Htv Punjabi
Punjab Video

ਲੱਖ ਦੀ ਲਾਹਨਤ ਸਿਸਟਮ ‘ਤੇ! ਬੇੜਾ ਗਰਕ ਗਿਆ ਇਨਸਾਨੀਅਤ ਦਾ, ਕੋਰੋਨਾ ਕੋਰੋਨਾ ਕਰਕੇ ਪੂਰਾ ਪਰਿਵਾਰ ਟੰਗਟਾ ਸੂਲੀ ‘ਤੇ, ਕੋਈ ਇੱਦਾਂ ਕੋਵੇਂ ਕਰ ਸਕਦਾ ਹੈ ਜਿਉਂਦੇ ਜਾਗਦੇ ਇਨਸਾਨਾਂ ਨਾਲ?

ਫਤਹਿਗੜ੍ਹ ਸਾਹਿਬ (ਬਹਾਦਰ ਸਿੰਘ ਟਿਵਾਣਾ) :-  ਪੰਜਾਬ ਦੇ ਜ਼ਿਲ੍ਹਾ ਫਤਹਿਗੜ੍ਹ ਸਾਹਿਬ ‘ਚ ਪੈਂਦੇ ਪਿੰਡ ਬ੍ਰਾਹਮਣ ਮਾਜਰਾ ਅੰਦਰਲੇ ਸ਼ਮਸ਼ਾਨ ਘਾਟ ਨਜ਼ਦੀਕ ਰੇਲਵੇ ਵਿਭਾਗ ਦੀ ਇੱਕ ਸੁਨਸਾਨ ਪਈ ਪੁਲੀ ਥੱਲੇ ਇੱਕ ਪਰਿਵਾਰ ਨੂੰ ਸਮਾਜ ਦੀ ਦਰਿੰਦਗੀ ਦਾ ਸ਼ਿਕਾਰ ਹੋਕੇ ਪਿਛਲੇ ਤਿੰਨ ਦਿਨਾਂ ਤੋਂ ਇੰਝ ਰਹਿਣ ਲਈ ਮਜ਼ਬੂਰ ਹੋਣਾ ਪੈ ਰਿਹਾ ਜਿਵੇਂ ਕੋਈ ਜਾਨਵਰਾਂ ਨੂੰ ਕਿਸੇ ਸੁੰਨੀ ਥਾਂ ‘ਤੇ ਡੱਕ ਦੇਂਦਾ ਹੈ। ਜਿਥੇ ਨਾ ਖਾਣ ਨੂੰ ਖਾਣਾ ਹੈ ਨਾ ਪੀਣ ਲਈ ਪਾਣੀ ਤੇ ਨਾ ਬਿਜਲੀ ਦਿਨ ਰਾਤ ਅੰਤਾਂ ਦੇ ਖ਼ਤਰੇ ‘ਚ ਇਥੇ ਰਹਿਣ ਨੂੰ ਮਜ਼ਬੂਰ ਹੋਏ ਇਸ ਪਰਿਵਾਰ ਦੇ ਇਨ੍ਹਾਂ ਤਿੰਨੋ ਜਿਆਂ ਦਾ ਕਸੂਰ ਸਿਰਫ ਇੰਨਾ ਹੈ ਕਿ ਸਮਾਜ ਦੇ ਲੋਕਾਂ ਨੂੰ ਇਨ੍ਹਾਂ ‘ਤੇ ਸ਼ੱਕ ਹੈ ਕਿ ਇਹ ਕਿਤੇ ਕੋਰੋਨਾ ਪਾਜ਼ਿਟਿਵ ਨਾ ਹੋਣ। ਹੁਣ ਹਾਲਤ ਇਹ ਨੇ ਕਿ ਪਤਨੀ ਤੇ 17 ਸਾਲਾ ਪੁੱਤਰ ਸਣੇ ਮੱਛਰਾਂ ‘ਚ ਪੈਣ ਨੂੰ ਮਜਬੂਰ ਹੋਏ ਇਸ ਬੰਦੇ ਨੂੰ ਨਾਲੇ ਬਿਮਾਰੀ ਦਾ ਡਰ ਸਤਾ ਰਿਹਾ ਹੈ ਤੇ ਨਾਲੇ ਸਮਾਜ ਦੇ ਦੁਸ਼ਮਣਾਂ ਦਾ ਭੈਅ।
ਦੱਸ ਦਈਏ ਕਿ ਪਿੰਡ ਬ੍ਰਾਹਮਣ ਮਾਜਰਾ ਵਿਖੇ ਮਕਾਨ ਕਿਰਾਏ ‘ਤੇ ਲੈਕੇ ਰਹਿ ਰਿਹਾ ਇਹ ਵਿਅਕਤੀ ਕੰਬਾਈਨ ਮਸ਼ੀਨ ਦਾ ਵਰਕਰ ਹੈ, ਤੇ ਤਾਲਾਬੰਦੀ ਤੋਂ ਪਹਿਲਾਂ ਆਪਣੇ ਰੋਜ਼ਗਾਰ ਦੀ ਤਲਾਸ਼ ਵਿੱਚ ਕੰਬਾਈਨ ਮਸ਼ੀਨ ਨਾਲ,ਆਂਧਰਾ ਪ੍ਰਦੇਸ਼ ਗਿਆ ਹੋਇਆ ਸੀ। ਜਿਥੋਂ ਵਾਪਸ ਪਰਤਣ ‘ਤੇ ਇਸ ਨੇ ਜਦੋਂ ਪਿੰਡ ਦੇ ਸਾਬਕਾ ਐਮਸੀ ਜਗਜੀਤ ਸਿੰਘ ਨੂੰ ਇਹ ਦੱਸਣ ਲਈ ਫੋਨ ਕੀਤਾ ਕਿ ਮੈਂ ਵਾਪਸ ਪਰਤ ਆਇਆ ਹਾਂ, ਤਾਂ ਉਸ ਨੇ ਇਸ ਬੰਦੇ ਨੂੰ ਰੇਲਵੇ ਲਾਈਨਾਂ ਹੇਠਾਂ ਬਣੀ ਪੁਲੀ ਥੱਲੇ ਰੁਕਣ ਲਈ ਕਿਹਾ। ਭੁੱਖਣ ਭਾਣੇ ਪਤੀ ਨੂੰ ਜਦੋਂ ਉਸ ਦੀ ਪਤਨੀ ਤੇ ਬੇਟਾ ਖਾਣਾ ਦੇਣ ਗਏ ਤਾਂ ਪਿੰਡ ਵਾਲਿਆਂ ਨੇ ਉਨ੍ਹਾਂ ਨੂੰ ਵੀ ਪਿੰਡੋਂ ਬਾਹਰ ਕੱਢਕੇ ਇਨ੍ਹਾਂ ਤਿੰਨਾਂ ਨੂੰ ਇਸ ਪੁਲੀ ਥੱਲੇ ਡੱਕ ਦਿੱਤਾ। ਉੱਤੋਂ ਸਿਹਤ ਵਿਭਾਗ ਸਿਤਮਜ਼ਰੀਫੀ ਦੇਖੋ, ਕਿ ਇਹ ਤਿੰਨੋਂ ਜਦੋਂ ਆਪਣੇ ਕੋਰੋਨਾ ਟੈਸਟ ਕਰਵਾਉਣ, ਆਪ ਖੁਦ ਵੀ ਹਸਪਤਾਲ ਗਏ ਤਾਂ ਉਨ੍ਹਾਂ ਨੇ ਇਨ੍ਹਾਂ ਦੇ ਟੈਸਟ ਤਾਂ ਕਰ ਲਏ ਪਰ ਉਨ੍ਹਾਂ ਨੇ ਵੀ ਇਨ੍ਹਾਂ ਲੋਕਾਂ ਨੂੰ ਰਹਿਣ ਲਈ ਕੋਈ ਜਗਾਹ ਨਹੀਂ ਦਿੱਤੀ।
ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਆਮ ਆਦਮੀ ਪਾਰਟੀ ਦੇ ਹਲਕਾ ਫਤਹਿਗੜ੍ਹ ਸਾਹਿਬ ਇੰਚਾਰਜ ਰੁਪਿੰਦਰ ਸਿੰਘ ਹੈਪੀ ਨੇ ਪਹੁੰਚ ਕੇ ਪਹਿਲਾਂ ਪ੍ਰਸ਼ਾਸ਼ਨਿਕ ਅਧਿਕਾਰੀਆਂ ਨਾਲ ਗੱਲ ਗੱਲ ਕੀਤੀ, ਤੇ ਜਦੋਂ ਗੱਲ ਨਾ ਬਣਦੀ ਦੇਖੀ ਤਾਂ ਮੀਡੀਆ ਨੂੰ ਸੱਦ ਲਿਆ।
