Htv Punjabi
Punjab

ਆਹ ਦੇਖੋ ਲੋਕ ਕਿਵੇਂ ਝੀਂਗਾਂ ਵਾਂਗੂੰ ਪੈ ਗਏ ਇਸ ਗੁਰਸਿੱਖ ਬੰਦੇ ਨੂੰ ਪੱਗ ਲਾਹ ਤੀ ਕੇਸ ਖੋਲ੍ਹਤੇ ਕੁਰਸੀਆਂ ਨਾਲ ਕੁੱਟਿਆ ਬੇਕਸੂਰ ਨੂੰ 

ਨਾਭਾ (ਸੁਖਚੈਨ ਸਿੰਘ ਲੁਬਾਣਾ):- ਪਟਿਆਲਾ ਜ਼ਿਲ੍ਹੇ ਚ ਪੈਂਦੇ ਹਲਕਾ ਨਾਭਾ ਦੇ ਪਿੰਡ ਸੁਰਾਜਪੁਰ ‘ਚ ਇੰਝ ਜਾਪਦੈ ਜਿਵੇਂ ਕਰਫਿਊ ਖੁੱਲ੍ਹਣ ਤੋਂ ਬਾਅਦ ਲੋਕਾਂ ‘ਚ ਸ਼ੈਤਾਨ ਦੀ ਆਤਮਾਂ ਪ੍ਰਵੇਸ਼ ਕਰ ਗਈ ਐ,, ਕਿਉਂਕਿ ਉਨ੍ਹਾਂ ਨੇ ਕੰਮ  ਹੀ ਐਸਾ ਕੀਤਾ ਹੈ। ਮੌਕਾ ਸੀ ਪਿੰਡ ਸੀ ਸ਼ਾਮਲਾਟ ਜ਼ਮੀਨ ਦੀ ਬੋਲੀ ਦਾ ਜਿਥੇ ਬੋਲੀ ਦੇਂਦੇ ਇੱਕ ਗੁਰਸਿੱਖ ਵਿਅਕਤੀ ਨੂੰ ਪਿੰਡ ਵਾਲੇ ਬੰਦੇ ਜਨਾਨੀਆਂ ਨੇ ਮਿਲਕੇ ਬੁਰੀ ਤਰ੍ਹਾਂ ਢਾਅ  ਤੇ ਉਸਨੂੰ ਕੁੱਟ ਕੁੱਟਕੇ ਸੁਜਾ ਦਿੱਤਾ। ਹਾਲਤ ਇਹ ਸਨ ਕਿ ਹਮਲਾਵਰ ਕੁੱਟਦੇ ਰਹੇ ਤੇ ਪਿੰਡ ਦੇ ਬਾਕੀ ਬੰਦੇ ਉਸਦਾ ਤਮਾਸ਼ਾ ਦੇਖਦੇ ਰਹੇ
ਦੱਸ ਦਈਏ ਕਿ ਜਿਸ ਵੇਲੇ ਇਹ ਘਟਨਾ ਵਾਪਰੀ ਉਸ ਵੇਲੇ ਇਲਾਕੇ ਦਾ ਬੀਡੀਪੀਓ ਪਿੰਡ ਸੁਰਾਜਪੁਰ ਵਿਖੇ ਪਿੰਡ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਕਰਵਾ ਰਿਹਾ ਸੀ,..ਇਸ ਦੌਰਾਨ ਉਥੇ ਹੋਰਾਂ ਤੋਂ ਇਲਾਵਾ ਇਸੇ ਪਿੰਡ ਦਾ ਗੁਰਸਿੱਖ ਬੰਦਾ ਨਾਜਰ ਸਿੰਘ ਵੀ ਸਹੀ ਨਿਯਮ ਤੇ ਕਾਨੂੰਨਾਂ ਅਨੁਸਾਰ ਬੋਲੀ ਦੇ ਰਿਹਾ ਸੀ,.. ਜਿਹੜਾ ਜਦੋਂ ਬੋਲੀ ਦੇਕੇ ਬਾਹਰ ਨਿਕਲਿਆ ਤਾਂ ਉਸ ਨੂੰ ਮੌਕੇ ‘ਤੇ ਮੌਜੂਦ ਲੋਕਾਂ ਨੇ ਢਾਅ ਲਿਆ ਤੇ ਕੁੱਟਕੁੱਟ ਕੇ ਬੇਹਾਲ ਕਰ ਦਿੱਤਾ।
ਇਹ ਸਾਰੀ ਘਟਨਾ ਇਲਾਕੇ ਦੇ ਬੀਡੀਪੀਓ ਅਜਾਇਬ ਸਿੰਘ ਦੇ ਸਾਹਮਣੇ ਘਟੀ ਸੀ, ਜਿਨ੍ਹਾਂ ਦਾ ਕਹਿਣੈ ਕਿ ਨਾਜਰ ਸਿੰਘ ਬਿਲਕੁਲ ਸਹੀ ਬੰਦਾ ਹੈ ਲਿਹਾਜਾ ਉਨ੍ਹਾਂ ਨੇ ਇਸ ਸਾਰੇ ਮਾਮਲੇ ਦੀ ਇਲਾਕਾ ਪੁਲਿਸ ਨੂੰ ਲਿਖਤੀ ਸ਼ਿਕਾਇਤ ਭੇਜ ਦਿੱਤੀ ਹੈ ਕਿ ਹਮਲਾਵਰਾਂ ‘ਤੇ ਕਨੂੰਨੀ ਕਾਰਵਾਈ ਕੀਤੀ ਜਾਏ।
ਹੁਣ ਵੇਖਣਾ ਇਹ ਹੋਵੇਗਾ ਕਿ ਪੁਲਿਸ ਇਸ ਮਾਮਲੇ ‘ਚ ਹਮਲਾਵਰਾਂ ਖਿਲਾਫ ਕੋਈ ਕਾਰਵਾਈ ਕਰਦੀ ਐ ਜਾਂ ਇਹ ਮਾਮਲਾ ਵੀ ਸਿਆਸਤ ਦਾ ਸ਼ਿਕਾਰ ਹੋਕੇ ਥਾਣੇ ਅੰਦਰ ਪੀੜਿਤ ਦੀਆਂ ਜੁੱਤੀਆਂ ਘਸ ਜਾਣ ਤੱਕ ਲਟਕਦਾ ਰਹੇਗਾ,….

Related posts

ਅਦਰਕ ਅਤੇ ਇਸਦੇ ਪਾਣੀ ਨੂੰ ਇਸਤੇਮਾਲ ਕਰਨ ਦੇ ਅਨੋਖੇ ਫਾਇਦੇ

htvteam

ਕਿਸਾਨਾਂ ਅੱਗੇ ਝੁਕੀ ਸਰਕਾਰ, ਕਰਤਾ ਐਲਾਨ

htvteam

ਦੇਖੋ ਸਵੇਰੇ-ਸਵੇਰੇ ਮੁੰਡੇ ਕੀ ਕਰਗੇ ?

htvteam

Leave a Comment