ਪਠਾਨਕੋਟ : ਕੋਰੋਨਾ ਕਾਲ ਵਿੱਚ ਆਪਣੇ ਸੰਸਦੀ ਖੇਤਰ ਤੋਂ ਦੂਰ ਰਹਿਣ ਦਾ ਇਲਜ਼ਾਮ ਲਾ ਕੇ ਯੂਥ ਕਾਂਗਰਸ ਨੇ ਸੰਸਦ ਸਨੀ ਦਿਓਲ ਲਾਪਤਾ ਦੇ ਪੋਸਟਰ ਲਾਏ ਹਨ।ਯੂਥ ਕਾਂਗਰਸ ਨੇ ਉਹਨਾਂ ਦੇ ਅਸਤੀਫੇ ਦੀ ਮੰਗ ਵੀ ਕਰ ਦਿੱਤੀ ਹੈ।ਸੋਮਵਾਰ ਨੂੰ ਯੂਥ ਕਾਂਗਰਸ ਜ਼ਿਲਾ ਪ੍ਰਧਾਨ ਤੋਸ਼ੀਤ ਮਹਾਜਨ ਦੀ ਲੀਡਰਸ਼ਿਪ ਵਿੱਚ ਯੂਥ ਕਾਂਗਰਸ ਮੈਂਬਰਾਂ ਨੇ ਨੈਸ਼ਨਲ ਹਾਈਵੇ ਤੇ ਵਾਹਨ ਰੋਕੇ ਅਤੇ ਪੋਸਟਰ ਲਾ ਕੇ ਓਹਨਾਂ ਤੋਂ ਸਨੀ ਦਿਓਲ ਦੇ ਬਾਰੇ ਵਿੱਚ ਪੁੱਛਿਆ।
ਜ਼ਿਲਾ ਪ੍ਰਧਾਨ ਤੋਸ਼ੀਤ ਮਹਾਜਨ ਨੇ ਕਿਹਾ ਕਿ 55 ਦਿਨਾਂ ਤੋਂ ਭਾਰਤ ਕੋਰੋਨਾ ਨਾਲ ਜੰਗ ਲੜ ਰਿਹਾ ਹੈ, ਅਜਿਹੇ ਵਿੱਚ ਹਲਕਾ ਗੁਰਦਾਸਪੁਰ-ਪਠਾਨਕੋਟ ਦੇ 150 ਲੋਕ ਕੋਰੋਨਾ ਦਾ ਸ਼ਿਕਾਰ ਹੋਏ।3 ਲੋਕ ਕੋਰੋਨਾ ਤੋਂ ਹਾਰ ਕੇ ਮੌਤ ਦੀ ਨੀਂਦ ਸੋ ਗਏ।ਇਹਨਾਂ ਸਬ ਤੋਂ ਬੇਖ਼ਬਰ ਭਾਜਪਾ ਸੰਸਦ ਸਨੀ ਦਿਓਲ ਅੱਜ ਤੱਕ ਆਪਣੇ ਹਲਕੇ ਦੇ ਲੋਕਾਂ ਦਾ ਹਾਲ ਵੀ ਜਾਨਣ ਨਹੀਂ ਆਏ ਹਨ।ਮ੍ਰਿਤਕ ਲੋਕਾਂ ਡਰ ਰਿਸ਼ਤੇਦਾਰਾਂ ਨੂੰ ਫੋਨ ਤੱਕ ਨਹੀਂ ਕੀਤਾ।
ਗੁਰਦਾਸਪੁਰ ਦੇ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ।ਉਹਨਾਂ ਨੇ ਮੰਗ ਕੀਤੀ ਹੈ ਕਿ ਉਹ ਆਪਣਾ ਅਸਤੀਫਾ ਦੇ ਦੇਣ।ਓਥੇ, ਸਨੀ ਦਿਓਲ ਦੇ ਕਰੀਬੀਆਂ ਦਾ ਕਹਿਣਾ ਹੈ ਕਿ ਕੋਰੋਨਾ ਪੀੜਤਾਂ ਨੂੰ ਲਿਆਉਣ ਤੇ ਲੈਜਾਣ ਲਈ ਜਿਹੜੀ ਐਮਬੂਲੈਂਸ ਦਾ ਇਸਤੇਮਾਲ ਕੀਤਾ ਗਿਆ ਹੈ, ਉਹ ਸਨੀ ਦਿਓਲ ਨੇ ਦਿੱਤੀ ਸੀ।ਸੁਜਾਨਪੁਰ ਨਿਵਾਸੀ ਪਹਿਲੀ ਪੀੜਤ ਔਰਤ ਦੀ ਮੌਤ ਹੋਵੇ ਜਾਂ 7 ਸਾਲਾ ਬੱਚੇ ਦੀ ਮੌਤ। ਦੋਨੋਂ ਮੌਕੇ ਤੇ ਸਨੀ ਦਿਓਲ ਨੇ ਫੋਨ ਨੇ ਫੋਨ ਕਰਕੇ ਪਰਿਵਾਰ ਨੂੰ ਹਿੰਮਤ ਦਿੱਤੀ ਅਤੇ ਜਾਂਚ ਦੀ ਮੰਗ ਵੀ ਚੁਕੀ।