Htv Punjabi
Punjab Video

15 ਸਾਲਾਂ ਦਾ ਲਵਾ ਜਿਹਾ ਮੁੰਡਾ ਸ਼ਰੇਆਮ ਕਰ ਰਿਹਾ ਸੀ ਆਹ ਕੰਮ, ਪੁਲਿਸ ਵਾਲੇ ਦੀ ਦੇਖਕੇ ਵਿਗੜੀ ਨੀਯਤ? ਕਰਤਾ ਐਸਾ ਕਾਂਡ, ਮੁੰਡਾ ਪਹੁੰਚ ਗਿਆ ਹਸਪਤਾਲ, ਡਾਕਟਰ ਕਹਿੰਦੇ ਇਹਦੀ ਤਾਂ…

ਫਰੀਦਕੋਟ (ਗੁਰਜੀਤ ਰੋਮਾਣਾ) :-ਜੈਤੋਂ ਦੇ ਰਹਿਣ ਵਾਲੇ15 ਸਾਲਾ ਨਾਬਾਲਿਗ ਬੱਚੇ ਨੂੰ ਕੋਰੋਨਾ ਕਰਫਿਊ ਦੀ ਮੰਦੀ ‘ਚੋਂ ਬਾਹਰ ਨਿਕਲਣ ਲਈ ਸਬਜ਼ੀ ਦੀ ਰੇੜ੍ਹੀ ਲਗਾਉਣੀ ਇਸ ਹੱਦ ਤੱਕ ਮਹਿੰਗੀ ਪਈ ਕਿ ਉਸਨੂੰ ਬਿਨ੍ਹਾਂ ਵਜ੍ਹਾ ਪੁਲਿਸ ਦੀ ਕੁੱਟ ਖਾਣੀ ਪਈ।  ਜਿਸ ਦੌਰਾਨ ਉਸ ਦੇ ਲੱਗੀਆਂ ਸੱਟਾਂ ਕਾਰਨ ਉਸ ਨੂੰ ਹਸਪਤਾਲ ਭਰਤੀ ਕਰਵਾਉਣਾ ਪਿਆ। ਜਾਣਕਾਰੀ ਮੁਤਾਬਕ ਬੀਤੀ ਕੱਲ੍ਹ ਇਸ ਨਾਬਾਲਿਗ ਮੁੰਡੇ ਨੇ ਆਪਣੇ ਪਰਿਵਾਰ ਲਈ ਰੋਜੀ-ਰੋਟੀ ਕਮਾਉਣ ਖਾਤਰ ਸਬਜ਼ੀ ਦੀ ਰੇੜ੍ਹੀ ਲਾਈ ਸੀ। ਅਜਿਹੇ ਵਿੱਚ ਜਦ ਸੂਬੇ ‘ਚ ਸਰਕਾਰ ਵੱਲੋਂ ਵੱਲੋਂ ਸ਼ਾਮ ਸਮੇਂ ਲਾਇਆ ਕਰਫਿਊ ਸ਼ੁਰੂ ਹੋਇਆ ਤਾਂ ਸਥਾਨਕ ਐੱਸਐੱਚਓ ਨੇ ਪੁਲਿਸ ਪਾਰਟੀ ਸਮੇਤ ਰੇੜ੍ਹੀ ਵਾਲਿਆਂ ਨੂੰ ਕੰਮ ਬੰਦ ਕਰਨ ਲਈ ਕਿਹਾ ਜਿੰਨ੍ਹਾਂ ‘ਚ ਇਹ ਬੱਚਾ ਵੀ ਸ਼ਾਮਿਲ ਸੀ। ਪੀੜਿਤ ਬੱਚੇ ਦੇ ਪਿਓ ਸੁਖਪਾਲ ਸਿੰਘ ਤੇ ਮਾਂ ਗੁਜੀਤ ਕੌਰ ਦੇ ਦੋਸ਼ ਮੁਤਾਬਕ ਐੱਸਐਚਓ ਨੇ ਉਨ੍ਹਾਂ ਦੇ ਬੱਚੇ ਨੂੰ ਬੁਰੀ ਤਰ੍ਹਾਂ ਡੰਡਿਆਂ ਨਾਲ ਕੁੱਟਿਆ ਕਿ ਉਹ ਬੇਹੋਸ਼ ਹੋ ਗਿਆ। ਜਿਸ ਕਾਰਨ ਉਸਦੇ ਕਈ ਗੰਭੀਰ ਸੱਟਾਂ ਲੱਗੀਆਂ ਅਤੇ ਹੁਣ ਹਾਲਾਤ ਇਹ ਹਨ ਕਿ ਉਨ੍ਹਾਂ ਸੱਟਾਂ ਚੋਂ ਹਾਲੇ ਤੱਕ ਖੂਨ ਨਿਕਲਣਾ ਬੰਦ ਨਹੀਂ ਹੋ ਰਿਹਾ।

