Htv Punjabi
Punjab

ਦੇਖੋ ਗੈਂਗਸਟਰ ਬਣਨ ਲਈ ਕੀ ਕੀ ਕਰਦੇ ਨੇ ਲੋਕ, ਪੁਲਿਸ ਨੇ 3 ਪਿਸਤੌਲਾਂ ਨਾਲ ਇੱਕ ਨੂੰ ਫੜਿਆ ਧੌਣੋ, 4 ਫਰਾਰ 

ਪਟਿਆਲਾ : ਸੋਸ਼ਲ ਮੀਡੀਆ ਤੇ ਹਥਿਆਰਾਂ ਦੇ ਨਾਲ ਫੋਟੋਆਂ ਪਾ ਕੇ ਗੈਂਗਸਟਰਾਂ ਵਾਂਗ ਨੁਮਾਇਸ਼ ਕਰਨ ਵਾਲੇ ਮੁਲਜ਼ਮ ਹਰਪ੍ਰੀਤ ਉਰਫ ਹੈਪੀ ਵਾਸੀ ਮੋਤੀ ਮਹਲਾ ਨੂੰ ਥਾਣਾ ਸਿਵਿਲ ਲਾਈਨ ਪੁਲਿਸ ਨੇ 3 ਪਿਸਤੌਲਾਂ ਨਾਲ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਜਦ ਕਿ ਪੁਲਿਸ ਅਨੁਸਾਰ ਮੁਲਜ਼ਮ ਦੇ 4 ਸਾਥੀ ਮੌਕੇ ਤੋਂ ਫਰਾਰ ਹੋ ਗਏ। ਦੱਸ ਦਈਏ ਕਿ ਮੁਲਜ਼ਮ ਹਰਪ੍ਰੀਤ ਹੈਪੀ ਜੂਸ ਵਾਲੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ।  ਪੁਲਿਸ ਦਾ ਦੋਸ਼ ਹੈ ਕਿ ਮੁਲਜ਼ਮ ਨੇ ਬਦਮਾਸ਼ੀ ਦੇ ਚਲਦੇ ਆਪਣਾ ਇੱਕ ਗਿਰੋਹ ਬਣਾਇਆ ਹੋਇਆ ਸੀ, ਜਿਸ ਦਾ ਦੂਸਰੇ ਗਰੁੱਪ ਜਿਸ ਵਿੱਚ ਹਰਵਿੰਦਰ ਸਿੰਘ ਜੋਈ ਗਰੁੱਪ ਦੇ ਨਾਲ ਮੁਲਜ਼ਮ ਦੇ ਪਹਿਲਾਂ ਵੀ ਕਈ ਵਾਰ ਝਗੜੇ ਹੋ ਚੁਕੇ ਹਨ। ਜਿਹੜਾ ਕਿ ਹੁਣ ਵੀ ਮੁਲਜ਼ਮ ਹਰਪ੍ਰੀਤ ਸਿੰਘ ਹੈਪੀ ਆਪਣੇ ਸਾਥੀਆਂ ਸਮੇਤ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਤਿਆਰੀ ਵਿੱਚ ਸੀ।ਜਿਸਨੂੰ ਸੂਚਨਾ ਮਿਲਣ ਦੇ ਬਾਅਦ ਪੁਲਿਸ ਨੇ ਦਬੋਚ ਲਿਆ।
ਐੱਸਐੱਸਪੀ ਮਨਦੀਪ ਸਿੰਘ ਸਿੱਧੂ ਮੇ ਦਸਿਆ ਕਿ ਸੋਸ਼ਲ ਮੀਡੀਆ ਮੋਨੀਟਰਿੰਗ ਸੈੱਲ ਹਰ ਸਮੇਂ ਆਪਣੀ ਨਜ਼ਰ ਬਣਾਏ ਹੋਏ ਹੈ, ਜਿਹੜਾ ਕਿ ਖਾਸ ਤੌਰ ਤੇ ਅਜਿਹੇ ਲੋਕਾਂ ਤੇ ਆਪਣੀ ਨਜ਼ਰ ਬਣਾਏ ਹੋਏ ਹੈ।