Htv Punjabi
Punjab

ਸ਼ਰਾਬ ਦੀ ਫੈਕਟਰੀ ਈ ਨਹੀਂ ਜ਼ੁਰਮ ਕਰਨ ਵਾਲਿਆਂ ਲਈ ਸਵਰਗ ਬਣ ਚੁੱਕੀ ਐ ਤਹਿਸੀਲ ਰਾਜਪੁਰਾ, ਦੇਖੋ ਹੋਰ ਕਿਹੜੇ ਕਿਹੜੇ ਗੋਰਖਧੰਦੇ ਤੇ ਬੰਦੇ ਮਾਰਨ ਵਾਲੇ ਕੰਮ ਚੱਲ ਰਹੇ ਨੇ ਰਾਜਪੁਰਾ ਅੰਦਰ 

ਰਾਜਪੁਰਾ (ਉਪਕਾਰ ਸਿੰਘ) :- ਪਟਿਆਲਾ ਜ਼ਿਲ੍ਹੇ ਦੀ ਤਹਿਸੀਲ ਰਾਜਪੁਰਾ ਦੇ ਪਿੰਡ ਚਮਾਰੁ ਅੰਦਰ ਇਨ੍ਹੀ ਦਿਨੀ ਰਾਤ ਵੇਲੇ ਭਾਰੀ ਭਰਕਮ ਮਸ਼ੀਨਾਂ ਤੇ ਵੱਡੇ ਵੱਡੇ ਟਿੱਪਰ ਟਰੱਕਾਂ ਦੀਆਂ ਅਵਾਜ਼ਾਂ ਆਮ ਸੁਣਨ ਨੂੰ ਮਿਲ ਜਾਂਦੀਆਂ ਨੇ। ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਟਰੱਕਾਂ ਤੇ ਟਿੱਪਰਾਂ ਦੀ ਮਦਦ ਨਾਲ ਖੇਤਾਂ ਵਿਚੋਂ ਨਜਾਇਜ਼ ਮਾਈਨਿੰਗ ਕਰਕੇ ਨਾ ਸਿਰਫ ਮਿੱਟੀ ਵੇਚੀ ਜਾ ਰਹੀ ਐ, ਬਲਕਿ ਕੋਰੋਨਾ ਮਹਾਂਮਾਰੀ ਦੌਰਾਨ ਕਰਫਿਊ ਤੇ ਤਾਲਾਬੰਦੀ ਦੇ ਨਿਯਮਾਂ ਦੀਆਂ ਧੱਜੀਆਂ ਵੀ ਉਡਾਈਆਂ ਜਾ ਰਹੀਆਂ ਨੇ। ਅਸੀਂ ਇਥੇ ਕਰਫਿਊ ਇਸ ਲਈ ਕਹਿ ਰਹੇ ਆਂ ਕਿਉਂਕਿ ਜਿਸ ਵੇਲੇ 16 ਮਈ ਦੀ ਰਾਤ ਨੂੰ ਇਸ ਸਾਰੇ ਮਾਮਲੇ ਦਾ ਪਰਦਾਫਾਸ਼ ਕਰਨ ਲਈ ਸਾਡੇ ਰਾਜਪੁਰਾ ਦੇ ਪੱਤਰਕਾਰ ਨੇ ਇਸ ਸਾਰੇ ਮਾਮਲੇ ਦੀਆਂ ਲਾਈਵ ਤਸਵੀਰਾਂ ਲਈਆਂ ਸਨ ਤਾਂ ਉਸ ਵੇਲੇ ਪੰਜਾਬ ਵਿਚ ਕਰਫਿਊ ਜਾਰੀ ਸੀ।  ਪਿੰਡ ਚਮਾਰੁ ਵਾਸੀ ਹੌਲਦਾਰ ਸ਼ੇਰ ਸਿੰਘ, ਜਸਬੀਰ ਸਿੰਘ ਤੇ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਇਹ ਟਿੱਪਰਾਂ ਵਾਲੇ ਲੋਕ ਇਥੋਂ ਹੁਣ ਤੱਕ 6 6 ਫੁੱਟ ਫੇ ਕਰੀਬ ਮਿੱਟੀ ਪੁੱਟ ਚੁੱਕੇ ਨੇ ਤੇ ਇਹ ਮਿੱਟੀ ਰਾਜਪੁਰਾ ਦੇ ਕੁਆਰਕ ਸਿਟੀ ਅੰਦਰ ਵੇਚੀ ਜਾ ਰਹੀ ਐ, ਜਿਸ ਦੀ ਢੋਆ ਢੁਆਈ ਤੇ ਲੱਗੇ ਹੋਏ ਟਰੱਕਾਂ ਨੇ ਉਨ੍ਹਾਂ ਦੇ ਪਿੰਡ ਦੀ ਉਹ ਸਾਰੀ ਸੜਕ ਤੋੜ ਦਿੱਤੀ ਐ