ਇਹ ਉਸ ਸਰਕਾਰ ਮੌਕੇ ਹੋਇਆ ਹੈ ਜਿਹੜੀ ਸਰਕਾਰ ਅੱਗੇ ਹਰ ਵਕਤ ਆਮ ਆਦਮੀ ਪਾਰਟੀ ਦੀ ਦਿੱਲੀ ਵਾਲੀ ਸਰਕਾਰ ਦੀਆਂ ਉਦਾਰਣਾ ਦਿੱਤੀਆਂ ਜਾਂਦੀਆਂ ਨੇ, ਜਿਥੇ ਮਰੀਜ਼ਾਂ ਤੇ ਸਿਹਤ ਮਹਿਕਮੇ ਦੇ ਸਟਾਫ ਦਾ ਖਾਣਾ ਵੀ ਫਾਈਵ ਸਟਾਰ ਹੋਟਲਾਂ ਚੋ ਆਉਂਦਾ ਹੈ।  ਇਹ ਉਸ ਸਰਕਾਰ ਦੇ ਮੌਕੇ ਹੋਇਆ ਹੈ ਜਿਸ ਨੇ ਵਿਦੇਸ਼ਾਂ ਚੋ ਆਏ ਲੋਕਾਂ ਨੂੰ ਹੋਟਲਾਂ ‘ਚ ਇਕਾਂਤਵਾਸ ਕੀਤੇ ਜਾਣ ਦਾ ਐਲਾਨ ਕੀਤਾ ਹੋਇਆ ਹੈ। ਅਜਿਹੇ ਵਿੱਚ ਇਸ ਪੰਜਾਬੀ ਗਰੀਬ ਪਰਿਵਾਰ ਦਾ ਹਾਲ ਤੁਹਾਡੇ ਸਾਹਮਣੇ ਹੈ। ਜਿਸਨੂੰ ਦੇਖ ਸੁਣਕੇ ਕਿਹਾ ਜਾ ਸਕਦਾ ਹੈ ਕਿ ਅਜਿਹਾ ਵਿਹਾਰ ਤਾਂ ਕੋਈ ਜਾਨਵਰਾਂ ਨਾਲ ਵੀ ਨਹੀਂ ਕਰਦਾ। ਕਹਿੰਦੇ ਨੇ ਲੋਕ ਇੱਕ ਦੂਜੇ ਨਾਲ ਭਾਂਵੇ ਵਿਤਕਰਾ ਕਰੀ ਜਾਣ, ਪਰ ਦੇਸ਼ ਦਾ ਸੰਵਿਧਾਨ ਕਿਸੇ ਨਾਲ ਵਿਤਕਰਾ ਨਹੀਂ ਕਰਦਾ, ਘਟਨਾ ਤੁਹਾਡੇ ਸਾਹਮਣੇ ਹੈ ਤੇ ਫੈਸਲਾ ਵੀ ਤੁਸੀਂ ਆਪ ਹੀ ਕਰਨਾ ਹੈ ਕਿਉਂਕਿ ਹਮ ਬੋਲੇਗਾ ਤੋਂ, ਬੋਲੇਗਾ ਕਿ, ਬੋਲਤਾ ਹੈ।
ਇਸ ਖ਼ਬਰ ਨੂੰ ਵੀਡੀਓ ਰੂਪ ‘ਚ ਦੇਖਣ ਲਈ ਤੁਸੀਂ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਦੇਖੋ ਕਿਵੇਂ ਬੰਦੇ ਨੂੰ 15 ਹਜ਼ਾਰ ‘ਚ ਪਿਆ ਪਿਸ਼ਾਬ ਕਰਨਾ

htvteam

ਹਸਪਤਾਲ ‘ਚ ਮਾਸੂਮ ਬੱਚੀ ਨੇ ਦੱਸੀਆਂ ਅਜਿਹੀਆਂ ਗੱਲਾਂ; ਆਪਣੇ ਹੀ ਘਰ ਵੜਣ ਤੋਂ ਡਰਦੀ ਸੀ ਬੱਚੀ

htvteam

ਲਓ ਜੀ ਮੌਸਮ ਵਿਭਾਗ ਨੇ ਇੱਕ ਹੋਰ ਦਿੱਤੀ ਵੱਡੀ ਚੇਤਾਵਨੀ !

htvteam

Leave a Comment