ਮੁਲਜ਼ਮ ਹਰਪ੍ਰੀਤ ਸਿੰਘ ਦਾ ਹਰਵਿੰਦਰ ਜੋਈ ਗਰੁੱਪ ਨਾਲ ਝਗੜਾ ਚੱਲ ਰਿਹਾ ਹੈ।ਮੁਲਜ਼ਮ ਹੈਪੀ ਅਤੇ ਉਸਦੇ ਗਿਰੋਹ ਦੇ ਮੈਂਬਰ ਵਿਰੋਧੀ ਜੋਈ ਦੇ ਖਿਲਾਫ ਸੋਸ਼ਲ ਮੀਡੀਆ ਤੇ ਹਥਿਆਰਾਂ ਸਮੇਤ ਆਪਣੀ ਫੋਟੋ ਪਾਕੇ ਨੁਮਾਇਸ਼ ਦੇ ਤੋਰ ਤੇ ਆਪਣੀ ਪਹਿਚਾਣ ਗੈਂਗਸਟਰ ਦੇ ਤੋਰ ਤੇ ਬਣਾਉਣਾ ਚਾਹੁੰਦੇ ਹਨ।ਪੁਲਿਸ ਅਧਿਕਾਰੀ ਅਨੁਸਾਰ ਮੁਲਜ਼ਮ ਹੈਪੀ ਦੇ ਗਿਰੋਹ ਦੇ ਖਿਲਾਫ 4 ਅਤੇ ਜੋਈ ਗਰੁੱਪ ਦੇ ਖਿਲਾਫ 8 ਮਾਮਲੇ ਅਲੱਗ ਅਲੱਗ ਥਾਣਿਆਂ ਵਿੱਚ ਦਰਜ ਹਨ।
ਪੁਲਿਸ ਨੇ ਮੁਲਜ਼ਮ ਨੂੰ ਕਾਬੂ ਕਰਕੇ ਉਸ ਤੋਂ ਕਾਰ ਅਤੇ 32 ਬੋਰ ਦੇ 2 ਪਿਸਤੌਲ, 5 ਜ਼ਿੰਦਾ ਕਾਰਤੂਸ, ਇੱਕ 315 ਬੋਰ ਦੇਸੀ ਕੱਟਾ ਬਰਾਮਦ ਕੀਤਾ। ਐੱਸਪੀ ਸਿਟੀ ਵਰੁਣ ਸ਼ਰਮਾ, ਡੀਐੱਸਪੀ ਸਿਟੀ ਵਨ ਯੋਗੇਸ਼ ਸ਼ਰਮਾ ਦੀ ਅਗਵਾਈ ਵਿੱਚ ਇੰਸਪੈਕਟਰ ਰਾਹੁਲ ਕੌਸ਼ਲ ਥਾਣਾ ਸਿਵਿਲ ਲਾਇਨ ਨੇ ਹਰਪ੍ਰੀਤ ਸਿੰਘ ਨੂੰ ਉਸ ਸਮੇਂ ਗਿਰਫ਼ਤਾਰ ਕੀਤਾ ਜਦ ਉਹ ਹਥਿਆਰਾਂ ਦੇ ਨਾਲ ਸ਼ਹਿਰ ਵਿੱਚ ਘੁੰਮ ਰਿਹਾ ਸੀ। ਮੁਲਜ਼ਮ ਦੇ ਬਾਕੀ ਸਾਥੀ ਮੈਂਬਰ ਇੰਦਰਪ੍ਰੀਤ ਸਿੰਘ ਰਿਸੁ, ਹੈਰੀ ਬੋਕਸਰ, ਦੇਸ਼ੀ ਬਾਬਾ ਅਤੇ ਹੋਰਾਂ ਦੇ ਖਿਲਾਫ ਥਾਣਾ ਸਿਵਿਲ ਲਾਇਨ ਵਿੱਚ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

Related posts

Inspector ਕਰ ਰਿਹਾ ਸੀ ਆਹ ਕੰਮ, ਕਰ ਲਿਆ ਰੰਗੇ ਹੱਥੀ ਕਾਬੂ

htvteam

ਸੂਬੇਦਾਰ ਦੀ ਬੁੱਢੀ ਮਾਂ ਨਾਲ ਦੇਖੋ ਕਿ ਕਰ ਗਏ, ਕਰਤੀ ਨੀਲੀ ?

htvteam

ਅੱਜ ਪੂਰੇ ਭਾਰਤ ਚ ਪਸਰੀ ਸੁੰਨ, 30 ਕਰੋੜ ਲੋਕ ਉਤਰੇ ਸੜਕਾਂ ਤੇ

htvteam

Leave a Comment