ਓਧਰ ਜੈਂਤੋਂ ਦੀ ਰੇੜ੍ਹੀ ਯੂਨੀਅਨਾਂ ਦੇ ਮੈਂਬਰਾਂ ਨੇ ਇਕੱਠੇ ਹੋ ਕੇ ਜੈਤੋਂ ਪੁਲਿਸ ਦੇ ਏਐੱਸਪੀ ਮਹਿਤਾਬ ਸਿੰਘ ਕੋਲ ਬੱਚੇ ਨੂੰ ਕੁੱਟਣ ਵਾਲੇ ਪੁਲਿਸ ਮੁਲਾਜ਼ਮਾਂ ਦੀ ਲਿਖਤੀ ਰੂਪ ‘ਚ ਸ਼ਿਕਾਇਤ ਦਿੱਤੀ ਹੈ, ਜਿਸਦੇ ਬਾਅਦ ਏਐੱਸਪੀ ਨੇ ਮਾਮਲੇ ਦੀ ਜਾਂਚ ਕਰਕੇ ਬੱਚੇ ਨੂੰ ਕੁੱਟਣ ਵਾਲੇ ਪੁਲਿਸ ਮੁਲਾਜ਼ਮਾਂ ‘ਤੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ ।

ਕਹਿੰਦੇ ਨੇ ਵਾਦੜੀਆਂ ਸ਼ਜਾਦੜਦੀਆਂ ਨਿੱਭਣ ਸਿਰਾਂ ਦੇ ਨਾਲ, ਤੇ ਇਹ ਕਹਾਵਤ ਅਜਿਹੀ ਘਟਨਾ ਨੂੰ ਦੇਖ ਕੇ ਆਪ ਮੁਹਾਰੇ ਈ ਮੂੰਹੋਂ ਨਿਕਲ ਜਾਂਦੀ ਹੈ। ਉਨ੍ਹਾਂ ਪੁਲਿਸ ਵਾਲਿਆਂ ਨੂੰ ਯਾਦ ਕਰਕੇ ਜਿਹੜੇ ਕਰਫਿਊ ਦੌਰਾਨ ਲੋਕਾਂ ਨੂੰ ਆਪਣੀ ਮਰਜ਼ੀ ਨਾਲ ਘਰ ਜਾ ਜਾ ਕੇ ਕੇਕ ਤਾਂ ਖੁਆਉਂਦੇ ਨੇ ਪਰ ਲੋਕਾਂ ਨੂੰ ਉਨ੍ਹਾਂ ਦੀ ਮਰਜ਼ੀ ਨਾਲ ਮਿਹਨਤ ਦੀ ਰੋਟੀ ਵੀ ਨਹੀਂ ਖਾਣ ਦੇਂਦੇ।
ਇਸ ਖ਼ਬਰ ਨੂੰ ਵੀਡੀਓ ਰੂਪ ‘ਚ ਦੇਖਣ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ

Related posts

ਪੰਜਾਬ ਦੇ ਮੁਖ ਮੰਤਰੀ ਨੇ ਕੈਬਨਿਟ ਮੀਟਿੰਗ ਦੌਰਾਨ ਹੀ ਕਰਫਿਊ ਬਾਰੇ ਕੀਤਾ ਵੱਡਾ ਐਲਾਨ 

Htv Punjabi

ਘਰੇ ਬਣਾਓ ਆਹ ਤੇਲ ਜੋ ਦਰਦਾਂ ਨੂੰ ਕਰ ਦਿੰਦੈ ਦਿਨਾਂ ‘ਚ ਫੇਲ੍ਹ

htvteam

ਤਹਿਸੀਲਦਾਰ ਦਾ ਸ਼ਹਿਜ਼ਾਦਾ ਥਾਰ ‘ਤੇ ਲਗਾਈ ਫਿਰਦਾ ਸੀ ਲਾਲ ਬੱਤੀ

htvteam

Leave a Comment