ਇਨ੍ਹਾਂ ਸਾਰਿਆਂ ਨਾਜਾਇਜ਼ ਧੰਦਿਆਂ ਚੋਂ ਜੇਕਰ ਗੱਲ ਕਰੀਏ ਨਾਜਾਇਜ਼ ਮਾਈਨਿੰਗ ਦੀ ,ਤਾਂ ਇਹ ਗੋਰਖ ਧੰਦਾ ਜਿੰਨਾ ਉੱਪਰੋਂ ਛੋਟਾ ਜਿਹਾ ਲੱਗ ਰਿਹੈ, ਦਰਅਸਲ ਅੰਦਰੋਂ ਉੰਨਾ ਹੀ ਖ਼ਤਰਨਾਕ ਤੇ ਵੱਡੈ, ਅਜਿਹਾ ਕਿਹਾ ਜਾ ਰਿਹਾ ਹੈ ਇਨ੍ਹਾਂ ਖੇਤਾਂ ‘ਚ ਖਿੱਲਰੇ ਹੋਏ ਕਾਲੇ ਰੰਗ ਦੇ ਤਰਲ ਪਦਾਰਥ ਨੂੰ ਦੇਖ ਕੇ ਜਿਸ ਨੇ ਧਰਤੀ ਨੂੰ ਪਾੜ ਕੇ ਰੱਖ ਦਿੱਤਾ ਹੈ ਜਿਸ ਬਾਰੇ ਸਾਡੇ ਰਾਜਪੁਰਾ ਤੋਂ ਪੱਤਰਕਾਰ ਐਡਵੋਕੇਟ ਉਪਕਾਰ ਸਿੰਘ ਦਾ ਕਹਿਣਾ ਹੈ ਇਹ ਤਰਲ ਪਦਾਰਥ ਦਾ ਵੀ ਇਸ ਨਾਜਾਇਜ਼ ਮਾਈਨਿੰਗ ਦੇ ਧੰਦੇ ਨਾਲ ਗੂੜ੍ਹਾ ਸਬੰਧ ਐ, ਕਿਉਂਕਿ ਜਿਹੜੇ ਲੋਕ ਇਹ ਖੜਦਾ ਪੱਟਕੇ ਇਥੋਂ ਮਿੱਟੀ ਕੱਢ ਕੇ ਵੇਚ ਰਹੇ ਨੇ ਉਹੋ ਲੋਕ ਆਲੇ ਦੁਆਲੇ ਦੀਆਂ ਫੈਕਟਰੀਆਂ ਚੋਂ ਕੈਮੀਕਲ ਵੇਸਟ 3 ਰੁਪਏ ਚਾਰ ਰੁਪਏ ਲੀਟਰ  ਫੈਕਟਰੀਆਂ ਵਾਲਿਆਂ ਤੋਂ ਵਸੂਲਕੇ ਇਹ ਕੈਮੀਕਲ ਵੇਸਟ ਟੈਂਕਰਾਂ ਚ ਭਰਕੇ ਇੱਥੇ ਲੈ ਆਉਂਦੇ ਨੇ ਤੇ ਇਨ੍ਹਾਂ ਖੇਤਾਂ ਚ ਪੱਟੇ ਖੱਡਿਆਂ ਚ ਭਰ ਦੇਂਦੇ ਨੇ।
ਇਸ ਸਾਰੇ ਮਾਮਲੇ ਦੀ ਤ੍ਰਾਸਦੀ ਇਹ ਹੈ ਕਿ, ਇਹ ਸਾਰਾ ਗੈਰਕਨੂੰਨੀ ਧੰਦਾ ਤਹਿਸੀਲ ਰਾਜਪੁਰਾ ਦੇ ਉਸ ਪਿੰਡ ਗੰਡਿਆਂ ਤੋਂ, ਸਿਰਫ ਡੇਢ 2 ਕਿੱਲੋਮੀਟਰ ਦੀ ਦੂਰੀ ਤੇ ਬੇਰੋਕ ਟੋਕ ਚੱਲ ਰਿਹੈ  ਜਿਥੋਂ ਪਟਿਆਲਾ ਪੁਲਿਸ ਨੇ ਕੁਝ ਦਿਨ ਪਹਿਲਾਂ ਹੀ, ਉਸ ਵੇਲੇ ਨਾਜਾਇਜ਼ ਸ਼ਰਾਬ ਦੀ ਫੈਕਟਰੀ ਫੜੀ ਸੀ, ਜਦੋਂ ਪੰਜਾਬ ਦੀਆਂ ਸੱਤਾਧਾਰੀ ਧਿਰਾਂ ਆਬਕਾਰੀ ਮਹਿਕਮੇਂ ਨੂੰ ਪਿਛਲੇ ਤਿੰਨ ਸਾਲ ਤੋਂ ਪੈ ਰਹੇ ਮਾਲੀਆ ਘਾਟੇ ‘ਤੇ ਕਲੇਸ਼ ਪਾਈ ਬੈਠੀਆਂ ਸਨ, ਤੇ ਉਸ ਫੈਕਟਰੀ ਦੇ ਫੜੇ ਜਾਣ ਮਗਰੋਂ ਥਾਣਾ ਸ਼ੰਭੂ ਦੇ ਐਸਐਚਓ ਪ੍ਰੇਮ ਸਿੰਘ ਨੂੰ ਸਸਪੈਂਡ ਤੱਕ ਕਰ ਦਿੱਤਾ ਗਿਆ ਸੀ। ਇਸ ਸਬੰਧ ਚ ਜਦੋਂ ਘਨੌਰ ਦੇ ਡੀਐਸਪੀ ਮਨਪ੍ਰੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਤੁਸੀਂ ਸਾਨੂੰ ਮੌਕੇ ਦੀਆਂ ਵੀਡੀਓ ਦੀਓ ਅਸੀਂ ਹੁਣੇ ਪਰਚਾ ਦਰਜ਼ ਕਰ ਦੇਂਦੇ ਆਂ।
ਨਾਜਾਇਜ਼ ਸ਼ਰਾਬ ਦੀਆਂ ਫੈਕਟਰੀਆਂ ਰਾਜਪੁਰਾ ‘ਚ, ਨਾਜਾਇਜ਼ ਸ਼ਰਾਬ ਵਿੱਕ ਰਾਜਪੁਰਾ ਚ ਰਹੀ ਐ ਨਾਜਾਇਜ਼ ਮਾਈਨਿੰਗ ਰਾਜਪੁਰਾ ਚ ਹੋ ਰਹੀ ਐ ਤੇ ਹੋਰ ਤਾਂ ਹੋਰ ਨਾਜਾਇਜ਼ ਤੌਰ ਤੇ ਫੈਕਟਰੀਆਂ ਦਾ ਕੈਮੀਕਲ ਵੇਸਟ ਵੀ ਰਾਜਪੁਰਾ ਦੇ ਇਨ੍ਹਾਂ ਪਿੰਡਾਂ ਦੀਆਂ ਜ਼ਮੀਨਾਂ ਅੰਦਰ ਜ਼ਹਿਰ ਵਾਂਗ ਭਰਿਆ ਜਾ ਰਿਹੈ, ਸਵਾਲ ਇਹ ਐ ਕਿ ਆਖ਼ਰ ਇਹ ਸਾਰੇ ਧੰਦੇ ਰਾਜਪੁਰਾ ਅੰਦਰ ਹੀ ਕਿਉਂ ਚੱਲ ਰਹੇ ਨੇ ? ਕੀ ਵਿਰੋਧੀ ਧਿਰਾਂ ਦੇ ਆਗੂ ਜੋ ਫੋਟੋਆਂ ਦਿਖਾਕੇ, ਦੋਸ਼ ਲਾ ਰਹੇ ਨੇ ਕਿ ਅਜਿਹੇ ਨਜਾਇਜ਼ ਧੰਦਿਆਂ ਨੂੰ ਸ਼ਹਿ ਦੇਣ ਵਾਲੇ ਸੱਤਾਧਾਰੀ ਲੋਕ ਨੇ, ਇਹ ਗੱਲ ਸਹੀ ਐ ? ਸਵਾਲ ਵੱਡੇ ਨੇ ਪਰ ਜਵਾਬ ਲਈ ਅਜੇ ਇੰਤਜ਼ਾਰ ਕਰਨਾ ਪਏਗਾ, ਕੀ ਪਤਾ ਇਸ ਮਾਮਲੇ ਵਿੱਚ ਵੀ ਕੁਝ ਸੱਤਾਧਾਰੀਆਂ ਦੇ ਗਲਾਮਿਆਂ ਨੂੰ ਹੱਥ ਪੈਣ ਲੱਗਣ ਤਾਂ ਕਾਰਵਾਈ ਹੋ ਈ ਜਾਏ ?

Related posts

ਹੁਣੇ ਹੋਇਆ ਇੱਕ ਜ਼ਬਰਦਸਤ ਸੜਕ ਹਾਦਸਾ; ਦੇਖੋ ਖੌਫਨਾਕ ਸੀਨ

htvteam

ਜਨਾਨੀਆਂ ਕਿਹੜਾ ਘੱਟ ਨੇ ,ਆਹ ਵੇਖੋ ਪੁਲਿਸ ਨੇ ਮਸਾਂ ਫੜ੍ਹੀਆਂ ਨੇ

htvteam

ਚੋਰਾਂ ਨੇ ਕੁਸ਼ਤੀ ਅਖਾੜੇ ਨੂੰ 10ਵੀਂ ਵਾਰ ਬਣਾਇਆ ਨਿਸ਼ਾਨਾ, ਦੇਸੀ ਘਿਓ ਲੈ ਗਏ

Htv Punjabi

Leave a Comment