ਫਰੀਦਕੋਟ : ਫਰੀਦਕੋਟ ਦੇ ਸੁਸਾਇਟੀ ਨਗਰ ਵਿੱਚ ਕਰਫਿਊ ਤੇ ਲਾਕਡਾਊਨ ਕਾਰਨ ਤੰਗੀ ਕੱਟ ਰਹੇ ਇੱਕ ਪਰਵਾਸੀ ਮਜ਼ਦੂਰ ਦੀ ਪਤਨੀ ਨੇ ਘਰ ਵਿੱਚ ਪੱਖੇ ਨਾਲ ਫਾਹਾ ਲਾ ਕੇ ਆਤਮ ਹੱਤਿਆ ਕਰ ਲਈ। ਮ੍ਰਿਤਕਾ ਦੀ ਪਛਾਣ ਮੂਲਰੂਪ ‘ਚ ਬਿਹਾਰ ਵਾਸੀ ਰੀਨਾ ਪਤਨੀ ਸਨੀ ਦੇ ਰੂਪ ਵਿੱਚ ਹੋਈ ਐ । ਫਰੀਦਕੋਟ ਦੀ ਥਾਣਾ ਕੋਤਵਾਲੀ ਪੁਲਿਸ ਨੇ ਇਸ ਕੇਸ ‘ਚ ਸੀਆਰਪੀਸੀ ਦੀ ਧਾਰਾ 174 ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਮ੍ਰਿਤਕਾ ਦੇ ਸਹੁਰੇ ਰਾਮ ਪਾਲ ਨੇ ਦੱਸਿਆ ਕਿ ਉਹ ਅਤੇ ਉਸਦਾ ਮੁੰਡਾ ਮਜ਼ਦੂਰੀ ਕਰਦੇ ਹਨ ਪਰ ਕਰਫਿਊ ਤੇ ਲਾਕ ਡਾਊਨ ਕਾਰਨ ਕਰੀਬ 2 ਮਹੀਨੇ ਤੋਂ ਉਹ ਦੋਨੋਂ ਖਾਲੀ ਬੈਠੇ ਸਨ ਅਤੇ ਦਿਹਾੜੀ ਨਾ ਮਿਲਣ ਕਾਰਨ 2 ਵਕਤ ਦੀ ਰੋਟੀ ਤੋਂ ਵੀ ਮੁਥਾਜ ਹੋ ਚੁੱਕੇ ਹਨ।
ਰਾਮਪਾਲ ਅਨੁਸਾਰ ਇਸੇ ਪਰੇਸ਼ਾਨੀ ‘ਚ ਉਸਦੀ ਨੂੰਹ ਨੇ ਫਾਂਸੀ ਲਾ ਕੇ ਆਤਮ ਹੱਤਿਆ ਕਰ ਲਈ। ਇਧਰ ਪੰਚਾਇਤ ਮੈਂਬਰ ਬਲਵਿੰਦਰ ਸਿੰਘ ਨੇ ਦਸਿਆ ਕਿ ਕਰਫਿਊ ਤੇ ਤਾਲਾਬੰਦੀ ਦੇ ਚੱਲਦਿਆਂ ਉਨ੍ਹਾਂ ਨੇ ਇਸ ਪਰਿਵਾਰ ਨੂੰ ਕੁਝ ਰਾਸ਼ਨ ਪਹੁੰਚਾਇਆ ਸੀ ਪਰ ਕੰਮ ਨਾ ਮਿਲਣ ਕਾਰਨ ਪੂਰਾ ਪਰਿਵਾਰ ਮਾਨਸਿਕ ਰੂਪ ‘ਚ ਪਰੇਸ਼ਾਨ ਸੀ । ਦੱਸ ਦਈਏ ਕਿ ਮ੍ਰਿਤਕਾ ਆਪਣੇ ਪਿੱਛੇ ਛੋਟੀਆਂ ਛੋਟੀਆਂ ਦੋ ਧੀਆਂ ਛੱਡ ਗਈ ਹੈ ।
