ਲੁਧਿਆਣਾ (ਸੁਰਿੰਦਰ ਸੋਨੀ) ਪੰਜਾਬ ਦੀ ਕੈਪਟਨ ਸਰਕਾਰ ਨੇ ਬੀਤੇ ਦੋ ਮਹੀਨੇ ਦੇ ਕਰਫਿਊ ਨੂੰ ਹਟਾ ਕੇ ਹੁਣ ਸਿਰਫ ਲੋਕ ਡਾਊਨ ਹੀ ਜਾਰੀ ਰੱਖਣ ਦਾ ਐਲਾਨ ਕੀਤਾ ਹੋਇਐ। ਬਾਜ਼ਾਰਾਂ ‘ਤੇ ਮਾਰਕੀਟ ਖੋਲ੍ਹ ਦਿੱਤੀਆਂ ਗਈਆਂ ਨੇ, ਜਿਸ ਤੋਂ ਬਾਅਦ ਲੁਧਿਆਣਾ ਵਿੱਚ ਹਾਲਾਤ ਉਸ ਵੇਲੇ ਬੇਕਾਬੂ ਨਜ਼ਰ ਆਏ, ਜਦੋਂ ਚੌੜਾ ਬਾਜਾਰ ਅੰਦਰ ਲੋਕਾਂ ਹੜ ਆ ਗਿਆ ਹੈ, ਵੱਡੀ ਤਦਾਦ ‘ਚ ਲੋਕਾਂ ਦੀ ਬਾਜ਼ਾਰਾਂ ‘ਚ ਭੀੜ ਲੱਗ ਗਈ। ਪ੍ਰਸ਼ਾਸ਼ਨ ਵੱਲੋਂ ਦੋ ਪਹੀਆਂ ਵਾਹਨਾਂ ਤੇ ਇੱਕੋ ਹੀ ਸਵਾਰੀ ਦੀ ਇਜਾਜ਼ਤ ਹੋਈ ਹੈ ਜਦੋਂ ਕੇ ਮੋਟਰਸਾਈਕਲ ਸਕੂਟਰਾਂ ਤੇ 2-2 3-3 ਸਵਾਰ ਵੀ ਬੈਠੇ ਵਿਖਾਈ ਦਿੱਤੇ। ਸ਼ਹਿਰ ਦੇ ਚੋੜਾ ਬਾਜ਼ਾਰ ‘ਦਾ ਚੌੜਾ ਹੋਣ ਦਾ ਲੋਕਾਂ ਨੇ ਭੀੜ ਵਧਾਕੇ ਫਾਇਦਾ ਚੁੱਕਿਆ। ਇਥੇ ਜਦੋਂ ਸਾਡੀ ਟੀਮ ਵਲੋਂ ਦੌਰਾ ਕੀਤਾ ਗਿਆ ਤਾਂ ਹਾਲਾਤ ਕਾਫੀ ਵਿਗੜੇ ਹੋਏ ਦਿਖਾਈ ਦਿੱਤੇ। ਬਾਜ਼ਾਰ ਵਿਚ ਲੋਕ ਹਰਲ ਹਰਲ ਕਰਦੇ ਕੋਰੋਨਾ ਤੋਂ ਬੇਖੌਫ ਘੁੰਮ ਰਹੇ ਸਨ । ਉਧਰ ਦੁਕਾਨਦਾਰਾਂ ਨੇ ਕਿਹਾ ਕਿ ਇਥੇ ਪੁਲਿਸ ਦੀ ਤੈਨਾਤੀ ਬਹੁਤ ਘੱਟ ਹੈ ਜਿਸ ਕਰਕੇ ਇਹ ਹਲਾਤ ਬਣ ਗਏ ਨੇ। ਦੂਜੇ ਪਾਸੇ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲੇ ਬੇਪਰਵਾਹ ਘੁੰਮਦੇ ਦਿਖਾਈ ਦਿੱਤੇ ।
ਮੌਕੇ ਦਿਖਾਈ ਦਿੱਤਾ ਕਿ ਇਸ ਬਾਜ਼ਾਰ ਚ ਪੁਲਿਸ ਦਾ ਇਕੋ ਹੀ ਥਾਣੇਦਾਰ ਅਤੇ ਇਕ ਕਰੋਨਾ ਵਾਰੀਅਰ ਤੈਨਾਤ ਸੀ। ਥਾਣੇਦਾਰ ਗੁਰਮੀਤ ਸਿੰਘ ਨੇ ਕਿਹਾ ਕਿ ਲੋਕ ਉਨ੍ਹਾਂ ਦੀ ਗੱਲ ਨਹੀਂ ਸੁਣ ਰਹੇ, ਉਹ ਉਨ੍ਹਾਂ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਕੁਲ ਮਿਲਾਕੇ ਸ਼ਹਿਰ ਦੇ ਲੋਕਾਂ ਨੇ ਪੁਲਿਸ ਦੇ ਹੱਥ ਖੜੇ ਕਰਵਾ ਦਿੱਤੇ। ਫਿਲਹਾਲ ਇਸ ਭੀੜ ਨੂੰ ਕਾਬੂ ਕਰਨ ਲਈ ਹੁਣ ਪੁਲਿਸ ਪ੍ਰਸਾਸ਼ਨ ਕੀ ਰੁਖ ਅਖਤਿਆਰ ਕਰਦਾ ਐ ਇਸ “ਤੇ ਸਭ ਦੀਆਂ ਨਜ਼ਰਾਂ ਬਣੀਆਂ ਹੋਈਆਂ ਨੇ।