਹੁਰੇ ਘਰ ਜਾ ਪੁੱਜੀ ਤੇ ਉੱਥੇ ਲਈਆਂ ਲਾਵਾਂ

Htv Punjabi

Leave a Comment